ਹਾਈਕੋਰਟ ਦੇ ਸੇਵਾਮੁਕਤ ਜੱਜ ਜਸਟਿਸ ਅਜੀਤ ਸਿੰਘ ਬੈਂਸ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 99 ਸਾਲ ਦੀ ਉਮਰ ਵਿੱਚ ਆਪਣਾ ਆਖਰੀ ਸਾਹ ਲਿਆ। ਉਨ੍ਹਾਂ ਦਾ ਅੰਤਿਮ ਸੰਸਕਾਰ 13 ਫਰਵਰੀ ਨੂੰ ਕੀਤਾ ਜਾਵੇਗਾ। ਜਸਟਿਸ ਬੈਂਕ ਪ੍ਰਸਿੱਧ ਵਕੀਲ ਆਰ.ਐੱਸ. ਬੈਂਸ ਦੇ ਪਿਤਾ ਸਨ। ਉਨ੍ਹਾਂ ਦਾ ਦੂਜਾ ਪੁੱਤਰ ਸੀਨੀਅਰ ਆਈ.ਏ.ਐੱਸ. ਅਫਸਰ ਹੈ।
ਜਸਟਿਸ ਅਜੀਤ ਸਿੰਘ ਨੇ ਬਤੌਰ ਜੱਜ ਹਾਈਕੋਰਟ ਵਿੱਚ 15 ਸਾਲ ਤੋਂ ਵਧ ਸੇਵਾ ਨਿਭਾਈ। ਇਸ ਪਿੱਛੋਂ ਜਨਵਰੀ 1986 ’ਚ ਉਹ ਜੁਡੀਸ਼ੀਅਲ ਕਮਿਸ਼ਨ ਦੇ ਚੇਅਰਮੈਨ ਬਣਾਏ ਗਏ ਜਿਨ੍ਹਾਂ ਥੋੜੇ ਸਮੇਂ ’ਚ ਜਲੰਧਰ, ਕਪੂਰਥਲਾ, ਅੰਮ੍ਰਿਤਸਰ, ਤਰਨ ਤਾਰਨ ਜ਼ਿਲ੍ਹਿਆਂ ’ਚ ਜਾ ਕੇ ਸਿੱਖ ਨੌਜਵਾਨਾਂ ਨੂੰ ਜੇਲ੍ਹਾਂ ਵਿੱਚੋਂ ਛੁਡਾਇਆ। ਉਨ੍ਹਾਂ ਅੱਤਵਾਦ ਦੇ ਕਾਲੇ ਦੌਰ ਵਿੱਚ ਝੂਠੇ ਕੇਸਾਂ ਵਿੱਚ ਫਸੇ ਸਿੱਖ ਨੌਜਵਾਨਾਂ ਨੂੰ ਜੇਲ੍ਹਾਂ ਤੋਂ ਛੁਡਵਾਇਆ ਸੀ। ਮਨੁੱਖੀ ਅਧਿਕਾਰ ਸੰਗਠਨ ਦੇ ਆਜ਼ਾਦ ਵਿਚਾਰਾਂ ਨੂੰ ਆਮ ਲੋਕਾਂ ’ਚ ਪ੍ਰਚਾਰ ਨੂੰ ਲੈ ਕੇ ਜਸਟਿਸ ਬੈਂਸ ਨੇ ਖ਼ੁਦ ਵੀ 6 ਮਹੀਨੇ ਤੱਕ ਜੇਲ੍ਹ ਵਿੱਚ ਰਹੇ ਸਨ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਅਜੀਤ ਸਿੰਘ 14 ਮਈ 1922 ਨੂੰ ਹੁਸ਼ਿਆਰਪੁਰ ਦੇ ਜ਼ਿਲ੍ਹੇ ਦੇ ਮਾਹਿਲਪੁਰ ’ਚ ਪੈਦਾ ਹੋਏ ਸਨ। ਮੁਢਲੀ ਪ੍ਰਾਇਮਰੀ ਸਿਖਿਆ ਤੋਂ ਬਾਅਦ ਉਨ੍ਹਾਂ ਨੇ ਲਖਨਊ ਦੇ ਕਿੰਗਜ਼ ਕਾਲਜ ਤੋਂ ਵਕਾਲਤ ਦੀ ਡਿਗਰੀ ਲਈ। ਫਿਰ ਜਲੰਧਰ ਵਿੱਚ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ’ਚ ਵੀ ਕੁਝ ਸਮਾਂ ਲੈਕਚਰਾਰ ਰਹੇ। ਫਿਰ ਉਨ੍ਹਾਂ ਨੇ ਗੜ੍ਹਸ਼ੰਕਰ ਤੇ ਹੁਸ਼ਿਆਰਪੁਰ ਵਿੱਚ ਵਕਾਲਤ ਕੀਤੀ। ਪਿਛਲੇ ਸਾਲ ਮਈ ਵਿੱਚ ਉਨ੍ਹਾਂ ਨੇ ਆਪਣਾ 100ਵਾਂ ਜਨਮ ਦਿਨ ਮਨਾਇਆ ਸੀ।