ਵਿਧਾਨ ਸਭਾ ਚੋਣਾਂ ਨੂੰ ਸਿਰਫ 8 ਦਿਨ ਬਚੇ ਹਨ। ਜਿਵੇਂ-ਜਿਵੇਂ ਚੋਣਾਂ ਦੀ ਤਰੀਕ ਨੇੜੇ ਆ ਰਹੀ ਹੈ, ਸਿਆਸੀ ਪਾਰਟੀਆਂ ਦੇ ਪ੍ਰਚਾਰ ਨੇ ਵੀ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ। ਭਾਜਪਾ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਦੌਰਾਨ ਕਿਸਾਨਾਂ ਦੇ ਨਿਸ਼ਾਨੇ ‘ਤੇ ਰਹੀ। ਉਸ ਸਮੇਂ ਭਾਜਪਾ ਨੇਤਾਵਾਂ ਦਾ ਪਾਰਟੀ ਗਤੀਵਿਧੀਆਂ ਲਈ ਘਰ ਤੋਂ ਨਿਕਲਣਾ ਮੁਸ਼ਕਲ ਹੋ ਗਿਆਸੀ ਪਰ ਹੁਣ ਅੰਦੋਲਨ ਖਤਮ ਹੋਣ ਤੋਂ ਬਾਅਦ ਵਿਧਾਨ ਸਭਾ ਚੋਣ ਪ੍ਰਚਾਰ ਦੀ ਰਫਤਾਰ ਸਭ ਤੋਂ ਜ਼ਿਆਦਾ ਭਾਜਪਾ ਦੀ ਹੈ।
ਦੂਜੇ ਸੂਬਿਆਂ ਦੇ ਨੇਤਾਵਾਂ ਦੇ ਨਾਲ-ਨਾਲ ਕੇਂਦਰੀ ਮੰਤਰੀ ਤੱਕ ਚੁਣਾਵੀ ਦੰਗਲ ‘ਚ ਉਤਰ ਕੇ ਪਾਰਟੀ ਲਈ ਪ੍ਰਚਾਰ ਕਰ ਰਹੇ ਹਨ। ਇਸੇ ਤਹਿਤ ਅੱਜ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਵੀ ਪੰਜਾਬ ਵਿਚ ਆ ਰਹੇ ਹਨ। ਮੂਲ ਤੌਰ ਤੋਂ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਨਿਵਾਸੀ ਜਗਤ ਪ੍ਰਕਾਸ਼ ਨੱਢਾ ਹਿਮਾਚਲ ਪ੍ਰਦੇਸ਼ ਵਿਚ ਆਪਣੇ ਗ੍ਰਹਿ ਜ਼ਿਲੇ ਦੇ ਨਾਲ ਹੀ ਲੱਗਦੇ ਪੰਜਾਬ ਦੇ ਪੁਆਦ ਖੇਤਰ ਵਿਚ ਪਾਰਟੀ ਦਾ ਪ੍ਰਚਾਰ ਕਰਨਗੇ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
11 ਵਜੇ ਉਹ ਬਲਾਚੌਰ ‘ਚ ਪਾਰਟੀ ਦੀ ਉਮੀਦਵਾਰ ਅਸ਼ੋਕ ਬਾਠ ਦੇ ਸਮਰਥਨ ਵਿਚ ਪ੍ਰਚਾਰ ਕਰਨਗੇ, ਜਿਸ ਨੂੰ ਨੱਢਾ ਸੰਬੋਧਿਤ ਕਰਨਗੇ। ਇਸ ਤੋਂ ਬਾਅਦ 1 ਵਜੇ ਰੂਪਨਗਰ ਵਿਚ ਇਕਬਾਲ ਸਿੰਘ ਲਾਲਪੁਰਾ ਦੀ ਰੈਲੀ ਵਿਚ ਵਰਕਰਾਂ ਨੂੰ ਸੰਬੋਧਨ ਕਰਨਗੇ। 3 ਵਜੇ ਪਟਿਆਲਾ ਦੇ ਰਾਜਪੁਰਾ ਵਿਚ ਜਾਣਗੇ, ਉਥੇ ਭਾਜਪਾ ਉਮੀਦਵਾਰ ਜਗਦੀਸ਼ ਕੁਮਾਰ ਜੱਗਾ ਦੇ ਪੱਖ ਵਿਚ ਰੱਖੀ ਗਈ ਰੈਲੀ ਵਿਚ ਹਿੱਸਾ ਲੈਣਗੇ। 5 ਵਜੇ ਪਟਿਆਲਾ ਜ਼ਿਲ੍ਹੇ ਦੇ ਘਨੌਰ ਵਿਧਾਨ ਸਭਾ ਖੇਤਰ ਵਿਚ ਜਾਣਗੇ। ਉਥੇ ਨੱਢਾ ਭਾਜਪਾ ਦੇ ਉਮੀਦਵਾਰ ਵਿਕਾਸ ਸ਼ਰਮਾ ਦੇ ਪੱਖ ਵਿਚ ਵੋਟ ਲਈ ਰੈਲੀ ਰਾਹੀਂ ਅਪੀਲ ਕਰਨਗੇ।