ਕੋਰੋਨਾ ਤੋਂ ਬਚਾਅ ਲਈ ਪੂਰੇ ਦੇਸ਼ ਵਿਚ ਵੈਕਸੀਨੇਸ਼ਨ ਮੁਹਿੰਮ ਬਹੁਤ ਤੇਜ਼ੀ ਨਾਲ ਚੱਲ ਹੈ। ਪਰ ਕੀ ਤੁਸੀਂ ਇਹ ਵੀ ਕਦੇ ਸੁਣਿਆ ਹੈ ਕਿ ਮਰਨ ਤੋਂ ਬਾਅਦ ਵੀ ਕਿਸੇ ਦੇ ਵੈਕਸੀਨ ਲੱਗੀ ਹੋਵੇ। ਅਜਿਹਾ ਹੀ ਇੱਕ ਮਾਮਲਾ ਪੰਜਾਬ ਦੇ ਜ਼ਿਲ੍ਹਾ ਨਵਾਂਸ਼ਹਿਰ ਤੋਂ ਸਾਹਮਣੇ ਆਇਆ ਹੈ।
ਨਵਾਂਸ਼ਹਿਰ ਦੇ ਰਹਿਣ ਵਾਲੇ ਰਾਜ ਸ਼ੌਕਰ, ਜੋ ਕਿ ਇੱਕ ਐੱਨ. ਜੀ. ਓ. ਵੀ ਚਲਾਉਂਦੇ ਹਨ, ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਦਾ ਦਿਹਾਂਤ 24 ਜਨਵਰੀ 2022 ਨੂੰ ਹੋ ਗਿਆ ਸੀ ਪਰ ਸਿਹਤ ਵਿਭਾਗ ਵੱਲੋਂ 25 ਜਨਵਰੀ 2022 ਨੂੰ ਉਨ੍ਹਾਂ ਦਾ ਵੈਕਸੀਨੇਟਿਡ ਸਰਟੀਫਿਕੇਟ ਜਾਰੀ ਕੀਤਾ ਗਿਆ। ਰਾਜ ਸ਼ੌਕਰ ਨੇ ਕਿਹਾ ਕਿ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਇੱਕ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਨੂੰ ਵੈਕਸੀਨੇਸ਼ਨ ਕਿਵੇਂ ਲੱਗ ਸਕਦੀ ਹੈ?
ਹੋਰ ਜਾਣਕਾਰੀ ਦਿੰਦਿਆਂ ਰਾਜ ਸ਼ੌਕਰ ਨੇ ਦੱਸਿਆ ਕਿ ਮੇਰੀ ਮਾਤਾ ਜੀ ਸ਼ੂਗਰ ਤੇ ਹਾਰਟ ਦੇ ਮਰੀਜ਼ ਸਨ। ਉਨ੍ਹਾਂ ਨੇ 19 ਅਪ੍ਰੈਲ 2021 ਨੂੰ ਕੋਰੋਨਾ ਦੀ ਪਹਿਲੀ ਡੋਜ਼ ਲਗਵਾਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਤਬੀਅਤ ਵਿਗੜਨ ਲੱਗੀ, ਜਿਸ ਕਾਰਨ ਉਨ੍ਹਾਂ ਨੇ ਦੂਜੀ ਡੋਜ਼ ਨਹੀਂ ਲਗਵਾਈ। 25 ਜਨਵਰੀ ਨੂੰ ਸਵੇਰੇ 5.30 ਵਜੇ ਮਾਤਾ ਜੀ ਨੂੰ ਅਟੈਕ ਆਇਆ ਸੀ ਤੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਅਜੇ ਉਨ੍ਹਾਂ ਦੀ ਚਿਤਾ ਦੀ ਅੱਗ ਮੱਠੀ ਵੀ ਨਹੀਂ ਹੋ ਸੀ ਕਿ ਮੇਰੇ ਫੋਨ ‘ਤੇ 26 ਤਰੀਕ ਨੂੰ ਮੈਸੇਜ ਆਇਆ ਕਿ ਤੁਹਾਡੀ ਮਾਤਾ ਜੀ ਦਾ ਵੈਕਸੀਨੇਸ਼ਨ ਹੋ ਚੁੱਕਾ ਹੈ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਪੰਜਾਬ ਸਰਕਾਰ ਨੂੰ ਘੇਰਦਿਆਂ ਨਵਾਂਸ਼ਹਿਰ ਵਸਨੀਕ ਰਾਜ ਸ਼ੌਕਰ ਨੇ ਕਿਹਾ ਕਿ ਮੈਨੂੰ ਇੰਝ ਲੱਗ ਰਿਹਾ ਹੈ ਕਿ ਇਹ ਪੰਜਾਬ ਸਰਕਾਰ ਦੀ ਕੋਈ ਧਾਂਦਲੀ ਹੈ। ਲੋਕਾਂ ਨੂੰ ਗੁੰਰਮਾਹ ਕੀਤਾ ਜਾਰਿਹਾ ਹੈ। ਸਰਕਾਰ ਵੱਲੋਂ ਆਪਣੀ ਵਧੀਆ ਕਾਰਗੁਜ਼ਾਰੀ ਦਿਖਾਉਣ ਲਈ ਸਿਰਫ ਕਾਗਜ਼ਾਂ ਵਿਚ ਹੀ ਵੈਕਸੀਨੇਸ਼ਨ ਕੀਤਾ ਜਾ ਰਿਹਾ ਹੈ ਜਦੋਂ ਕਿ ਅਸਲ ਵਿਚ ਇੰਜੈਕਸ਼ਨ ਨਹੀਂ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਪ੍ਰਸ਼ਾਸਨ ਨੂੰ ਅਪੀਲ ਕਰਦਾ ਹਾਂ ਕਿ ਸਿਹਤ ਵਿਭਾਗ ਦੀ ਇਸ ਲਾਪ੍ਰਵਾਹੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।