ਅੱਜ ਗੁਰੂ ਰਵਿਦਾਸ ਮਹਾਰਾਜ ਜੀ ਦੀ 645ਵਾਂ ਪ੍ਰਕਾਸ਼ ਪੁਰਬ ਪੂਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰੋਲ ਬਾਗ ਗੁਰੂ ਰਵਿਦਾਸ ਮਹਾਰਾਜ ਦੀ ਦੇ ਪ੍ਰਕਾਸ਼ ਪੁਰਬ ‘ਤੇ ਦਿੱਲੀ ਦੇ ਕਰੋਲ ਬਾਗ ਵਿੱਚ ਗੁਰੂ ਰਵਿਦਾਸ ਵਿਸ਼ਰਾਮ ਧਾਮ ਮੰਦਰ ਵਿੱਚ ਮੱਥਾ ਟੇਕਣ ਪਹੁੰਚੇ। ਪ੍ਰਧਾਨ ਮੰਤਰੀ ਮੋਦੀ ਦੀ ਅੱਜ ਵਿਧਾਨ ਸਭਾ ਨੂੰ ਲੈ ਕੇ ਪੰਜਾਬ ਵਿੱਚ ਰੈਲੀ ਹੈ ਤੇ ਉਸ ਤੋਂ ਪਹਿਲਾਂ ਉਹ ਸੰਤਾਂ ਦਾ ਅਸ਼ੀਰਵਾਦ ਲਿਆ।
ਉਥੇ ਉਨ੍ਹਾਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ‘ਚ ਮੱਥਾ ਟੇਕਿਆ ਕੇ ਅਸ਼ੀਰਵਾਦ ਲਿਆ। ਪੀ.ਐੱਮ. ਮੋਦੀ ਨੇ ਰਵਿਦਾਸ ਮਹਾਰਾਜ ਜੀ ਦੀ ਪੂਜਾ-ਅਰਚਨਾ ਕੀਤੀ। ਫਿਰ ਉਨ੍ਹਾਂ ਉਹ ਸੰਗਤ ਵਿਚਕਾਰ ਗਏ ਜਿਥੇ ਸੰਗਤ ਭਜਨ ਗਾ ਰਹੀ ਸੀ। ਉਨ੍ਹਾਂ ਉਥੇ ਬੈਠ ਕੇ ਉਨ੍ਹਾਂ ਨਾਲ ਛੈਣੇ ਵੀ ਵਜਾਏ।
ਪ੍ਰਧਾਨ ਮੰਤਰੀ ਮੋਦੀ ਨੇ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਫੁਲ ਭੇਟ ਕੀਤੇ ਤੇ ਪੂਜਾ ਕਰਨ ਪਿੱਛੋਂ ਆਰਤੀ ਕੀਤੀ। ਮੰਦਰ ਦੀ ਕਮੇਟੀ ਨੇ ਪ੍ਰਧਾਨ ਮੰਤਰੀ ਮੋਦੀ ਦੇ ਆਉਣ ‘ਤੇ ਸਨਮਾਨ ਪ੍ਰਗਟ ਕਰਨ ਲਈ ਉਨ੍ਹਾਂ ਨੂੰ ਸ੍ਰੀ ਰਵਿਦਾਸ ਮਹਾਰਾਜ ਜੀ ਦੀ ਇੱਕ ਮੂਰਤੀ ਭੇਟ ਕੀਤੀ।
ਇਸ ਪਿੱਛੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਦਰ ਦੇ ਰਜਿਸਟਰ ਵਿੱਚ ਆਪਣੀਆਂ ਭਾਵਨਾਵਾਂ ਲਿਖੀਆਂ ਤੇ ਸਾਰਿਆਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ।
ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ, ਜੋ ਅੱਜ ਤੜਕੇ 4 ਵਜੇ ਵਾਰਾਣਸੀ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਅਸਥਾਨ ‘ਤੇ ਮੱਥਾ ਟੇਕਣ ਪਹੁੰਚੇ ਸਨ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅੱਜ ਪੰਜਾਬ ਵਿੱਚ ਦੂਜੀ ਰੈਲੀ ਹੋਵੇਗੀ। ਉਹ ਪਠਾਨਕੋਟ ਵਿੱਚ ਲੋਕਾਂ ਨੂੰ ਸੰਬੋਧਨ ਕਰਨਗੇ। ਉਹ ਦੁਪਹਿਰ 12 ਵਜੇ ਦੇ ਕਰੀਬ ਰੈਲੀ ਵਿੱਚ ਪਹੁੰਚਣਗੇ। ਉਨ੍ਹਾਂ ਨਾਲ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ (ਸ਼੍ਰੋਮਣੀ ਅਕਾਲੀ ਦਲ) ਦੇ ਪ੍ਰਧਾਨ ਸੁਖਦੇਵ ਢੀਂਡਸਾ ਵੀ ਹੋਣਗੇ।