ਪੰਜਾਬ ਵਿਧਾਨ ਸਭਾ ਚੋਣਾਂ ਨੂੰ ਤਿੰਨ ਦਿਨ ਬਾਕੀ ਹਨ। ਸਾਰੀਆਂ ਪਾਰਟੀਆਂ ਪ੍ਰਚਾਰ ਮੁਹਿੰਮ ਵਿੱਚ ਰੁੱਝੀਆਂ ਹੋਈਆਂ ਹਨ। ਦੱਸ ਦੇਈਏ ਕਿ ਪੰਜਾਬ ਵਿੱਚ 20 ਫਰਵਰੀ ਨੂੰ 117 ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਪੈਣਗੀਆਂ। ਕਾਂਗਰਸ ਵੀ ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਕਰ ਰਹੀ ਹੈ। ਇਸ ਨੂੰ ਲੈ ਕੇ 15 ਫਰਵਰੀ ਨੂੰ ਪ੍ਰਿਯੰਕਾ ਗਾਂਧੀ ਵਾਡਰਾ ਪੰਜਾਬ ਦੇ ਰੂਪਨਗਰ ਵਿੱਚ ਪਹੁੰਚੇ। ਇਸ ਦੌਰਾਨ ਸੀ.ਐੱਮ. ਚੰਨੀ ਨੇ ਜੋਸ਼ ਵਿੱਚ ਦਿੱਤੇ ਇੱਕ ਬਿਆਨ ‘ਤੇ ਪ੍ਰਿਯੰਕਾ ਦੀ ਪ੍ਰਤੀਕਿਰਿਆ ‘ਤੇ ਆਮ ਆਦਮੀ ਪਾਰਟੀ ਤੇ ਬੀਜੇਪੀ ਨੇ ਉਨ੍ਹਾਂ ਨੂੰ ਘੇਰ ਲਿਆ।
ਦਰਅਸਲ ਸੀ.ਐੱਮ. ਚੰਨੀ ਨੇ ਕਿਹਾ ਸੀ ਕਿ ਇਕੱਠੇ ਹੋ ਜਾਓ ਪੰਜਾਬੀਓ। ਯੂਪੀ-ਬਿਹਾਰ ਦੇ, ਦਿੱਲੀ ਦੇ ਭੱਈਏ ਇਥੇ ਆ ਕੇ ਰਾਜ ਕਰਨਾ ਚਾਹੁੰਦੇ ਹਨ ਨਾ, ਉਨ੍ਹਾਂ ਨੂੰ ਫਟਕਣ ਵੀ ਨਹੀਂ ਦੇਣਾ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀ ਨੂੰਹ ਪ੍ਰਿਯੰਕਾ ਗਾਂਧੀ ਪੰਜਾਬਣ ਹੈ। ਪੂਰੀ ਤਾਕਤ ਨਾਲ ਇੱਕ ਪਾਸੇ ਹੋ ਜਾਓ ਪੰਜਾਬੀਓ, ਯੂਪੀ ਦੇ, ਬਿਹਾਰ ਦੇ ਦਿੱਲੀ ਦੇ ਭੱਈਏ ਜੋਪੰਜਾਬ ਵਿੱਚ ਆ ਕੇ ਰਾਜ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਵੜਨ ਨਹੀਂ ਦਿਆਂਗੇ।
ਚੰਨੀ ਦੇ ਇਹ ਕਹਿੰਦੇ ਹੀ ਨਾਅਰੇ ਲੱਗਣ ਲੱਗੇ ਤੇ ਖੁਦ ਪ੍ਰਿਯੰਕਾ ਗਾਂਧੀ ਹੱਥ ਉਪਰ ਕਰਕੇ ਤਾੜੀਆਂ ਮਾਰਨ ਲੱਗੀ। ਪ੍ਰਿਯੰਕਾ ਦੇ ਇਸ ਰਿਐਕਸ਼ਨ ‘ਤੇ ‘ਆਪ’ ਸੁਪਰੀਮੋ ਕੇਜਰੀਵਾਲ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਹੈ। ਕਿਸੇ ਵੀ ਵਿਅਕਤੀ ਜਾਂ ਵਿਸ਼ੇਸ਼ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਕੀਤੀਆਂ ਗਈਆਂ ਟਿੱਪਣੀਆਂ ਦੀ ਅਸੀਂ ਸਖਤ ਨਿੰਦਾ ਕਰਦੇ ਹਾਂ। ਪ੍ਰਿਯੰਕਾ ਗਾਂਧੀ ਵੀ ਯੂਪੀ ਨਾਲ ਤਾਅਲੁਕ ਰੱਕਦੇ ਹਨ ਤਾਂ ਉਹ ਵੀ ਇੱਕ ‘ਭਈਆ’ ਹੋਏ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਦੂਜੇ ਪਾਸੇ ਭਾਜਪਾ ਸਾਂਸਦ ਮਨੋਜ ਤਿਵਾੜੀ ਨੇ ਵੀ ਸੀ.ਐੱਮ. ਚੰਨੀ ਦੀ ਇਸ ਭਾਸ਼ਾ ਦੇ ਇਸਤੇਮਾਲ ਨੂੰ ਅਭਦਰ ਕਹਿੰਦਿਆਂ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਹਰ ਪੂਰਬੀ ਭਾਰਤ ਦਾ ਲੋਕ ਪੰਜਾਬ ਨੂੰ ਪਿਆਰ ਕਰਦਾ ਹੈ। ਇਸ ਛੋਟੀ ਸੋਚ ‘ਤੇ ਸਵਾਲ ਉਠਦਾ ਹੈ ਕਿ ਉੱਤਰ ਪ੍ਰਦੇਸ਼ ਵਿੱਚ ਤੁਹਾਡੀ ਪ੍ਰਿਯੰਕਾ ਦੀਦੀ ਕਿਵੇਂ ਪ੍ਰਚਾਕਰ ਕਰਨਗੇ? ਕਿਵੇਂ ਯੂਪੀ ਵਿੱਚ ਵੋਟ ਮੰਗਣਗੇ? ਕੀ ਕਾਂਗਰਸ ਦੀ ਉਹੀ ਸੋਚ ਹੈ ਕਿ ਵੰਡੋ ਤੇ ਰਾਜ ਕਰੋ।