ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਤੇ ਕਾਂਗਰਸ ਦੇ ਜਨਰਲ ਸਕੱਤਰ ਰਣਦੀਪ ਸੂਰਜੇਵਾਲਾ ਨੇ ਪ੍ਰੈੱਸ ਕਾਨਫਰੰਸ ਕਰਕੇ ਦਿੱਲੀ ਦੇ CM ਅਰਵਿੰਦ ਕੇਜਰੀਵਾਲ ਨੂੰ ਘੇਰਿਆ। ਉਨ੍ਹਾਂ ਨੇ ਕੇਜਰੀਵਾਲ ਤੋਂ 6 ਸਵਾਲ ਕੀਤੇ ਤੇ ਕੁਮਾਰ ਵਿਸ਼ਵਾਸ ਵੱਲੋਂ ਲਗਾਏ ਗਏ ਦੋਸ਼ਾਂ ‘ਤੇ ਆਪਣਾ ਜਵਾਬ ਰੱਖਣ ਲਈ ਕਿਹਾ। ਸੂਰਜੇਵਾਲਾ ਨੇ ਕਿਹਾ ਕਿ ਕੁਮਾਰ ਵਿਸ਼ਵਾਸ ਨੇ ਵੱਡਾ ਸਨਸਨੀਖੇਜ ਖੁਲਾਸਾ ਕੀਤਾ ਹੈ, ਜਿਸ ਵਿਚ ਦਿਲ ਦਹਿਲਾਉਣ ਵਾਲੇ ਤੱਥ ਹਨ। ਦਿੱਲੀ ਦੇ ਸੀਐੱਮ ਦਾ ਚਿਹਰਾ ਕੁਮਾਰ ਵਿਸ਼ਵਾਸ ਨੇ ਬੇਨਕਾਬ ਕਰ ਦਿੱਤਾ। ਕੇਜਰੀਵਾਲ ਕਟਹਿਰੇ ਵਿਚ ਖੜ੍ਹੇ ਹਨ। ਪੰਜਾਬ ਤੇ ਦੇਸ਼ ਦੀ ਜਨਤਾ ਨੂੰ ਜਵਾਬ ਦੇਣਾ ਹੋਵੇਗਾ।
ਪਹਿਲਾ ਸਵਾਲ ਕਿ ਕੇਜਰੀਵਾਲ ਨੇ ਸੱਤਾ ਪ੍ਰਾਪਤੀ ਲਈ ਵੱਖਵਾਦੀ ਸੰਗਠਨਾਂ ਦਾ ਸਾਥ ਲਿਆ ਸੀ। ਕੀ ਉਸ ਸਮੇਂ ਦਾ ਮੌੜ ਮੰਡੀ ਦਾ ਬਲਾਸਟ ਉਨ੍ਹਾਂ ਵੱਖਵਾਦੀ ਵਿਅਕਤੀਆਂ ਨਾਲ ਜੁੜਿਆ ਹੈ। ਕੇਜਰੀਵਾਲ ਦਾ ਇਨ੍ਹਾਂ ਨਾਲ ਸਬੰਧ ਹੈ।
ਦੂਜਾ ਸਵਾਲ ਕੇਜਰੀਵਾਲ, ਭਗਵੰਤ ਮਾਨ ਤੇ ਫੂਲਕਾਂ ਦਾ ਝਗੜਾ ਕਰਵਾ ਕੇ ਚੋਰ ਦਰਵਾਜ਼ੇ ਤੋਂ ਪੰਜਾਬ ਦੀ ਸੱਤਾ ‘ਤੇ ਕਾਬਜ਼ ਹੋਣਾ ਚਾਹੁੰਦੇ ਸਨ। ਹੁਣ ਫਿਰ ਚਿਹਰਾ ਭਗਵੰਤ ਮਾਨ ਦਾ ਤੇ ਸੱਤਾ ਲਈ ਲਾਰ ਟਪਕ ਰਹੀ ਹੈ ਕੇਜਰੀਵਾਲ ਦੀ।
ਤੀਜਾ ਸਵਾਲ, ਕੇਜਰੀਵਾਲ ਖੁਦ ਪੰਜਾਬ ਦਾ ਸੀਐੱਮ ਬਣਨਾ ਚਾਹੁੰਦੇ ਸਨ। ਹੁਣ ਫਿਰ ਤੋਂ ਸਾਜ਼ਿਸ਼ ਰਚ ਰਹੇ ਹਨ। ਚੌਥਾ ਸਵਾਲ ਕੁਮਾਰ ਵਿਸ਼ਵਾਸ ਨੇ ਕਿਹਾ ਕਿ ਵੱਖਵਾਦੀ ਨਾਲ ਮਿਲ ਕੇ ਕਿਸੇ ਵੀ ਹਾਲਤ ‘ਚ ਪੰਜਾਬ ਨੂੰ ਦੇਸ਼ ਤੋਂ ਵੱਖ ਕਰਕੇ, ਇੱਕ ਵੱਖ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਦੀ ਸੋਚ ਰਹੇ ਸਨ। ਇਹ ਸੋਚਣਾ ਵੀ ਰਾਜਧ੍ਰੋਹ ਹੈ।
ਪੰਜਵਾਂ ਸਵਾਲ ਕੀ ਸੱਤਾ ਕਿਸੇ ਵੀ ਕੀਮਤ ‘ਤੇ, ਕਿਸੇ ਵੀ ਤਰ੍ਹਾਂ, ਇਹੀ ਇਕੋ ਇਕ ਟੀਚਾ ਕੇਜਰੀਵਾਲ ਦਾ ਹੈ। ਛੇਵਾਂ ਸਵਾਲ, ਤੁਹਾਡੇ ਲਈ ਦੇਸ਼ ਤੇ ਪੰਜਾਬ ਵੱਡਾ ਹੈ ਜਾਂ ਪੰਜਾਬੀਅਤ ਵੱਡੀ ਹੈ? ਜਾਂ ਸੱਤਾ ਤੇ ਕੁਰਸੀ ਵੱਡੀ ਹੈ? ਕੀ ਪੰਜਾਬ ਦੇ ਲੋਕ ਅਜਿਹੇ ਵਿਅਕਤੀ ‘ਤੇ ਵਿਸ਼ਵਾਸ ਕਰ ਸਕਦੇ ਹਨ। ਕੇਜਰੀਵਾਲ ਨੂੰ 5 ਨਦੀਆਂ ਵਾਲੇ ਸੂਬੇ ਵਿਚ ਕਦਮ ਰੱਖਣ ਦਾ ਅਧਿਕਾਰ ਨਹੀਂ ਹੈ। ਕੇਜਰੀਵਾਲ ਨੂੰ ਇਸ ਦਾ ਜਵਾਬ ਦੇਣਾ ਹੋਵੇਗਾ।
ਸੂਰਜੇਵਾਲਾ ਨੇ ਕਿਹਾ ਕਿ ਕੇਜਰੀਵਾਲ ਇੱਕ ਸਾਧਾਰਨ ਵਿਅਕਤੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਨੂੰ ਅੱਤਵਾਦ ਦੀ ਅੱਗ ਵਿਚ ਝੁਲਸਦੇ ਹੋਏ ਦੇਖਿਆ ਹੈ। ਲੋਕਾਂ ਨੂੰ ਅੱਤਵਾਦੀਆਂ ਦੀ ਗੋਲੀਆਂ ਦਾ ਸ਼ਿਕਾਰ ਹੁੰਦੇ ਦੇਖਿਆ ਹੈ। ਕੇਜਰੀਵਾਲ ਇਹ ਦੱਸੇ ਕਿ ਇਹ ਗੱਲ ਸਹੀ ਹੈ ਜਾਂ ਗਲਤ ਹੈ। ਦੇਸ਼-ਵਿਦੇਸ਼ ਤੋਂ ਆ ਰਹੀ ਫੰਡਿੰਗ ਕਿਥੋਂ ਆ ਰਹੀ ਹੈ। ਫੰਡਿੰਗ ਦਾ ਇਹ ਸਵਾਲ ਫੂਲਕਾਂ ਤੇ ਸੁਖਪਾਲ ਖਹਿਰਾ ਨੇ ਵੀ ਚੁੱਕਿਆ ਸੀ। ਮੈਂ ਵੀ ਪੁੱਛਣਾ ਚਾਹੁੰਦਾ ਹਾਂ ਕਿ ਤੁਹਾਨੂੰ ਵਿਦੇਸ਼ਾਂ ਤੋਂ ਫੰਡਿੰਗ ਹੈ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਰਣਦੀਪ ਨੇ ਕਿਹਾ ਕਿ ਮੋਦੀ ਤੇ ਕੇਜਰੀਵਾਲ ਭਰਾ-ਭਰਾ ਹਨ। ਦੋਵਾਂ ਦਾ ਗੁਪਤ ਸਮਝੌਤਾ ਜ਼ਮੀਨ ‘ਤੇ ਦਿਖਣ ਲੱਗਾ ਹੈ। ਪੀਐੱਮ ਕੇਜਰੀਵਾਲ ਖਿਲਾਫ ਇੱਕ ਸ਼ਬਦ ਨਹੀਂ ਬੋਲਣਗੇ, ਸਿਰਫ ਕਾਂਗਰਸ ‘ਤੇ ਹਮਲਾ ਕਰਨਗੇ। ਕੇਜਰੀਵਾਲ ਪੀਐੱਮ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਕਰਨਗੇ। ਪੀਐੱਮ ਮੋਦੀ ਤਿੰਨ ਖੇਤੀ ਕਾਨੂੰਨ ਲਾਗੂ ਕਰਦੇ। ਤਿੰਨ ਕਾਨੂੰਨਾਂ ਨੂੰ ਕੇਜਰੀਵਾਲ ਨੋਟੀਫਾਈ ਕਰ ਰਹੇ ਹਨ। ਦੇਸ਼ਧ੍ਰੋਹ ਦਾ ਇਲਜ਼ਾਮ ਸਾਡੇ ‘ਤੇ ਲੱਗ ਜਾਂਦਾ ਤਾਂ ਸੀਬੀਆਈ, ਈਡੀ ਸਾਨੂੰ ਅੰਦਰ ਕਰ ਦਿੰਦੀ ਪਰ ਉਹ ਜਵਾਬ ਨਹੀਂ ਦੇ ਰਹੇ ਹਨ। ਜਦੋਂ ਜਵਾਬ ਨਹੀਂ ਦੇ ਰਹੇ ਹਨ ਤਾਂ ਸ਼ੰਕਾ ਪੈਦਾ ਹੁੰਦੀ ਹੈ।
ਇਹ ਵੀ ਪੜ੍ਹੋ : ਦੀਪ ਸਿੱਧੂ ਦੀ NRI ਦੋਸਤ ਦਾ ਖੁਲਾਸਾ, ‘ ਟਰਾਲੇ ਵੱਲੋਂ ਅਚਾਨਕ ਬ੍ਰੇਕ ਲਾਉਣ ਨਾਲ ਵਾਪਰਿਆ ਹਾਦਸਾ’
ਮੌੜ ਮੰਡੀ ਦਾ ਬਲਾਸਟ ਹੋਵੇ ਭਾਵੇਂ ਲੁਧਿਆਣਾ ਦਾ ਬਲਾਸਟ ਹੋਵੇ। ਦੇਸ਼ ਭਗਤ ਦਾ ਇਸ ਦੇ ਅੰਦਰ ਹੱਥ ਹੋ ਹੀ ਨਹੀਂ ਸਕਦਾ। ਕੇਜਰੀਵਾਲ ਦਾ ਸਹਿਯੋਗੀ ਵੱਖਵਾਦੀਆਂ ਨਾਲ ਸਬੰਧਾਂ ਬਾਰੇ ਖੁੱਲ੍ਹੇਆਮ ਕਹਿੰਦਾ ਹੈ ਤਾਂ ਕੇਜਰੀਵਾਲ ਜਵਾਬ ਨਹੀਂ ਦਿੰਦੇ। ਚੋਣ ਕਮਿਸ਼ਨ ਨੂੰ ਇਸ ਦਾ ਨੋਟਿਸ ਲੈਣਾ ਚਾਹੀਦਾ। ਕੇੰਦਰੀ ਏਜੰਸੀਆਂ ਨੂੰ ਵੀ ਨੋਟਿਸ ਲੈਣਾ ਚਾਹੀਦਾ। ਭਾਜਪਾ ਤੇ ਆਪ ਦਾ ਟੀਚਾ ਦੇਸ਼ ਤੇ ਪੰਜਾਬ ਦੀ ਰੱਖਿਆ ਕਰਨ ਵਾਲੇ ਕਾਂਗਰਸ ਨੂੰ ਬਾਹਰ ਰੱਖਣਾ ਹੈ।