ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬੀ ਅਦਾਕਾਰ ਦੀਪ ਸਿੱਧੂ ਦੇ ਦਿਹਾਂਤ ’ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਦੀਪ ਸਿੱਧੂ ਨੇ ਕਿਸਾਨ ਸੰਘਰਸ਼ ਦੌਰਾਨ ਨੌਜਵਾਨੀ ਨੂੰ ਲਾਮਬੰਦ ਕਰਨ ਵਿਚ ਮੋਹਰੀ ਭੂਮਿਕਾ ਨਿਭਾਈ ਸੀ। ਸਿੱਧੂ ਦੇ ਦਿਹਾਂਤ ਨਾਲ ਪੰਜਾਬ ਦੇ ਲੋਕਾਂ ਨੂੰ ਵੱਡਾ ਸਦਮਾ ਲੱਗਾ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੀਪ ਸਿੱਧੂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਅਤੇ ਵਿਛੜੀ ਰੂਹ ਨਮਿਤ ਵਾਹਿਗੁਰੂ ਦੇ ਚਰਨਾਂ ਵਿਚ ਅਰਦਾਸ ਕੀਤੀ।
ਗੌਰਤਲਬ ਹੈ ਕਿ ਦੇਈਏ ਕਿ ਹਾਦਸੇ ਸਮੇਂ ਦੀਪ ਸਿੱਧੂ ਸਫੈਗ ਰੰਗ ਦੀ ਸਕਾਰਪੀਓ ਵਿਚ ਸਵਾਰ ਸਨ। ਉਹ ਆਪਣੇ ਕੁਝ ਸਾਥੀਆਂ ਨਾਲ ਦਿੱਲੀ ਤੋਂ ਪੰਜਾਬ ਪਰਤ ਰਹੇ ਸਨ। ਦੀਪ ਸਿੱਧੂ ਦੀ ਕਾਰ ਮੂਹਰੇ ਇੱਕ ਤੇਜ਼ ਰਫਤਾਰ ਟਰਾਲਾ ਆ ਰਿਹਾ ਸੀ ਜਿਸ ਦੇ ਅਚਾਨਕ ਬ੍ਰੇਕ ਮਾਰਨ ਨਾਲ ਹਾਦਸਾ ਵਾਪਰਿਆ। ਹਾਦਸੇ ਦੌਰਾਨ ਕਾਰ ਵਿਚ ਬੈਠੀ ਦੀਪ ਸਿੱਧੂ ਦੀ ਮਹਿਲਾ ਮਿੱਤਰ ਨੇ ਬਿਆਨ ਦਿੱਤਾ ਹੈ ਕਿ ਟਰਾਲਾ ਚਾਲਕ ਰੈਸ਼ ਤੇ ਲਾਪ੍ਰਵਾਹੀ ਡਰਾਈਵਿੰਗ ਕੀਤੀ ਜਾਣ ਕਾਰਨ ਹਾਦਸਾ ਵਾਪਰਿਆ। ਟਰਾਲਾ ਚਾਲਕ ਦੀ ਪਛਾਣ ਕਰ ਲਈ ਗਈ ਹੈ ਤੇ ਜਲਦ ਹੀ ਚਾਲਕ ਦੀ ਗ੍ਰਿਫਤਾਰੀ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਦੱਸ ਦੇਈਏ ਕਿ ਦੀਪ ਸਿੱਧੂ ਦੀ ਗੱਡੀ ਨੇ ਬਾਦਲੀ ਤੋਂ ਕੇਐੱਮਪੀ ‘ਤੇ ਦੇਰ ਸ਼ਾਮ 7.15 ‘ਤੇ ਐਂਟਰੀ ਕੀਤੀ ਸੀ। ਕ੍ਰਾਈਮ ਸਿਨ ਮੁਤਾਬਕ ਟਰੱਕ ਚੱਲ ਰਿਹਾ ਸੀ ਤੇ ਪਿੱਛੇ ਤੋਂ ਟਰੱਕ ‘ਚ ਟੱਕਰ ਵੱਜੀ ਹੈ। ਮੌਕੇ ‘ਤੇ ਕ੍ਰਾਈਮ ਸੀਨ ਟੀਮ ਨੇ 25 ਤੋਂ 30 ਮੀਟਰ ਦੇ ਸਪੀਡ ਮਾਰਕ ਨੋਟ ਕੀਤੇ ਹਨ।