ਉੱਤਰ ਅਮਰੀਕਾ ਤੋਂ ਹੈਰਾਨ ਕਰ ਦੇਣ ਵਾਲਾ ਵੀਡੀਓ ਸਾਹਮਣੇ ਆਇਆ ਹੈ। ਇਥੇ ਮੈਕਸੀਕੋ ਦੇ ਕੁਆਊਟੇਮੋਕ ਸ਼ਹਿਰ ਵਿਚ ਪੰਛੀਆਂ ਦਾ ਇੱਕ ਝੁੰਡ ਆਸਮਾਨ ਤੋਂ ਅਚਾਨਕ ਜ਼ਮੀਨ ‘ਤੇ ਹੇਠਾਂ ਡਿੱਗ ਗਿਆ। ਝੁੰਡ ‘ਚ ਸੈਂਕੜੇ ਪੀਲੇ ਸਿਰ ਵਾਲੇ ਬਲੈਕ ਬਰਡਸ ਸ਼ਾਮਲ ਸਨ। ਇਨ੍ਹਾਂ ਵਿਚੋਂ ਕਈ ਪੰਛੀਆਂ ਦੀ ਮੌਤ ਹੋ ਗਈ। ਘਟਨਾ 7 ਫਰਵਰੀ ਦੀ ਦੱਸੀ ਜਾ ਰਹੀ ਹੈ। ਇਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਟਵਿਟਰ ‘ਤੇ 14 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ। ਕਈ ਲੋਕਾਂ ਨੇ ਇਸ ਘਟਨਾ ਲਈ ਪ੍ਰਦੂਸ਼ਣ, 5G ਟੈਕਨਾਲੋਜੀ ਤੇ ਬਿਜਲੀ ਦੀਆਂ ਤਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਬਰਡ ਮਾਹਰਾਂ ਮੁਤਾਬਕ ਘਟਨਾ ਦੀ ਵਜ੍ਹਾ ਇਹ ਵੀ ਹੋ ਸਕਦੀ ਹੈ ਕਿ ਪੇਰੇਗ੍ਰੀਨ ਜਾਂ ਬਾਜ਼ ਜਿਵੇਂ ਕਿਸੇ ਵੱਡੀ ਪੰਛੀ ਨੇ ਇਨ੍ਹਾਂ ਦੇ ਸ਼ਿਕਾਰ ਦੀ ਕੋਸ਼ਿਸ਼ ਕੀਤੀ ਹੋਵੇ, ਇਸ ਨਾਲ ਵੱਡੀ ਗਿਣਤੀ ਵਿਚ ਪੰਛੀ ਜ਼ਮੀਨ ‘ਤੇ ਡਿੱਗ ਕੇ ਮਰ ਗਏ ਹੋਣ।
ਗੌਰਤਲਬ ਹੈ ਕਿ ਅਮਰੀਕਾ ਵਿਚ 5G ਹੋਮ ਇੰਟਰਨੈਟ ਸਰਵਿਸ ਅਕਤੂਬਰ 2018 ਵਿਚ ਸ਼ੁਰੂ ਕੀਤੀ ਗਈ ਸੀ। ਇਹ ਹਾਈ ਸਪੀਡ ਇੰਟਰਨੈਟ ਤਕਨੀਕ ਸਭ ਤੋਂ ਪਹਿਲਾਂ ਅਪ੍ਰੈਲ 2019 ਵਿਚ ਸਾਊਥ ਕੋਰੀਆ ਵਿਚ ਲਾਂਚ ਕੀਤੀ ਗਈ ਸੀ। ਉਸ ਤੋਂ ਬਾਅਦ ਤੋਂ ਇਸ ਵਿਚ 26 ਦੇਸ਼ ਹੋਰ ਜੁੜੇ। ਫਿਲਹਾਲ 5ਜੀ ਦੇ 19 ਕਰੋੜ ਤੋਂ ਵੱਧ ਸਬਸਕ੍ਰਾਈਬਰ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਚੀਨ ਦੇ ਹਨ, ਜਿਥੇ 5ਜੀ ਅਕਤੂਬਰ 2019 ਵਿਚ ਲਾਂਚ ਹੋਇਆ ਸੀ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਇਸ ਨੂੰ ਸਮਾਰਟਫੋਨ ਦੀ ਤੁਲਨਾ ਵਿਚ ਕਈ ਤਰ੍ਹਾਂ ਦੇ ਉਪਕਰਣਾਂ ਨੂੰ ਜੋੜਨ ਲਈ ਬਣਾਇਆ ਗਿਆ ਹੈ। ਇਹ ਕਿਤੇ ਵੱਧ ਰਫਤਾਰ ਅਤੇ ਸਮਰੱਥਾ ਪ੍ਰਦਾਨ ਕਰਦਾ ਹੈ। 5G 3 ਬੈਂਡ ਵਿਚ ਕੰਮ ਕਰਦਾ ਹੈ ਜਿਵੇਂ ਲੋ, ਮਿਡ ਤੇ ਹਾਈ ਫ੍ਰੀਕਵੈਂਸੀ ਸਪੈਕਟਰਮ। ਲੋ ਬੈਂਡ ਸਪੈਕਟਰਮ ਵਿਚ ਸਪੀਡ 100Mbps ਤੱਕ ਸੀਮਤ ਹੁੰਦੀ ਹੈ।
ਹਾਲਾਂਕਿ ਇਸ ਵਿਚ ਕਵਰੇਜ ਏਰੀਆ ਤੇ ਸਿਗਨਲ ਦੀਆਂ ਹੱਦਾਂ ਹਨ। ਹਾਈ ਬੈਂਡ ਸਪੈਕਟਰਮ ਵਿਚ ਰਫਤਾਰ 20 ਗੀਗਾਬਾਈਟ ਪ੍ਰਤੀ ਸੈਕੰਡ ਹੋ ਸਕਦੀ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ 5ਜੀ ਨੂੰ ਪੰਛੀਆਂ ਨਾਲ ਹੋਏ ਹਾਦਸੇ ਦਾ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ।
2021 ਵਿਚ ਭਾਰਤ ‘ਚ ਬਰਡ ਫਲੂ ਨਾਲ ਪੰਛੀਆਂ ਦੇ ਮਰਨ ਦੇ ਮਾਮਲੇ ਸਾਹਮਣੇ ਆ ਰਹੇ ਸਨ। ਅਜਿਹਾ ਮੰਨਿਆ ਜਾ ਰਿਹਾ ਸੀ ਕਿ ਜੀਓ ਦੀ 5ਜੀ ਦੀ ਟੈਸਟਿੰਗ ਕਾਰਨ ਪੰਛੀਆਂ ਦੀ ਮੌਤ ਹੋ ਰਹੀ ਹੈ। ਹੁਣ ਮੈਕਸੀਕੋ ਵਿਚ ਪੰਛੀਆਂ ਨਾਲ ਹੋਏ ਹਾਦਸੇ ਦਾ ਕਾਰਨ 5ਜੀ ਨੂੰ ਦੱਸਿਆ ਜਾ ਰਿਹਾ ਹੈ।