ਕਵੀ ਕੁਮਾਰ ਵਿਸ਼ਵਾਸ ਦੇ ਖਾਲਿਸਤਾਨ ਸਮਰਥਕ ਕਹੇ ਜਾਣ ‘ਤੇ ਪਹਿਲੀ ਵਾਰ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਚੁੱਪੀ ਤੋੜੀ ਹੈ। ਕੇਜਰੀਵਾਲ ਨੇ ਕਿਹਾ ਕਿ ਹੋ ਸਕਦਾ ਹੈ ਕਿ ਕੁਮਾਰ ਵਿਸ਼ਵਾਸ ਨੇ ਹਾਸਰਸ ਕਵਿਤਾ ਕੀਤੀ ਹੋਵੇ, ਜਿਸ ਨੂੰ ਵਿਰੋਧੀ ਨੇਤਾਵਾਂ ਨੇ ਸੀਰੀਅਸਲੀ ਲੈ ਲਿਆ। ਉਹ ਤਾਂ ਕਵੀ ਹੈ, ਕੁਝ ਵੀ ਕਹਿ ਦਿੰਦਾ ਹੈ। ਕੁਮਾਰ ਵਿਸ਼ਵਾਸ ਨੇ ਕਿਹਾ ਸੀ ਕਿ ਕੇਜਰੀਵਾਲ ਨੇ ਕਿਹਾ ਸੀ ਕਿ ਜੇਕਰ ਉਹ ਪੰਜਾਬ ਦੇ CM ਨਹੀਂ ਬਣੇ ਤਾਂ ਆਜ਼ਾਦ ਦੇਸ਼ (ਖਾਲਿਸਸਤਾਨ) ਦੇ PM ਬਣਨਗੇ।
ਕੇਜਰੀਵਾਲ ਨੇ ਕਿਹਾ ਕਿ ਮੇਰੇ ‘ਤੇ ਦੋਸ਼ ਲਗਾਏ ਜਾ ਰਹੇ ਹਨ ਕਿ ਮੈਂ 10 ਸਾਲ ਤੋਂ ਭਾਰਤ ਦੇ 2 ਟੁਕੜੇ ਕਰਨ ਦਾ ਪਲਾਨ ਬਣਾ ਰਿਹਾ ਹਾਂ। ਉਸ ‘ਚੋਂ ਇੱਕ ਟੁਖਰੇ ਦਾ ਮੈਂ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ ਹਾਂ। ਇਹ ਯਕੀਨ ਕਰਨ ਵਾਲੀ ਗੱਲ ਹੈ? ਕੇਜਰੀਵਾਲਨੇ ਇਸ ਨੂੰ ਬਕਵਾਸ ਕਰਾਰ ਦਿੱਤਾ। ਉਨ੍ਹਾੰ ਕਿਹਾ ਕਿ 10 ਸਾਲਾਂ ‘ਚ ਕਾਂਗਰਸ ਦੀ ਸਰਕਾਰ ਰਹੀ ਤੇ 7 ਸਾਲ ਤੋਂ ਭਾਜਪਾ ਦੀ ਸਰਕਾਰ ਹੈ ਤਾਂ ਇੰਨਾ ਵੱਡੀ ਅੱਤਵਾਦੀ ਪਲਾਨਿੰਗ ਚੱਲ ਰਹੀ ਹੈ ਤਾਂ ਕੀ ਇਹ ਸਰਕਾਰਾਂ ਸੌਂ ਰਹੀਆਂ ਸਨ। ਪੀਐੱਮ ਨਰਿੰਦਰ ਮੋਦੀ ਸੌਂ ਰਹੇ ਸਨ। ਕਾਰਵਾਈ ਕਿਉਂ ਨਹੀਂ ਕੀਤੀ ਗਈ।
ਕੇਜਰੀਵਾਲ ਨੇ ਕਿਹਾ ਕਿ ਪਹਿਲਾਂ ਰਾਹੁਲ ਗਾਂਧੀ ਨੇ ਇਹ ਗੱਲ ਕਹੀ ਸੀ। ਫਿਰ ਪੀ. ਐੱਮ. ਨਰਿੰਦਰ ਮੋਦੀ, ਪ੍ਰਿਯੰਕਾ ਗਾਂਧੀ ਨੇ ਇਸ ਨੂੰ ਦੁਹਰਾਇਆ। ਰਾਹੁਲ ਗਾਂਧੀ ਨੂੰ ਕੋਈ ਸੀਰੀਅਸਲੀ ਨਹੀਂ ਲੈਂਦਾ ਪਰ ਮੋਦੀ ਵੀ ਉਨ੍ਹਾਂ ਵੀ ਉਸ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਇਸ ਦਾ ਕੀ ਮਤਲਬ ਹੈ? ਰਾਹੁਲ ਗਾਂਧੀ ਦੀ ਪਾਰਟੀ ਕਾਂਗਰਸ ਨੇ ਪੰਜਾਬ ਵਿਚ 5 ਸਾਲ ਸਰਕਾਰ ਚਲਾਈ। ਹੁਣ ਉਹ ਕੇਜਰੀਵਾਲ ਨੂੰ ਅੱਤਵਾਦੀ ਕਹਿ ਕੇ ਵੋਟ ਮੰਗ ਰਹੇ ਹਨ ਤਾਂ ਇਸ ਦਾ ਮਤਲਬ ਕੋਈ ਕੰਮ ਨਹੀਂ ਕੀਤਾ। ਜੇ ਕੀਤ ਹੁੰਦਾ ਤਾਂ ਉਹ ਗਿਣਵਾਉਂਦੇ।
ਇਹ ਵੀ ਪੜ੍ਹੋ : ਮੌਸਮ ਮੁੜ ਬਦਲੇਗਾ, ਠੰਢ ਤੋਂ ਬਾਅਦ ਇਨ੍ਹਾਂ ਸੂਬਿਆਂ ‘ਚ ਹੋਵੇਗੀ ਬਾਰਸ਼, IMD ਨੇ ਅਲਰਟ ਕੀਤਾ ਜਾਰੀ
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਆਮ ਆਦਮੀ ਪਾਰਟੀ ਦੇ ਫਾਊਂਡਿੰਗ ਮੈਂਬਰ ਰਹੇ ਕੁਮਾਰ ਵਿਸ਼ਵਾਸ ‘ਤੇ ਕੱਲ ਪੰਜਾਬ ਸਹਿ ਇੰਚਾਰਜ ਰਾਘਵ ਚੱਢਾ ਨੇ ਪ੍ਰੋਪੇਗੰਡਾ ਦੇ ਦੋਸ਼ ਲਗਾਏ ਸਨ, ਜਿਸ ਤੋਂ ਨਾਰਾਜ ਕੁਮਾਰ ਨੇ ਅਰਵਿੰਦ ਕੇਜਰੀਵਾਲ ਨੂੰ ਸਿੱਧਾ ਚੈਲੰਜ ਕਰ ਦਿੱਤਾ। ਵਿਸ਼ਵਾਸ ਨੇ ਕਿਹਾ ਕਿ ਜੇਕਰ ਔਕਾਤ ਹੈ ਤਾਂ ਕੇਜਰੀਵਾਲ ਵੀ ਸਬੂਤ ਲੈ ਕੇ ਆਏ ਅਤੇ ਅਸੀਂ ਵੀ ਆਪਣੇ ਸਬੂਤ ਪੇਸ਼ ਕਰਦੇ ਹਾਂ। ਦੇਸ਼ ਨੂੰ ਪਤਾ ਲੱਗੇ ਕਿ ਤੁਸੀਂ ਕੀ ਕਹਿੰਦੇ ਸੀ, ਕੀ ਸੁਣਦੇ ਸੀ, ਤੁਹਾਡੇ ਸੰਦੇਸ਼ ਕੀ ਹਨ, ਤੁਸੀਂ ਕੀ ਬੋਲਿਆ ਹੈ। ਆ ਜਾਓ ਇਕ ਦਿਨ। ਕਿਸੇ ਵੀ ਚੈਨਲ ‘ਤੇ ਆ ਜਾਓ ਜਾਂ ਕਿਸੇ ਵੀ ਚੌਹਾਰੇ ‘ਤੇ।