ਟੇਸਲਾ ਦੇ ਸੀਈਓ ਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਏਲਨ ਮਸਕ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਤੁਲਨਾ ਐਡਾਲਫ ਹਿਟਲਰ ਨਾਲ ਕਰ ਦਿੱਤੀ। ਮਸਕ ਦੇ ਇਸ ਟਵੀਟ ਨਾਲ ਸੋਸ਼ਲ ਮੀਡੀਆ ‘ਤੇ ਬਵਾਲ ਮਚ ਗਿਆ। ਉਨ੍ਹਾਂ ਨੇ ਕੁਝ ਸਮੇਂ ਬਾਅਦ ਹੀ ਬਿਨਾਂ ਕਹੇ ਇਸ ਨੂੰ ਡਿਲੀਟ ਕਰ ਦਿੱਤਾ। ਦਰਅਸਲ ਮਸਕ ਨੇ ਟਰੂਡੋ ਦੀ ਤੁਲਨਾ ਹਿਟਲਰ ਨਾਲ ਕਰਦੇ ਹੋਏ ਟਵੀਟ ਕੀਤਾ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਮੇਰੀ ਤੁਲਨਾ ਜਸਟਿਨ ਟਰੂਡੋ ਨਾਲ ਕਰਨੀ ਬੰਦ ਕਰੋ। ਮੇਰੇ ਕੋਲ ਬਜਟ ਸੀ।
ਅਮਰੀਕੀ ਯਹੂਦੀ ਕਮੇਟੀ ਨੇ ਲੱਖਾਂ ਲੋਕਾਂ ਦਾ ਕਤਲੇਆਮ ਕਰਨ ਵਾਲੇ ਤਾਨਾਸ਼ਾਹ ਨਾਲ ਟਰੂਡੋ ਦੀ ਤੁਲਨਾ ਨੂੰ ਗਲਤ ਦੱਸਿਆ ਤੇ ਮਾਫੀ ਮੰਗਣ ਨੂੰ ਕਿਹਾ। ਕਮੇਟੀ ਨੇ ਬਿਆਨ ਵਿਚ ਕਿਹਾ ਕਿ ਇੱਕ ਵਾਰ ਫਿਰ ਮਸਕ ਨੇ ਸੋਸ਼ਲ ਮੀਡੀਆ ‘ਤੇ ਹਿਟਲ ਦੇ ਜ਼ਿਕਰ ਦਾ ਬੇਹੱਦ ਖਰਾਬ ਫੈਸਲਾ ਲਿਆ ਹੈ। ਉਨ੍ਹਾਂ ਨੂੰ ਇਸ ਅਸਵੀਕਾਰਨਯੋਗ ਵਿਵਹਾਰ ਨੂੰ ਰੋਕਣਾ ਚਾਹੀਦਾ ਹੈ।
ਇਹ ਵੀ ਪੜ੍ਹੋ : CM ਚੰਨੀ ਦੇ ਵਿਵਾਦਿਤ ਬਿਆਨ ਦੀ ਮਨੀਸ਼ ਤਿਵਾੜੀ ਨੇ ਅਮਰੀਕਾ ਦੇ ‘ਅਸ਼ਵੇਤ’ ਮੁੱਦੇ ਨਾਲ ਕੀਤੀ ਤੁਲਨਾ
ਮਸਕ ਨੇ ਕਮੈਂਟ ਕਰਨ ਦੀ ਅਪੀਲ ਦਾ ਜਵਾਬ ਨਹੀਂ ਦਿੱਤਾ। ਦਰਅਸਲ ਮਸਕ ਕ੍ਰਿਪਟੋਕਿਊਰੈਂਸੀ ਟ੍ਰੇਡ ਪਬਲੀਕੇਸ਼ਨ ਕਾਇਨਡੈਸਕ ਨੇ ਉਸ ਪੋਸਟ ਦਾ ਜਵਾਬ ਦੇ ਰਹੇ ਸਨ, ਜਿਸ ਵਿਚ ਟਰੂਡੋ ਦੇ ਐਮਰਜੈਂਸੀ ਹੁਕਮਾਂ ਦਾ ਜ਼ਿਕਰ ਸੀ। ਇਸ ਵਿਚ ਉਨ੍ਹਾਂ ਪ੍ਰਦਰਸ਼ਨਕਾਰੀਆਂ ਦੇ ਫੰਡ ਵਿਚ ਕਟੌਤੀ ਕਰਨ ਦੀ ਗੱਲ ਕਹੀ ਗਈ ਹੈ, ਜਿਨ੍ਹਾਂ ਨੇ ਬਾਰਡਰ ‘ਤੇ ਆਵਾਜਾਈ ਰੋਕ ਦਿੱਤੀ ਹੈ ਤੇ ਕੈਨੇਡਾ ਦੀ ਰਾਜਧਾਨੀ ਵਿਚ ਡੇਰਾ ਲਗਾ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਗੌਰਤਲਬ ਹੈ ਕਿ ਕੈਨੇਡਾ ਦੇ ਇਤਿਹਾਸ ਵਿਚ ਦੂਜੀ ਵਾਰ ਸ਼ਾਂਤੀ ਦੀ ਸਥਿਤੀ ਵਿਚ ਐਮਰਜੈਂਸੀ ਲਗਾਈ ਗਈ ਹੈ। ਟਰੱਕਾਂ ਤੇ ਹੋਰ ਵਾਹਨਾਂ ਵਿਚ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਓਟਾਵਾ ਦੀਆਂ ਸੜਕਾਂ ਨੂੰ ਪਿਛਲੇ 2 ਹਫਤੇ ਤੋਂ ਬੰਦ ਕਰ ਰੱਖਿਆ ਹੈ। ਇਹ ਪ੍ਰਦਰਸ਼ਨਕਾਰੀ ਕੋਵਿਡ-19 ਵੈਕਸੀਨ ਨੂੰ ਲਾਜ਼ਮੀ ਕਰਨ ਤੇ ਮਹਾਮਾਰੀ ਕਾਰਨ ਲਾਗੂ ਹੋਰ ਪਾਬੰਦੀਆਂ ਦਾ ਵਿਰੋਧ ਕਰ ਰਹੇ ਹਨ। ਟਰੱਕਾਂ ਦੇ ਕਾਫਲੇ ਨੇ ਓਂਟਾਰੀਓ ਵਿਚ ਵਿੰਡਸਰ ਨੂੰ ਅਮਰੀਕੀ ਸ਼ਹਿਰ ਡੇਟ੍ਰਾਇਟ ਨਾਲ ਜੋੜਨ ਵਾਲੇ ਅੰਬੈਸਡਰ ਬ੍ਰਿਜ ਨੂੰ ਰੋਕ ਦਿੱਤਾ ਹੈ ਜਿਸ ਨਾਲ ਦੋਵਾਂ ਦੇਸ਼ਾਂ ਵਿਚ ਆਟੋ ਪਾਰਟਸ ਤੇ ਹੋਰ ਉਤਪਾਦਾਂ ਦੀ ਦਰਾਮਦ-ਬਰਾਮਦ ਰੁਕ ਗਈ ਹੈ। ਪੀਐੱਮ ਟਰੂਡੋ ਨੇ ਟਰੱਕ ਡਰਾਈਵਰਾਂ ਨਾਲ ਨਿਪਟਣ ਲਈ ਫੌਜ ਬੁਲਾਉਣ ਦੀ ਗੱਲ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸਮੱਸਿਆ ਨਾਲ ਨਿਪਟਣ ਲਈ ਹੋਰ ਬਦਲਾਂ ਦਾ ਇਸਤੇਮਾਲ ਕੀਤਾ ਜਾਵੇਗਾ।