ਰੂਸ ਤੇ ਯੂਕਰੇਨ ਵਿੱਚ ਲਗਾਤਾਰ ਵੱਧ ਰਹੇ ਤਣਾਅ ਵਿਚਾਲੇ ਬ੍ਰਿਟੇਨ ਸਰਕਾਰ ਨੇ ਅਮੀਰ ਵਿਦੇਸ਼ੀ ਨਿਵੇਸ਼ਕਾਂ ਨੂੰ ਦੇਸ਼ ਵਿੱਚ ਰਹਿਣ ਦੀ ਪੇਸ਼ਕਸ਼ ਕਰਨ ਵਾਲੀ ‘ਗੋਲਡਨ ਵੀਜ਼ਾ’ ਵਿਵਸਥਾ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ।
ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਵੀਰਵਾਰ ਨੂੰ ਇਹ ਐਲਾਨ ਕੀਤਾ ਕਿ ਉਹ ਗੋਲਡਨ ਵੀਜ਼ਾ ਵਿਵਸਥਾ ਨੂੰ ਖਤਮ ਕੀਤਾ ਜਾ ਰਿਹਾ ਹੈ। ਗ੍ਰਹਿ ਮੰਤਰਾਲਾ ਨੇ ਕਿਹਾ ਕਿ ਟੀਅਰ-1 ਨਿਵੇਸ਼ਕ ਵੀਜ਼ਾ ਵਿਵਸਥਾ ਨੇ ‘ਭ੍ਰਿਸ਼ਟ ਅਮੀਰ ਲੋਕਾਂ ਨੂੰ ਬ੍ਰਿਟੇਨ ਵਿੱਚ ਪਹੁੰਚ ਦੇ ਮੌਕੇ’ ਪ੍ਰਦਾਨ ਕੀਤੇ ਹਨ।
ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ ਕਿ ‘ਸਾਡੀ ਇਮੀਗ੍ਰੇਸ਼ਨ ਪ੍ਰਣਾਲੀ ਦੀ ਦੁਰਵਰਤੋਂ ਲਈ ਮੇਰੇ ਕੋਲ ਜ਼ੀਰੋ ਟੋਲਰੈਂਸ ਹੈ। ਇਮੀਗ੍ਰੇਸ਼ਨ ਲਈ ਮੇਰੀ ਨਵੀਂ ਯੋਜਨਾ ਦੇ ਤਹਿਤ ਮੈਂ ਇਹ ਯਕੀਨੀ ਬਣਾਉਣਾ ਚਾਹੁੰਦੀ ਹਾਂ ਕਿ ਬ੍ਰਿਟਿਸ਼ ਲੋਕਾਂ ਦਾ ਸਿਸਟਮ ਵਿੱਚ ਭਰੋਸਾ ਹੋਵੇ, ਜਿਸ ਵਿੱਚ ਭ੍ਰਿਸ਼ਟ ਕੁਲੀਨ ਵਰਗ ਨੂੰ ਰੋਕਣਾ ਸ਼ਾਮਲ ਹੈ ਜੋ ਸਾਡੀ ਰਾਸ਼ਟਰੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਂਦੇ ਹਨ ਅਤੇ ਸਾਡੇ ਸ਼ਹਿਰਾਂ ਵਿੱਚ ਗੰਦੇ ਪੈਸੇ ਨੂੰ ਧੱਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਹ ਰਾਹ ਬੰਦ ਕਰਨਾ ਸਿਰਫ਼ ਧੋਖਾਧੜੀ ਵਾਲੇ ਤੇ ਗੈਰ-ਕਾਨੂੰਨੀ ਫਾਈਨਾਂਸ ‘ਤੇ ਠੱਲ੍ਹ ਪਾਉਣ ਦੀ ਸ਼ੁਰੂਆਤ ਹੈ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਦੱਸਣਯੋਗ ਹੈ ਕਿ ਬ੍ਰਿਟੇਨ ਵਿੱਚ 20 ਲੱਖ ਪਾਊਂਡ ਜਾਂ ਉਸ ਤੋਂ ਵੱਧ ਰਾਸ਼ੀ ਦਾ ਨਿਵੇਸ਼ ਕਰਨ ਵਾਲਿਆਂ ਨੂੰ ਦੇਸ਼ ਵਿੱਚ ਰਹਿਣ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਤੇ ਉਨ੍ਹਾਂ ਨੂੰ ਪਰਿਵਾਰ ਨੂੰ ਵੀ ਨਾਲ ਰੱਖਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਇਹ ਵੀਜ਼ਾ ਸਬੰਧੀ ਨਿਯਮ 2008 ਤੋਂ ਪ੍ਰਭਾਵੀ ਹਨ। ਸਰਕਾਰ ਨੇ ਕਿਹਾ ਹੈ ਕਿ ਉਹ ਤੁਰੰਤ ਪ੍ਰਭਾਵ ਨਾਲ ਦੇਸ਼ਾਂ ਦੇ ਨਾਗਰਿਕਾਂ ਲਈ ਇਸ ਵੀਜ਼ਾ ਸਹੂਲਤ ਨੂੰ ਬੰਦ ਕਰ ਰਹੀ ਹੈ।
ਦੱਸ ਦੇਈਏ ਕਿ ਜ਼ਿਆਦਾਤਰ ਵੀਜ਼ਾ ਹੋਲਡਰ ਰੂਸੀ ਹਨ। ਯੂਕ੍ਰਰੇਨ ‘ਤੇ ਰੂਸ ਦੇ ਹਮਲੇ ਦੇ ਖਦਸ਼ੇ ਨੂੰ ਵੇਖਦੇ ਹੋਏ ਬ੍ਰਿਟੇਨ ਵਿੱਚ ਰੂਸ ਦੀ ਪਹੁੰਚ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਹਨ। ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ ਕਿ ਸਰਕਾਰ ਦਾ ਇਹ ਕਦਮ ਨਾਜਾਇਜ਼ ਧਨ ‘ਤੇ ਲਗਾਮ ਲਗਾਉਣ ਲਈ ਹੈ। ਉਨ੍ਹਾਂ ਕਿਹਾ ਕਿ ਮੈਂ ਯਕੀਨੀ ਬਣਾਉਣਾ ਚਾਹੁੰਦੀ ਹਾਂ ਕਿ ਬ੍ਰਿਟੇਨ ਦੇ ਲੋਕਾਂ ਦਾ ਤੰਤਰ ਵਿੱਚ ਵਿਸ਼ਵਾਸ ਬਣਿਆ ਰਹੇ।