ਅਮਰੀਕਾ ਵਿੱਚ ਜੌੜਿਆਂ ਦੀ ਅਨੋਖੀ ਕਹਾਣੀ ਸਾਹਮਣੇ ਆਈ ਹੈ। ਇਥੇ ਦੋ ਜੌੜੀਆਂ ਭੈਣਾਂ ਨੇ ਜੌੜੇ ਭਰਾਵਾਂ ਨਾਲ ਵਿਆਹ ਕੀਤਾ ਸੀ। ਕੁਝ ਹੀ ਮਹੀਨਿਆਂ ਦੇ ਵਕਫੇ ‘ਤੇ ਦੋਵੇਂ ਪ੍ਰੈਗਨੈਂਟ ਹੋ ਗਈਆਂ ਤੇ ਦੋਵਾਂ ਨੂੰ ਬੱਚੇ ਹੋਏ। ਹੁਣ ਉਨ੍ਹਾਂ ਦੇ ਬੱਚੇ ਵੀ ਬਿਲਕੁਲ ਇੱਕੋ ਜਿਹੇ ਹਨ। ਉਨ੍ਹਾਂ ਨੂੰ ਟੈਕਨੀਕਲੀ ਜੌੜੇ ਕਿਹਾ ਜਾ ਰਿਹਾ ਹੈ। ਦੋਵੇਂ ਦਿਸਣ ਵਿੱਚ ਹਮਸ਼ਕਲ ਹਨ।
ਅਮਰੀਕਾ ਦੇ ਵਰਜੀਨੀਆ ਦੀ ਰਹਿਣ ਵਾਲੀ 34 ਸਾਲਾਂ ਦੀ ਬ੍ਰਿਟਨੀ ਤੇ ਬ੍ਰਿਆਨਾ ਜੌੜੀਆਂ ਭੈਣਾਂ ਹਨ। ਦੋਵੇਂ ਬਿਲਕੁਲ ਇੱਕੋ ਜਿਹੀਆਂ ਹਨ। ਬਚਪਨ ਤੋਂ ਉਨ੍ਹਾਂ ਦੀ ਪੜ੍ਹਾਈ-ਲਿਖਾਈ, ਪਸੰਦ-ਨਾਪਸੰਦ ਇੱਕੋ ਜਿਹੀ ਰਹੀ ਹੈ। ਦੋਵੇਂ ਫਿਲਹਾਲ ਇੱਕ ਹੀ ਲਾਅ ਫਾਰਮ ਵਿੱਚ ਵਕੀਲ ਵਜੋਂ ਕੰਮ ਕਰ ਰਹੀਆਂ ਹਨ। ਦੋਵੇਂ 2018 ਵਿੱਚ ਟਵਿੰਸਬਰਗ ਦੇ ਇੱਕ ਜੌੜਿਆਂ ਦੇ ਮੇਲੇ ਵਿੱਚ ਗਈਆਂ ਸਨ।
ਇਸ ਮੇਲੇ ਵਿੱਚ ਦੇਸ਼-ਵਿਦੇਸ਼ ਤੋਂ ਜੌੜੇ ਆਏ ਸਨ। ਮੇਲੇ ਵਿੱਚ ਦੋਵੇਂ ਭੈਣਾਂ ਦੀ ਮੁਲਾਕਾਤ 35 ਸਾਲ ਦੇ ਜੇਮਸ ਤੇ ਜੇਰਮੀ ਨਾਲ ਹੋਈ। ਦੋਵੇਂ ਭਰਾ ਵੀ ਦਿਸਣ ‘ਚ ਹਮਸ਼ਕਲ ਸਨ। ਬ੍ਰਿਟਨੀ ਤੇ ਬ੍ਰਿਆਨਾ ਨੂੰ ਪਹਿਲੀ ਨਜ਼ਰੇ ਜੇਮਸ ਤੇ ਜੇਰਮੀ ਨਾਲ ਪਿਆਰ ਹੋ ਗਿਆ, ਜਿਸ ਪਿੱਛੋਂ ਉਨ੍ਹਾਂ ਨੇ ਇਕੱਠੇ ਵਿਆਰਹ ਕਰ ਲਿਆ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਮਜ਼ੇ ਦੀ ਗੱਲ ਇਹ ਵੀ ਹੈ ਕਿ ਸਾਰੇ ਇੱਕੋ ਹੀ ਘਰ ਵਿੱਚ ਇਕੱਠੇ ਰਹਿੰਦੇ ਹਨ। ਉਨ੍ਹਾਂ ਦੇ ਬੱਚੇ ਵੀ ਜੇਨੇਟਿਕਲੀ ਇਕੋ ਜਿਹੇ ਹਨ। ਅਜਿਹੇ ਵਿੱਚ ਇੱਕ ਛੱਤ ਹੇਠ ਤਿੰਨ ਜੌੜੇ ਰਹਿੰਦੇ ਹਨ। ਉਨ੍ਹਾਂ ਦਾ ਅੱਗੇ ਵੀ ਸਭ ਕੁਝ ਇਕੱਠੇ ਹੀ ਕਰਨ ਦਾ ਇਰਾਦਾ ਹੈ। ਜੌੜਿਆਂ ਦੇ ਇਸ ਪਰਿਵਾਰ ਦੀ ਕਹਾਣੀ ਸੁਣ ਕੇ ਲੋਕ ਹੈਰਾਨ ਹੋ ਰਹੇ ਹਨ।