ਕਿਸਾਨੀ ਸੰਘਰਸ਼ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਤੇ ਅਦਾਕਾਰ ਦੀਪ ਸਿੱਧੂ ਦੀ ਇਕ ਸੜਕ ਹਾਦਸੇ ਦੌਰਾਨ ਹੋਈ ਮੌਤ ਤੋਂ ਬਾਅਦ ਦੀਪ ਸਿੱਧੂ ਦੇ ਚਾਹੁਣ ਵਾਲਿਆਂ ਵੱਲੋਂ ਪੰਜਾਬ ਭਰ ਅੰਦਰ ਕੈਂਡਲ ਮਾਰਚ ਕੱਢੇ ਜਾ ਰਹੇ ਹਨ ਅਤੇ ਵੱਖ-ਵੱਖ ਤਰੀਕਿਆਂ ਨਾਲ ਦੀਪ ਸਿੱਧੂ ਨੂੰ ਯਾਦ ਕੀਤਾ ਜਾ ਰਿਹਾ ਹੈ।
ਨੌਜਵਾਨਾਂ ਅੰਦਰ ਦੀਪ ਸਿੱਧੂ ਦੀ ਸੋਚ ਨੂੰ ਲੈ ਕੇ ਇਕ ਨਵਾਂ ਜੋਸ਼ ਦੇਖਣ ਨੂੰ ਮਿਲ ਰਿਹਾ ਹੈ ਅਤੇ ਨੌਜਵਾਨ ਵਰਗ ਕੁਝ ਨਵਾਂ ਕਰਨ ਲਈ ਆਪ ਮੁਹਾਰੇ ਉੱਠ ਤੁਰਿਆ ਹੈ। ਅੱਜ ਕਸਬਾ ਸ਼ੇਰਪੁਰ ਵਿਖੇ ਦੇਰ ਸ਼ਾਮ ਵੱਡੀ ਗਿਣਤੀ ਵਿਚ ਇਕੱਠੇ ਹੋਏ।
ਇਸ ਦੌਰਾਨ ਨੌਜਵਾਨਾਂ ਨੇ ‘ਫ਼ਿਜ਼ਾ ਅੰਦਰ ਗੂੰਜਦੇ ਰਹੇ ਦੀਪ ਸਿੱਧੂ ਤੇਰੀ ਸੋਚ ‘ਤੇ ਪਹਿਰਾ ਦਿਆਂਗੇ ਠੋਕ ਕੇ’ , ‘ਦੀਪ ਸਿੱਧੂ ਅਮਰ ਰਹੇ, ਅਮਰ ਰਹੇ’ ਦੇ ਨਾਅਰੇ ਵੀ ਲਾਏ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਗੌਰਤਲਬ ਹੈ ਕਿ ਕਿਸਾਨੀ ਅੰਦੋਲਨ ਦੌਰਾਨ ਚਰਚਾ ਵਿਚ ਆਏ ਦੀਪ ਸਿੱਧੂ 15 ਫਰਵਰੀ ਦੀ ਸ਼ਾਮ ਨੂੰ ਆਪਣੀ ਮਹਿਲਾ ਮਿੱਤਰ ਰੀਨਾ ਰਾਏ ਉਰਫ ਰਾਜਵਿੰਦਰ ਕੌਰ ਨਾਲ ਸਕਾਰਪੀਓ ਵਿਚ ਦਿੱਲੀ ਤੋਂ KMP ਦੇ ਰਸਤੇ ਪੰਜਾਬ ਜਾ ਰਹੇ ਹਨ। ਸੋਨੀਪਤ ਦੇ ਖਰਖੌਦਾ ਵਿਚ ਪੀਪਲੀ ਟੋਲ ਕੋਲ ਉਸ ਦੀ ਕਾਰ ਦੀ ਪਿੱਛੇ ਤੋਂ ਇੱਕ ਟਰਾਲੇ ਵਿਚ ਟੱਕਰ ਹੋ ਗਈ ਸੀ। ਇਸ ਦਰਦਨਾਕ ਹਾਦਸੇ ਵਿਚ ਦੀਪ ਸਿੱਧੂ ਦੀ ਮੌਤ ਹੋ ਗਈ ਤੇ ਰੀਨਾ ਜ਼ਖਮੀ ਹੋ ਗਈ ਸੀ।