ਪੰਜਾਬ ਵਿੱਚ ਅੱਜ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ। ਸੂਬੇ ਵਿਚ ਸਵੇਰੇ 8 ਵਜੇ ਤੋਂ ਲੈ ਕੇ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਸਨ। ਇਸ ਵਾਰ ਦੀਆਂ ਚੋਣਾਂ ਨੂੰ ਲੈ ਕੇ ਲੋਕ ਬਹੁਤ ਜ਼ਿਆਦਾ ਉਤਸ਼ਾਹਿਤ ਹਨ।
ਰੂਪਨਗਰ ਤੋਂ 101 ਸਾਲਾ ਬਜ਼ੁਰਗ ਹਜ਼ਾਰਾ ਸਿੰਘ ਨੇ ਵੋਟ ਪਾਈ। ਹਜ਼ਾਰਾ ਸਿੰਘ ਨੇ ਸਥਾਨਿਕ ਡੀ.ਏ.ਵੀ.ਸੀਨੀਅਰ ਸੈਕੰਡਰੀ ਸਕੂਲ ਵਿਖੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਤੇ ਉਹ ਮਿਲਟਰੀ ਵਿਚੋਂ ਰਿਟਾਇਰ ਸੂਬੇਦਾਰ ਹਨ ।
ਪੰਜਾਬ ਵਿਚ ਸ਼ਾਮ 5 ਵਜੇ ਤੱਕ 62 ਫੀਸਦੀ ਵੋਟਿੰਗ ਹੋਈ। ਜ਼ਿਲ੍ਹਾ ਲੁਧਿਆਣਾ ‘ਚ 15,41,063 ਵੋਟਰਾਂ ਨੇ ਵੋਟ ਪਾਈ । ਇਸੇ ਤਰ੍ਹਾਂ ਗਿੱਦੜਬਾਹਾ ‘ਚ 77.80, ਅੰਮ੍ਰਿਤਸਰ ਦੱਖਣੀ 48.06 ਫੀਸਦੀ, ਜਲਾਲਾਬਾਦ 71.50 ਫੀਸਦੀ, ਲੰਬੀ ‘ਚ 72.40 ਫੀਸਦੀ, ਧੂਰੀ ‘ਚ 68 ਫੀਸਦੀ, ਪਟਿਆਲਾ (ਸ਼ਹਿਰੀ) ‘ਚ 59.50 ਫੀਸਦੀ, ਰਾਮਪੁਰਾ ਫੂਲ ‘ਚ 72.40 ਫੀਸਦੀ, ਭੁੱਚੋ ਮੰਡੀ 65.13 ਫੀਸਦੀ, ਖੇਮਕਰਨ ‘ਚ 61 ਫੀਸਦੀ, ਫਿਲੌਰ ਵਿਚ 54.4 ਫੀਸਦੀ ਵੋਟਰਾਂ ਨੇ ਵੋਟ ਪਾਈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਗੌਰਤਲਬ ਹੈ ਕਿ ਸੂਬੇ ਵਿੱਚ ਇਸ ਵਾਰ ਕੁੱਲ 2,14,99,804 ਵੋਟਰ ਹਨ, ਜਿਨ੍ਹਾਂ ਵਿੱਚ 1,12,98,081 ਪੁਰਸ਼, 1,02,00,996 ਔਰਤਾਂ ਅਤੇ 727 ਟਰਾਂਸਜੈਂਡਰ ਹਨ। 117 ਹਲਕਿਆਂ ਵਿਚ 1304 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਵਿੱਚ 1209 ਪੁਰਸ਼, 93 ਔਰਤਾਂ ਅਤੇ 2 ਟਰਾਂਸਜੈਂਡਰ ਸ਼ਾਮਿਲ ਹਨ।