ਦੁਨੀਆ ਦੇ ਚੋਟੀ ਦੇ ਅਰਬਪਤੀਆਂ ‘ਚ ਸ਼ਾਮਲ ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਗੇਟਸ ਨੇ ਚੇਤਾਵਨੀ ਦਿੱਤੀ ਹੈ ਕਿ ਦੁਨੀਆ ਵਿਚ ਬਹੁਤ ਜਲਦ ਹੀ ਕੋਰੋਨਾ ਵਰਗੀ ਇੱਕ ਹੋਰ ਮਹਾਮਾਰੀ ਦਸਤਕ ਦੇ ਦੇਵੇਗੀ। ਬਿਲ ਗੇਟਸ ਨੇ ਇਹ ਵੀ ਮੰਨਿਆ ਕਿ ਕੋਵਿਡ-19 ਤੋਂ ਗੰਭੀਰ ਰੂਪ ਨਾਲ ਬੀਮਾਰ ਹੋਣ ਦਾ ਖਤਰਾ ਘੱਟ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਲੋਕਾਂ ਵਿਚ ਇਸ ਵਾਇਰਸ ਪ੍ਰਤੀ ਰੋਗ ਰੋਕੂ ਸਮਰੱਥਾ ਪੈਦਾ ਹੁੰਦੀ ਜਾ ਰਹੀ ਹੈ।
ਬਿਲ ਗੇਟਸ ਨੇ ਕਿਹਾ ਕਿ ਭਵਿੱਖ ਵਿਚ ਆਉਣ ਵਾਲੀ ਮਹਾਮਾਰੀ ਕੋਰੋਨਾ ਵਾਇਰਸ ਪਰਿਵਾਰ ਦੇ ਇੱਕ ਵੱਖਰੇ ਰੋਗਾਣੂ ਤੋਂ ਆ ਸਕਦੀ ਹੈ। ਹਾਲਾਂਕਿ ਉਨ੍ਹਾਂ ਨੇ ਆਸ ਪ੍ਰਗਟਾਈ ਕਿ ਮੈਡੀਕਲ ਤਕਨੀਕ ਵਿਚ ਆਏ ਵਿਕਾਸ ਦੀ ਮਦਦ ਨਾਲ ਦੁਨੀਆ ਇਸ ਤੋਂ ਬੇਹਤਰ ਤਰੀਕੇ ਨਾਲ ਨਿਪਟ ਸਕਦੀ ਹੈ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਲਈ ਹੁਣੇ ਤੋਂ ਨਿਵੇਸ਼ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਕੋਰੋਨਾ ਪਿਛਲੇ ਦੋ ਸਾਲ ਤੋਂ ਸਾਡੇ ਵਿਚ ਹੈ ਅਤੇ ਇਸ ਦਾ ਖਰਾਬ ਅਸਰ ਹੁਣ ਘੱਟ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਵੈਸ਼ਵਿਕ ਆਬਾਦੀ ‘ਚ ਕੁਝ ਪੱਧਰ ਤੱਕ ਇਮਊਨਿਟੀ ਪੈਦਾ ਹੋ ਗਈ ਹੈ। ਗੇਟਸ ਨੇ ਕਿਹਾ ਕਿ ਤਾਜ਼ਾ ਓਮੀਕ੍ਰੋਨ ਵੈਰੀਐਂਟ ਨੇ ਦਿਖਾ ਦਿੱਤਾ ਹੈ ਕਿ ਇਸ ਦੀ ਗੰਭੀਰਤਾ ਵੀ ਹੁਣ ਘੱਟ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਵਾਇਰਸ ਫੈਲਦਾ ਹੈ ਤਾਂ ਉਹ ਆਪਣੀ ਖੁਦ ਦੀ ਇਮਊਨਿਟੀ ਪੈਦਾ ਕਰਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਇਹ ਵੀ ਪੜ੍ਹੋ : ਵੋਟ ਪਾਉਣ ਤੋਂ ਬਾਅਦ ਭਗਵੰਤ ਮਾਨ ਬੋਲੇ ‘ਸੂਬੇ ‘ਚ ਹਰ ਕੋਈ ਚਾਹੁੰਦਾ ਹੈ ਬਦਲਾਅ, ਜੋ ‘ਆਪ’ ਲਿਆਏਗੀ ‘
ਗੌਰਤਲਬ ਹੈ ਕਿ ਭਾਰਤ ਵਿਚ ਕੋਰੋਨਾ ਦੇ ਮਾਮਲੇ ਘੱਟ ਹੋ ਰਹੇ ਹਨ ਪਰ ਓਮੀਕ੍ਰੋਨ ਦੇ ਸਬ-ਵੈਂਰੀਐਂਟ BA.2 ਨੇ ਚਿੰਤਾ ਵਧਾ ਦਿੱਤੀ ਹੈ। ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਓਮੀਕ੍ਰੋਨ ਦਾ ਸਬ-ਵੈਰੀਐਂਟ BA.2 ਮੂਲ ਵੈਰੀਐਂਟ ਤੋਂ ਵੀ ਵੱਧ ਤੇਜ਼ੀ ਨਾਲ ਫੈਲਣ ਵਾਲਾ ਹੈ। ਓਮੀਕ੍ਰੋਨ ਸਬ-ਵੈਰੀਐਂਟ BA.2 ਡੈਲਟਾ ਤੋਂ ਵੀ ਖਤਰਨਾਕ ਹੋ ਸਕਦਾ ਹੈ।ਇਹ ਕੋਰੋਨਾ ਦੀ ਗੰਭੀਰ ਬੀਮਾਰੀ ਦਾ ਕਾਰਨ ਬਣ ਸਕਦਾ ਹੈ। ਮਹਾਮਾਰੀ ਵਿਗਿਆਨੀ ਏਰਿਕ ਫੇਂਗ ਨੇ ਕਿਹਾ ਹੈ ਕਿ ਇਸ ਵੈਰੀਐਂਟ ਨੇ ਚਿੰਤਾ ਵਧਾ ਦਿੱਤੀ ਹੈ।