DCGI ਵੱਲੋਂ 12 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਦੀ ਵੈਕਸੀਨ ਨੂੰ ਮਨਜ਼ੂਰੀ ਮਿਲੀ ਗਈ ਹੈ। ਬੱਚਿਆਂ ਨੂੰ ‘corbevax’ ਦੀ ਡੋਜ਼ ਲਗਾਈ ਜਾਵੇਗੀ। ਭਾਰਤ ਵਿੱਚ ਟੀਕੇ ਬਣਾਉਣ ਵਾਲੇ ਬਾਇਓਲੋਜੀਕਲ ਈ. ਲਿਮਟਿਡ ਨੇ ਜਾਣਕਾਰੀ ਦਿੱਤੀ ਕਿ ਦੇਸ਼ ਵਿਚ ਉਕਤ ਉਮਰ ਦੇ ਬੱਚਿਆਂ ਵਿਚ ਕੋਰੋਨਾ ਵੈਕਸੀਨ ਦੀ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਮਿਲ ਗਈ ਹੈ।
ਕੋਰਬੇਵੈਕਸ ਤੀਜਾ ਕੋਰੋਨਾ ਰੋਕੂ ਟੀਕਾ ਹੈ ਜਿਸ ਨੂੰ ਬੱਚਿਆਂ ’ਤੇ ਵਰਤੋਂ ਕਰਨ ਦੀ ਮਨਜ਼ੂਰੀ ਮਿਲੀ ਹੈ। ਇਸ ਤੋਂ ਪਹਿਲਾਂ ਜ਼ਾਇਡਸ ਕੈਡਿਲਾ ਦੇ ਜ਼ੈਡਵਾਈ ਕੋਵ-ਡੀ ਤੇ ਭਾਰਤ ਬਾਇਓਟੈਕ ਦੀ ਕੋਵੈਕਸੀਨ ਨੂੰ ਵੀ ਮਨਜ਼ੂਰੀ ਮਿਲ ਚੁੱਕੀ ਹੈ। ਇਹ ਭਾਰਤ ਦਾ ਪਹਿਲਾ ਸਵਦੇਸ਼ੀ ਰੂਪ ਨਾਲ ਵਿਕਸਿਤ RBD ਪ੍ਰੋਟੀਨ ਸਬ-ਯੂਨਿਟ ਵੈਕਸੀਨ ਹੈ।
ਇਹ ਵੀ ਪੜ੍ਹੋ : ਦੁਖਦ ਖਬਰ : ਰੋਜ਼ੀ-ਰੋਟੀ ਕਮਾਉਣ ਦੁਬਈ ਗਏ ਪੰਜਾਬ ਦੇ 2 ਨੌਜਵਾਨਾਂ ਦੀ ਹੋਈ ਮੌਤ
ਦੱਸ ਦੇਈਏ ਕਿ ਦੇਸ਼ ਵਿਚ ਕੋਰੋਨਾ ਮਹਾਮਾਰੀ ਖਿਲਾਫ ਟੀਕਾਕਰਨ ਮੁਹਿੰਮ ਜਾਰੀ ਹੈ। ਅਜਿਹੇ ਵਿਚ ਭਾਰਤ ਸਰਕਾਰ ਨੇ ਪਿਛਲੇ ਸਾਲ ਬਾਇਓਲਾਜੀਕਲ ਈ ਦੀ ਕਾਰਬੇਵੈਕਸ ਨੂੰ ਮਨਜ਼ੂਰੀ ਦਿੱਤੀ ਸੀ। ਹਾਲਾਂਕਿ ਅੱਜ ਇਸ ਨੂੰ DCGI ਵੱਲੋਂ ਅੰਤਿਮ ਮਨਜ਼ੂਰੀ ਵੀ ਮਿਲ ਗਈ ਹੈ। ਇਹ ਟੀਕਾ 12 ਤੋਂ 18 ਉਮਰ ਦੇ ਬੱਚਿਆਂ ਨੂੰ ਲਗਾਇਆ ਜਾਵੇਗਾ। ਇਸ ਤੋਂ ਪਹਿਲਾਂ ਦੇਸ਼ ਵਿਚ ਸਿਰਫ 15 ਤੋਂ 18 ਸਾਲ ਜਾਂ ਇਸ ਤੋਂ ਉਪਰ ਵਾਲਿਆਂ ਨੂੰ ਕੋਰੋਨਾ ਵੈਕਸੀਨ ਦਿੱਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਭਾਰਤ ਸਰਕਾਰ ਨੇ ਕਾਰਬੋਵੈਕਸ ਦੀ 5 ਕਰੋੜ ਖੁਰਾਕ ਦੀ ਖਰੀਦ ਦੇ ਹੁਕਮ ਦਿੱਤੇ ਹਨ ਜਿਸ ਦੀ ਕੀਮਤ 145 ਰੁਪਏ ਹੋਵੇਗੀ। ਪਿਛਲੇ ਸਾਲ ਦਸੰਬਰ ਵਿਚ ਕੋਰੋਨਾ ਦੇ ਬੂਸਟਰ ਡੋਜ਼ ਲਈ ਹੈਦਰਾਬਾਦ ਕੰਪਨੀ ਲਾਇਓਲਾਜੀਕਲ ਈ. ਲਿਮਟਿਡ ਦੀ ਕਾਰਬੋਵੈਕਸ ਵੈਕਸੀਨ ਨੂੰ ਟ੍ਰਾਇਲ ਦੀ ਮਨਜ਼ੂਰੀ ਮਿਲੀ ਸੀ।
ਕੰਪਨੀ ਦੀ ਯੋਜਨਾ ਹਰ ਮਹੀਨੇ 7.5 ਕਰੋੜ ਡੋਜ਼ ਬਣਾਉਣ ਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਫਰਵਰੀ 2022 ਤੋਂ ਉਹ ਹਰ ਮਹੀਨੇ 10 ਕਰੋੜ ਤੋਂ ਵੱਧ ਵੈਕਸੀਨ ਖੁਰਾਕ ਦਾ ਉਤਪਾਦਨ ਕਰੇਗੀ।