ਉੱਤਰੀ ਭਾਰਤ ਦਾ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਅੱਜ (ਮੰਗਲਵਾਰ) ਸਵੇਰੇ ਭੂਚਾਲ ਦੇ ਝਟਕਿਆਂ ਨਾਲ ਹਿੱਲ ਗਿਆ। ਰਿਕਟਰ ਸਕੇਲ ‘ਤੇ ਭੂਚਾਲ ਦੀ ਤੀਬਰਤਾ 4.3 ਸੀ। ਭੂਚਾਲ ਕਾਰਨ ਇੱਥੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਦੱਸ ਦੇਈਏ ਕਿ ਲੱਦਾਖ ਵਿੱਚ ਅੱਜ ਸਵੇਰੇ 8.35 ਵਜੇ ਭੂਚਾਲ ਆਇਆ। ਭੂਚਾਲ ਦਾ ਕੇਂਦਰ ਧਰਤੀ ਤੋਂ 10 ਕਿਲੋਮੀਟਰ ਹੇਠਾਂ ਸੀ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 4.3 ਮਾਪੀ ਗਈ। ਭੂਚਾਲ ਦੇ ਝਟਕਿਆਂ ਨੂੰ ਮਹਿਸੂਸ ਕਰਦੇ ਹੋਏ ਲੋਕ ਘਰਾਂ ਤੋਂ ਬਾਹਰ ਆ ਗਏ। ਭੂਚਾਲ ਦੌਰਾਨ ਛੱਤ ਵਾਲਾ ਪੱਖਾ ਅਤੇ ਘਰ ‘ਚ ਰੱਖਿਆ ਸਾਮਾਨ ਹਿੱਲਦਾ ਦੇਖਿਆ ਗਿਆ। ਹਾਲਾਂਕਿ ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਸੂਚਨਾ ਨਹੀਂ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ।
ਧਰਤੀ ਦੇ ਅੰਦਰ 7 ਪਲੇਟਾਂ ਹਨ, ਜੋ ਲਗਾਤਾਰ ਘੁੰਮ ਰਹੀਆਂ ਹਨ। ਜਿੱਥੇ ਇਹ ਪਲੇਟਾਂ ਜ਼ਿਆਦਾ ਟਕਰਾਉਂਦੀਆਂ ਹਨ, ਉਸ ਜ਼ੋਨ ਨੂੰ ਫਾਲਟ ਲਾਈਨ ਕਿਹਾ ਜਾਂਦਾ ਹੈ। ਵਾਰ-ਵਾਰ ਟਕਰਾਉਣ ਕਾਰਨ ਪਲੇਟਾਂ ਦੇ ਕੋਨੇ ਮਰੋੜ ਜਾਂਦੇ ਹਨ। ਜਦੋਂ ਜ਼ਿਆਦਾ ਦਬਾਅ ਬਣਦਾ ਹੈ, ਤਾਂ ਪਲੇਟਾਂ ਟੁੱਟ ਜਾਂਦੀਆਂ ਹਨ ਅਤੇ ਹੇਠਲੀ ਊਰਜਾ ਬਾਹਰ ਨਿਕਲਣ ਦਾ ਰਸਤਾ ਲੱਭਦੀ ਹੈ। ਫਿਰ ਇਸ ਗੜਬੜ ਤੋਂ ਬਾਅਦ ਭੁਚਾਲ ਆਉਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: