ਰੂਸ ਦੀ ਫੌਜ ਯੂਕਰੇਨ ਦੇ ਦੋ ਸੂਬਿਆਂ ਲੁਹਾਂਸਕ-ਡੋਨੇਟਸਕ ਵਿਚ ਵੜ ਗਈ ਹੈ। ਰਾਸ਼ਟਰਪਤੀ ਵਲਾਦਿਮਿਰ ਪੁਤਿਨ ਨੇ 13 ਘੰਟੇ ਪਹਿਲਾਂ ਯੂਕਰੇਨ ਦੇ ਇਨ੍ਹਾਂ ਦੋਵੇਂ ਰਾਜਾਂ ਨੂੰ ਆਜ਼ਾਦ ਦੇਸ਼ ਐਲਾਨ ਦਿੱਤਾ ਸੀ। ਇਸ ਤੋਂ ਬਾਅਦ ਰੂਸੀ ਫੌਜ ਦੇ ਟੈਂਕ ਇਨ੍ਹਾਂ ਇਲਾਕਿਆਂ ਵੱਲ ਵਧ ਗਏ। ਪੁਤਿਨ ਨੇ ਕਿਹਾ ਕਿ ਲੁਹਾਂਸਕ-ਡੋਨੇਟਸਕ ਅਤੇ ਵੱਖਵਾਦੀਆਂ ਦੇ ਕਬਜ਼ੇ ਵਾਲੇ ਇਲਾਕੇ ਵਿਚ ਸ਼ਾਂਤੀ ਬਣਾਈ ਰੱਖਣ ਲਈ ਅਜਿਹਾ ਕਰਨਾ ਜ਼ਰੂਰੀ ਹੈ।
ਇਸੇ ਦਰਮਿਆਨ ਬ੍ਰਿਟੇਨ ਨੇ ਯੂਕਰੇਨ ਵਿਚ ਰੂਸ ਦੀ ਘੁਸਪੈਠ ਦੀ ਪੁਸ਼ਟੀ ਕੀਤੀ ਹੈ। ਬ੍ਰਿਟਿਸ਼ ਸਿਹਤ ਸਕੱਤਰ ਸਾਜਿਦ ਜਾਵਿਦ ਨੇ ਕਿਹਾ ਕਿ ਯੂਕਰੇਨ ‘ਚ ਰੂਸੀ ਹਮਲਾ ਸ਼ੁਰੂ ਹੋ ਗਿਆ ਹੈ। ਦੂਜੇ ਪਾਸੇ ਯੂਕਰੇਨ ਦੇ ਰਾਸ਼ਟਰਪਤੀ ਵਲੋਡਿਮਿਰ ਜੇਲੇਂਸਕੀ ਨੇ ਕਿਹਾ ਕਿ ਅਸੀਂ ਰੂਸ ਦੇ ਇਸ ਕਦਮ ਤੋਂ ਡਰਦੇ ਨਹੀਂ ਹਾਂ। ਅਸੀਂ ਨਾ ਤਾਂ ਕਿਸੇ ਕੋਲੋਂ ਕੁਝ ਲਿਆ ਹੈ ਤੇ ਨਾ ਹੀ ਕਿਸ ਨੂੰ ਕੁਝ ਦੇਵਾਂਗੇ। ਜੇਲੇਂਸਕੀ ਨੇ ਕਿਹਾ ਕਿ ਰੂਸ ਦੇ ਐਲਾਨਾਂ ਤੇ ਖਤਰਿਆਂ ਦੇ ਬਾਵਜੂਦ ਯੂਕਰੇਨ ਦੀਆਂ ਕੌਮਾਂਤਰੀ ਸਰਹੱਦਾਂ ਉਂਝ ਹੀ ਬਣੀਆਂ ਰਹਿਣਗੀਆਂ ਜਿਵੇਂ ਪਹਿਲਾਂ ਸੀ। ਯੂਕਰੇਨ ਦੇ ਦੋ ਸੂਬਿਆਂ ਨੂੰ ਆਜ਼ਾਦ ਐਲਾਨ ਕਰਨ ਵਾਲੇ ਪੁਤਿਨ ਦੇ ਕਦਮ ਤੋਂ ਬਾਅਦ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਐਮਰਜੈਂਸੀ ਮੀਟਿੰਗ ਬੁਲਾਈ।
ਇਹ ਵੀ ਪੜ੍ਹੋ : ਪਾਕਿਸਤਾਨੀ ਕ੍ਰਿਕਟਰ ਹੈਰਿਸ ਰਾਊਫ ਨੇ ਕੈਚ ਛੱਡਣ ‘ਤੇ ਸਾਥੀ ਨੂੰ ਜੜਿਆ ਥੱਪੜ, ਵੀਡੀਓ ਵਾਇਰਲ
ਭਾਰਤ ਨੇ ਆਪਣੇ ਨਾਗਰਿਕਾਂ ਨੂੰ ਬਾਹਰ ਕੱਢਣ ਦੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਏਅਰ ਇੰਡੀਆ ਦੀ ਸਪੈਸ਼ਲ ਫਲਾਈਟ ਅੱਜ ਸਵੇਰੇ ਯੂਕਰੇਨ ਲਈ ਰਵਾਨਾ ਹੋਈ ਇਹ ਫਲਾਈਟ ਅੱਜ ਰਾਤ ਤੱਕ ਦਿੱਲੀ ਪਰਤ ਆਏਗੀ। ਸੰਯੁਕਤ ਰਾਸ਼ਟਰ ‘ਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀ. ਐੱਸ. ਤਿਰੂਮੂਰਤੀ ਨੇ ਕਿਹਾ ਕਿ 20,000 ਤੋਂ ਵੱਧ ਭਾਰਤੀ ਵਿਦਿਆਰਥੀ ਤੇ ਨਾਗਰਿਕ ਯੂਕਰੇਨ ਦੇ ਵੱਖ-ਵੱਖ ਹਿੱਸਿਆਂ ਤੇ ਬਾਰਡਰ ਖੇਤਰਾਂ ਵਿਚ ਰਹਿੰਦੇ ਤੇ ਪੜ੍ਹਦੇ ਹਨ। ਭਾਰਤੀਆਂ ਦੀ ਸਲਾਮਤੀ ਸਾਡੀ ਪਹਿਲ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਲੁਹਾਂਸਕ-ਡੋਨੇਟਸਕ ਨੂੰ ਆਜ਼ਾਦ ਐਲਾਨਣ ਦੇ ਪੁਤਿਨ ਦੇ ਫੈਸਲੇ ਦੀ ਦੁਨੀਆ ਵਿਚ ਨਿੰਦਾ ਕੀਤੀ ਜਾ ਰਹੀ ਹੈ। ਨਾਟੋ ਚੀਫ ਨੇ ਇਸ ਨੂੰ ਕੌਮਾਂਤਰੀ ਸਮਝੌਤਿਆਂ ਦਾ ਉਲੰਘਣ ਦੱਸਿਆ ਹੈ। ਦੂਜੇ ਪਾਸੇ ਅਮਰੀਕਾ ਤੇ ਕਈ ਯੂਰਪੀ ਦੇਸ਼ਾਂ ਨੇ ਚੇਤਾਵਨੀ ਦਿੱਤੀ ਹੈ ਕਿ ਉਸ ਖਿਲਾਫ ਸਖਤ ਕਦਮ ਚੁੱਕੇ ਜਾਣਗੇ। UNSC ਵਿਚ ਯੂਕਰੇਨ ਦੇ ਡਿਪਲੋਮੈਟ ਸਰਗਈ ਕਿਸਿਲਟਸਯਾ ਨੇ ਕਿਹਾ ਅਸੀਂ ਇਸ ਮਸਲੇ ਦੇ ਰਾਜਨੀਤਕ ਤੇ ਡਿਪਲੋਮੈਟਿਕ ਹੱਲ ਲਈ ਪ੍ਰਤੀਬੱਧ ਹਾਂ ਪਰ ਅਸੀਂ ਉਕਸਾਵੇ ਅੱਗੇ ਨਹੀਂ ਝੁਕਾਂਗੇ।