ਹਿਜਾਬ ਵਿਵਾਦ ਨੇ ਪੂਰੇ ਦੇਸ਼ ਨੂੰ ਜਕੜ ਲਿਆ ਹੈ। ਕਰਨਾਟਕ ਦੇ ਸ਼ਿਵਮੋਂਗਾ ਤੋਂ ਸ਼ੁਰੂ ਹੋਈ ਇਸ ਕੰਟਰੋਵਰਸੀ ਦੀ ਅੱਗ ਇੱਕ-ਇੱਕ ਕਰਕੇ ਸਾਰੇ ਸੂਬਿਆਂ ਵਿਚ ਫੈਲ ਰਹੀ ਹੈ। ਬਾਲੀਵੁੱਡ ਵੀ ਇਸ ਤੋਂ ਅਛੂਤਾ ਨਹੀਂ ਰਿਹਾ। ਬਿਗ ਬੌਸ-11 ਵਿਚ ਨਜ਼ਰ ਆ ਚੁੱਕੀ ਮਜ਼੍ਹਬੀ ਸਿੱਦਿਕੀ ਨੇ ਸਾਰਿਆਂ ਨੂੰ ਇਹ ਕਹਿ ਕੇ ਹੈਰਾਨ ਕਰ ਦਿੱਤਾ ਕਿ ਉਹ ਫਿਲਮ ਇੰਡਸਟਰੀ ਨੂੰ ਇਸਲਾਮ ਲਈ ਛੱਡ ਰਹੀ ਹੈ। ਮਜ਼੍ਹਬੀ ਸਿੱਦਿਕੀ ਨੇ ਸੋਸ਼ਲ ਮੀਡੀਆ ‘ਤੇ ਐਲਾਨ ਕਰ ਦਿੱਤਾ ਹੈ ਕਿ ਉਹ ਹੁਣ ਤੋਂ ਹਮੇਸ਼ਾ ਹਿਜਾਬ ‘ਚ ਹੀ ਰਹੇਗੀ।

ਇਹ ਵੀ ਪੜ੍ਹੋ : ਯੂਕਰੇਨ ਸੰਕਟ ‘ਚ ਪੰਜਾਬ ਦੇ ਦੋ ਵਿਦਿਆਰਥੀ ਘਰ ਪਰਤੇ, ਇੱਕ ਅਜੇ ਵੀ ਫਸਿਆ, ਮਾਪੇ ਕਰ ਰਹੇ ਅਰਦਾਸਾਂ
ਇੰਸਟਾਗ੍ਰਾਮ ‘ਤੇ ਪੋਸਟ ਸ਼ੇਅਰ ਕਰਦੇ ਮਜ਼੍ਹਬੀ ਨੇ ਆਪਣੀ ਗੱਲ ਸਾਰਿਆਂ ਸਾਹਮਣੇ ਰੱਖੀ ਹੈ ਤੇ ਕਿਹਾ ਹੈ ਕਿ ਹੁਣ ਉਹ ਅੱਲ੍ਹਾ ਦੇ ਰਸਤੇ ‘ਤੇ ਹੀ ਚੱਲਣਾ ਚਾਹੇਗੀ। ਉਹ ਪਿਛਲੇ ਇੱਕ ਸਾਲ ਤੋਂ ਸਨਾ ਨੂੰ ਫਾਲੋ ਕਰ ਰਹੀ ਹੈ ਅਤੇ ਹੁਣ ਅੱਲ੍ਹਾ ਦੀ ਰਾਹ ‘ਤੇ ਚੱਲਣ ਦਾ ਫੈਸਲਾ ਲਿਆ ਹੈ। ਮਜ਼੍ਹਬੀ ਸਿੱਦਿਕੀ ਨੇ ਪੋਸਟ ਵਿਚ ਲਿਖਿਆ ਹੈ ਕਿ ਮੈਂ ਇਸ ਲਈ ਲਿਖ ਰਹੀ ਹਾਂ ਕਿਉਂਕਿ ਮੈਂ 2 ਸਾਲ ਤੋਂ ਪ੍ਰੇਸ਼ਾਨ ਸੀ, ਮੈਨੂੰ ਕੁਝ ਨਹੀਂ ਸਮਝ ਆ ਰਿਹਾ ਸੀ ਕਿ ਅਜਿਹਾ ਕੀ ਕਰਾਂ ਜਿਸ ਨਾਲ ਮੈਨੂੰ ਸਕੂਨ ਮਿਲੇ…ਅੱਲ੍ਹਾ ਦੀ ਨਾਫਰਮਾਨੀ ਕਰਕੇ ਇਨਸਾਨ ਨੂੰ ਕਦੇ ਵੀ ਸਕੂਨ ਨਹੀਂ ਮਿਲ ਸਕਦਾ ਹੈ। ਤੁਸੀਂ ਕਿਸੇ ਨੂੰ ਖੁਸ਼ ਕਰਨ ਲਈ ਜੋ ਕੁਝ ਮਰਜ਼ੀ ਕਰ ਲਓ ਲੋਕ ਖੁਸ਼ ਨਹੀਂ ਹੁੰਦੇ ਹਨ। ਇਸ ਤੋਂ ਬੇਹਤਰ ਹੈ ਕਿ ਅੱਲ੍ਹਾ ਨੂੰ ਖੁਸ਼ ਰੱਖਿਆ ਜਾਵੇ। ਮੈਂ ਸਨਾ ਭੈਣ ਨੂੰ ਇੱਕ ਸਾਲ ਤੋਂ ਫਾਲੋ ਕਰ ਰਹੀ ਹਾਂ।ਅੱਲ੍ਹਾ ਦੀ ਇਬਾਦਤ ਕਰਕੇ ਮੈਨੂੰ ਸਕੂਨ ਮਿਲਿਆ ਹੈ ਅਤੇ ਮੈਂ ਚਾਹੁੰਦੀ ਹਾਂ ਕਿ ਅੱਲ੍ਹਾ ਮੇਰੇ ਗੁਨਾਹਾਂ ਨੂੰ ਮਾਫ ਫਰਮਾਏ ਅਤੇ ਮੈਨੂੰ ਨੇਕ ਰਸਤੇ ‘ਤੇ ਚੱਲਣ ਦੀ ਤੌਫੀਕ ਫਰਮਾਉਣ।
ਵੀਡੀਓ ਲਈ ਕਲਿੱਕ ਕਰੋ -:

“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”

ਗੌਰਤਲਬ ਹੈ ਕਿ ਮਜ਼੍ਹਬੀ ਸਿੱਦਿਕੀ ਤੋਂ ਪਹਿਲਾਂ ਸਨਾ ਖਾਨ ਤੇ ਜਾਇਰਾ ਵਸੀਮ ਨੇ ਇਸਲਾਮ ਲਈ ਗਲੈਮਰ ਵਰਲਡ ਤੋਂ ਦੂਰੀ ਬਣਾ ਲਈ ਹੈ।ਕਦੇ ਬੋਲਡ ਆਊਟਫਿਟ ਵਿਚ ਨਜ਼ਰ ਆਉਣ ਵਾਲੀ ਸਨਾ ਹੁਣ ਹਿਜਾਬ ‘ਚ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪੋਸਟ ਕਰਦੀ ਹੈ।






















