ਸ਼੍ਰੇਮਣੀ ਅਕਾਲੀ ਦਲ ਦੀ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਆਮ ਆਦਮੀ ਪਾਰਟੀ ਦੀ ਕੇਜਰੀਵਾਲ ਸਰਕਾਰ ‘ਤੇ ਵੱਡਾ ਹਮਲਾ ਬੋਲਿਆ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਆਪ ਵੱਲੋਂ ਐਜੂਕੇਸ਼ਨ ਸੈਕਟਰ ਵਿੱਚ ਕੀਤੇ ਗਏ ਕੰਮ ਦਾ ਪਰਦਾਫਾਸ਼ ਹੋ ਗਿਆ ਹੈ।
ਟਵੀਟ ਵਿੱਚ ਉਨ੍ਹਾਂ ਨੇ ਕੁਝ ਕਾਗਜ਼ ਦਿਖਾਏ ਅਤੇ ਕਿਹਾ ਕਿ ਪੇਪਰਾਂ ਵਿੱਚ ਸਕੂਲ ਦੇ ਕਮਰੇ ਬਣਾਉਣ ਵਿੱਚ 2000 ਕਰੋੜ ਰੁਪਏ ਦੇ ਘਪਲੇ ਦਾ ਖੁਲਾਸਾ ਹੋਇਆ ਹੈ। ਉਨ੍ਹਾਂ ਕਿਹਾ ਕਿ 13,000 ਕਮਰੇ ਬਣਾਉਣ ਲਈ ਲਗਭਗ 3,000 ਕਰੋੜ ਰੁਪਏ ਖਰਚ ਕੀਤੇ ਗਏ, ਜਿਸ ਮੁਤਾਬਕ ਹਰੇਕ ਕਮਰੇ ਦੀ ਲਾਗਤ 24 ਲੱਖ ਰੁਪਏ ਹੋਈ, ਜੋਕਿ ਅਸਲ ਲਾਗਤ ਦਾ ਤੀਜਾ ਹਿੱਸਾ ਵੀ ਨਹੀਂ ਹੈ।
ਹਰਸਿਮਰਤ ਬਾਦਲ ਨੇ ਕਿਹਾ ਕਿ ਕੇਂਦਰੀ ਵਿਜੀਲੈਂਸ ਵੱਲੋਂ ਇਸ ਘਪਲੇ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਆਮ ਆਦਮੀ ਪਾਰਟੀ ਤੋਂ ਸਵਾਲ ਕੀਤਾ ਕਿ ‘ਆਪ’ ਦੱਸੇ ਕਿ ਕੀ ਘੁਟਾਲੇ ਦੀ ਕਮਾਈ ਪੰਜਾਬ ਚੋਣਾਂ ਲਈ ਫੰਡ ਵਜੋਂ ਵਰਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਦੱਸ ਦੇਈਏ ਕਿ ਦਿੱਲੀ ਵਿੱਚ ਸਰਕਾਰੀ ਸਕੂਲਾਂ ਵਿੱਚ ਨਵੇਂ ਕਮਰੇ ਬਣਾਉਣ ਦੇ ਨਾਂ ‘ਤੇ 2019 ਵਿੱਚ ਬੀਜੇਪੀ ਨੇ ਵੀ ਦੋ ਹਜ਼ਾਰ ਕਰੋੜ ਘਪਲੇ ਦਾ ਦੋਸ਼ ਲਾਇਆ ਸੀ, ਜਿਸ ਪਿੱਛੋਂ ਮਾਮਲਾ ਐਂਟੀ ਕੁਰੱਪਸ਼ਨ ਬ੍ਰਾਂਚ ਤੱਕ ਪਹੁੰਚ ਗਿਆ ਸੀ।