ਰੂਸੀ ਹਮਲੇ ਵਿਚਾਲੇ ਯੂਕਰੇਨ ਦੇ ਇੱਕ ਸੈਨਿਕ ਦੀ ਬਹਾਦੁਰੀ ਦਾ ਹਿਲਾ ਦੇਣ ਵਾਲਾ ਕਾਰਨਾਮਾ ਸਾਹਮਣੇ ਆਇਆ ਹੈ। ਸ਼ੁੱਕਰਵਾਰ ਨੂੰ ਜਦੋਂ ਯੂਕਰੇਨ ਦੀ ਸੈਨਾ ਨੂੰ ਇਹ ਜਾਣਕਾਰੀ ਮਿਲੀ ਕਿ ਰੂਸੀ ਸੈਨਿਕ ਆਪਣੇ ਟੈਂਕਾਂ ਨਾਲ ਰਾਜਧਾਨੀ ਕੀਵ ਵੱਲ ਤੇਜ਼ੀ ਨਾਲ ਵਧ ਰਹੇ ਹਨ, ਤਾਂ ਉਨ੍ਹਾਂ ਨੇ ਸ਼ਹਿਰ ਨੂੰ ਜੋੜਨ ਵਾਲੇ ਤਿੰਨ ਪੁਲਾਂ ਨੂੰ ਧਮਾਕਾ ਕਰਕੇ ਉਡਾ ਦਿੱਤਾ। ਇੱਕ ਪੁਲ ਤਾਂ ਅਜਿਹਾ ਸੀ ਜਿਸ ਨੂੰ ਉਡਾਉਣ ਲਈ ਯੂਕਰੇਨ ਸੈਨਾ ਦੇ ਇੰਜੀਨੀਅਰ ਨੇ ਆਪਣੀ ਜਾਨ ਤੱਕ ਦੀ ਬਾਜ਼ੀ ਲਾ ਦਿੱਤੀ। ਯੂਕਰੇਨ ਦੀ ਆਰਮੀ ਨੇ ਆਪਣੇ ਇਸ ਜਵਾਨ ਨੂੰ ਹੀਰੋ ਦੱਸਦੇ ਹੋਏ ਸੋਸ਼ਲ ਮੀਡੀਆ ‘ਤੇ ਉਸ ਦੀ ਸਟੋਰੀ ਸ਼ੇਅਰ ਕੀਤੀ ਹੈ।
ਕ੍ਰੀਮੀਆ ਦੇ ਨੇੜੇ ਸਭ ਤੋਂ ਖਤਰਨਾਕ ਮੋਰਚੇ ਪੇਰੇਕਾਪ ਦਾ ਇਸਤਮੁਸ, ਜਿਥੇ ਦੁਸ਼ਮਣ ਨਾਲ ਸਭ ਤੋਂ ਪਹਿਲਾਂ ਮੁਲਾਕਾਤ ਹੁੰਦੀ ਹੈ। ਰੂਸ ਨਾਲ ਮੁਕਾਬਲੇ ਲਈ ਇਥੇ ਸਪੈਸ਼ਲ਼ ਮਰੀਨ ਬਟਾਲੀਅਨ ਤਾਇਨਾਤ ਸੀ। ਇਸ ਬਟਾਲੀਅਨ ਦੇ ਇੰਜੀਨੀਅਰ ਵਿਟਾਲੀ ਸਕਾਕੁਨ ਵੋਲੋਡਿਮਿਰੋਵਿਚ ਨੇ ਕ੍ਰਮੀਆ ਦੇ ਕੋਲ ਇੱਕ ਪੁਲ ‘ਤੇ ਰੂਸੀ ਸੈਨਾ ਖਿਲਾਫ ਮੋਰਚਾ ਸੰਭਾਲਿਆ ਹੋਇਆ ਸੀ।
ਜਦੋਂ ਸਾਡੀ ਸੈਨਾ ਨੂੰ ਇਸ ਗੱਲ ਦੀ ਖਬਰ ਮਿਲੀ ਤਾਂ ਰੂਸੀ ਟੈਂਕ ਤੇਜ਼ੀ ਨਾਲ ਰਾਜਧਾਨੀ ਕੀਵ ਵੱਲ ਵਧ ਰਹੇ ਹਨ ਤਾਂ ਅਸੀਂ ਹੇਨਿਚੇਸਕ ਪੁਲ ਨੂੰ ਉਡਾਉਣ ਦਾ ਫੈਸਲਾ ਲਿਆ। ਪੁਲ ਨੂੰ ਉਡਾਉਣ ਦੀ ਜ਼ਿੰਮੇਵਾਰੀ ਵਿਟਾਲੀ ਨੂੰ ਦਿੱਤੀ ਗਈ। ਉਸ ਨੇ ਪੁਲ ਵਿੱਚ ਵਿਸਫੋਟਕ ਲਾਉਣਾ ਸ਼ੁਰੂ ਕਰ ਦਿੱਤਾ। ਵਿਟਾਲੀ ਨੂੰ ਜਦੋਂ ਇਸ ਗੱਲ ਦਾ ਅਹਿਸਾਸ ਹੋਇਆ ਕਿ ਉਹ ਧਮਾਕੋ ਤੋਂ ਪਹਿਲਾਂ ਸਮੇਂ ‘ਤੇ ਬਾਹਰ ਨਹੀਂ ਨਿਕਲ ਸਕਣਗੇ ਤਾਂ ਉਸ ਨੇ ਮਿਸ਼ਨ ਨੂੰ ਆਖਰੀ ਸਾਹ ਤੱਕ ਅੰਜਾਮ ਦੇਣ ਦਾ ਫੈਸਲਾ ਕੀਤਾ। ਵਿਟਾਲੀ ਆਪਣੇ ਦੇਸ਼ ਲਈ ਦਿੱਤੇ ਗਏ ਮਿਸ਼ਨ ਵਿੱਚ ਸਫਲ ਰਿਹਾ, ਪਰ ਉਸ ਨੂੰ ਆਪਣੀ ਕੁਰਬਾਨੀ ਦੇਣੀ ਪਈ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਮੇਜਰ ਨੇ ਅੱਗੇ ਦੱਸਿਆ ਕਿ ਵਿਟਾਲੀ ਦੀ ਹਿੰਮਤ ਤੇ ਦਿਲੇਰੀ ਨੇ ਦੁਸ਼ਮਣਾਂ ਦੇ ਟੈਂਕਾਂ ਦੀ ਰਫ਼ਤਾਰ ਰੋਕ ਦਿੱਤੀ ਤੇ ਸਾਡੀ ਯੂਨਿਟ ਨੂੰ ਪੂਰੀ ਵਿਵਸਥਾ ਨਾਲ ਮੁੜ ਤੋਂ ਮੋਰਚਾ ਸੰਭਾਲਣ ਦਾ ਮੌਕਾ ਮਿਲਿਆ। ਹਾਲਾਂਕਿ ਉਸ ਦੀਆਂ ਕੋਸ਼ਿਸ਼ਾਂ ਦੇ ਬਾਅਦ ਵੀ ਰੂਸੀ ਸੈਨਾ ਨੇ ਇਸ ਇਲਾਕੇ ‘ਤੇ ਕਬਜ਼ਾ ਕਰ ਲਿਆ। ਮਿਲਟਰੀ ਅਫਸਰ ਮੁਤਾਬਕ ਵਿਟਾਲੀ ਦੀ ਬਹਾਦੁਰੀ ਲਈ ਮਰਨ ਉਪਰੰਤ ਸਟੇਟ ਮਿਲਟਰੀ ਐਵਾਰਡ ਨਾਲ ਸਨਮਾਨਤ ਕਰਨ ਦਾ ਫੈਸਲਾ ਲਿਆ ਗਿਆ ਹੈ।