ਰੂਸ ਦੀ ਫੌਜ ਯੂਕਰੇਨ ‘ਤੇ ਕਬਜ਼ੇ ਲਈ ਅੱਗੇ ਵੱਧ ਰਹੀ ਹੈ। ਉਸ ਦੀਆਂ ਤੋਪਾਂ ਲਗਾਤਾਰ ਬੰਬ ਸੁੱਟ ਰਹੀਆਂ ਹਨ। ਹਰ ਪਾਸੇ ਤਬਾਹੀ ਦਾ ਨਜ਼ਾਰਾ ਹੈ। ਲੋਕ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜ ਰਹੇ ਹਨ। ਇਸ ਦਰਮਿਆਨ ਯੂਕਰੇਨੀ ਪਰਿਵਾਰ ਦੇ ਘਰ ਕਿਲਕਾਰੀ ਗੂੰਜੀ। ਰੂਸੀ ਮਿਜ਼ਾਈਲਾਂ ਤੋਂ ਬਚਣ ਲਈ ਸ਼ੈਲਟਰ ਵਿਚ ਰੁਕੀ ਇੱਕ ਮਹਿਲਾ ਨੇ ਸੁੰਦਰ ਜਿਹੀ ਬੱਚੀ ਨੂੰ ਜਨਮ ਦਿੱਤਾ।
ਯੂਕਰੇਨ ਦੇ ਲੋਕ ਜਾਨ ਬਚਾਉਣ ਲਈ ਬੰਕਰਾਂ ਵਿਚ ਪਨਾਹ ਲੈ ਰਹੇ ਹਨ। ਇੱਕ ਸ਼ੈਲਰ ਵਿਚ ਇੱਕ ਗਰਭਵਤੀ ਔਰਤ ਵੀ ਮੌਜੂਦ ਸੀ ਜਿਸ ਨੇ ਸ਼ੁੱਕਰਵਾਰ ਰਾਤ 8.30 ਵਜੇ ਬੱਚੀ ਨੂੰ ਜਨਮ ਦਿੱਤਾ। ਮਹਿਲਾ ਨੂੰ ਅਚਾਨਕ ਲੇਬਰ ਪੇਨ ਸ਼ੁਰੂ ਹੋਇਆ ਤਾਂ ਉਹ ਚੀਕਣ ਲੱਗੀ। ਬਾਹਰ ਰੂਸੀ ਤੋਪਾਂ ਗਰਜ ਰਹੀਆਂ ਸਨ ਅਜਿਹੇ ਵਿਚ ਉਸ ਨੂੰ ਹਸਪਤਾਲ ਲਿਜਾਣਾ ਮੁਸ਼ਕਲ ਸੀ। ਇਸ ਲਈ ਸ਼ੈਲਟਰ ਵਿਚ ਹੀ ਉਸ ਦੀ ਡਲਿਵਰੀ ਕਰਾਈ ਗਈ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਮਹਿਲਾ ਨੇ ਆਪਣੀ ਬੱਚੀ ਦਾ ਨਾਂ Mia ਰੱਖਿਆ ਹੈ। ਮੁਸ਼ਕਲ ਦੌਰ ਵਿਚ ਯੂਕਰੇਨ ਦੇ ਲੋਕ ਇਸ ਬੱਚੀ ਨੂੰ ਉਮੀਦ ਦੇ ਤੌਰ ‘ਤੇ ਦੇਖ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਸ਼ਾਇਦ ਮੀਆਂ ਦੀ ਕਿਸਮਤ ਨਾਲ ਜੰਗ ਰੁਕ ਜਾਵੇ। ਦੱਸ ਦੇਈਏ ਕਿ ਰੂਸ ਨੇ ਵੀਰਵਾਰ ਨੂੰ ਯੂਕਰੇਨ ਨਾਲ ਜੰਗ ਦਾ ਐਲਾਨ ਕੀਤਾ ਸੀ। ਉਦੋਂ ਤੋਂ ਉਸ ਦੀ ਫੌਜ ਲਗਾਤਾਰ ਯੂਕਰੇਨ ਨੂੰ ਨਿਸ਼ਾਨਾ ਬਣਾ ਰਹੀ ਹੈ। ਅਮਰੀਕਾ ਸਣੇ ਸਾਰੇ ਦੇਸ਼ਾਂ ਨੇ ਰੂਸ ‘ਤੇ ਪ੍ਰਤੀਬੱਧ ਲਗਾਏ ਹਨ ਪਰ ਇਸ ਦੇ ਬਾਵਜੂਦ ਰੂਸੀ ਫੌਜ ਅੱਗੇ ਵਧ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਅਗਲੇ ਕੁਝ ਘੰਟਿਆਂ ਵਿਚ ਰੂਸ ਯੂਕਰੇਨ ‘ਤੇ ਕਬਜ਼ਾ ਕਰ ਲਵੇਗਾ।