ਬੀਤੇ ਚਾਰ ਦਿਨ ਤੋਂ 5 ਭਾਰਤੀ ਯੂਕਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਦੇ ਆਫਿਸ ਤੋਂ ਸਿਰਫ 200 ਮੀਟਰ ਦੂਰ ਇੱਕ ਬੇਸਮੈਂਟ ਵਿਚ ਫਸੇ ਹੋਏ ਹਨ। ਇਸ ਏਰੀਏ ਵਿਚ ਰਾਸ਼ਟਰਪਤੀ ਭਵਨ ਹੋਣ ਦੇ ਨਾਲ-ਨਾਲ ਸਾਰੇ ਮੰਤਰਾਲੇ ਵੀ ਸਥਿਤ ਹੈ। ਇਸ ਲਈ ਇਥੇ ਯੂਕਰੇਨ ਦੀ ਫੌਜ ਤਾਇਨਾਤ ਹੈ। ਟੈਂਕ ਤੇ ਮਿਜ਼ਾਈਲਾਂ ਲੈ ਕੇ ਸੈਨਿਕ ਚੌਕੰਨੇ ਹਨ। ਬਾਹਰ ਐਮਰਜੈਂਸੀ ਲੱਗੀ ਹੈ। ਇਸ ਲਈ ਕੋਈ ਵੀ ਨਹੀਂ ਨਿਕਲ ਸਕਦਾ।
ਰੂਸ ਦੀ ਫੌਜ ਰਾਸ਼ਟਰਪਤੀ ਭਵਨ ਨੂੰ ਆਪਣੇ ਕਬਜ਼ੇ ਵਿਚ ਲੈਣਾ ਚਾਹੁੰਦੀ ਹੈ। ਇਸ ਲਈ ਇਹ ਏਰੀਆ ਸਾਡੇ ਲਈ ਬਹੁਤ ਖਤਰਨਾਕ ਹੋ ਗਿਆ ਹੈ। ਰੂਸ ਦੀ ਫੌਜ ਰਾਸ਼ਟਰਪਤੀ ਭਵਨ ਤੋਂ ਸਿਰਫ 8 ਤੋਂ 10 ਕਿਲੋਮੀਟਰ ਦੂਰ ਹੈ। ਕੀਵ ਵਿਚ ਹੀ ਲਗਭਗ 300 ਵਿਦਿਆਰਥੀਆਂ ਦਾ ਇੱਕ ਗਰੁੱਪ ਸਕੂਲ ਵਿਚ ਫਸਿਆ ਹੋਇਆ ਹੈ। ਗਰੁੱਪ ਵਿਚ ਸ਼ਾਮਲ ਅੰਮ੍ਰਿਤਸਰ ਦੇ ਮਨਿੰਦਰ ਨੇ ਦੱਸਿਆ ਕਿ ਇੰਡੀਅਨ ਅੰਬੈਸੀ ਨਾਲ ਲੱਗਾ ਹੋਇਆ ਇਕ ਸਕੂਲ ਹੈ ਇਸੇ ਦੇ ਬੇਸਮੈਂਟ ਵਿਚ 300 ਤੋਂ ਵੱਧ ਵਿਦਿਆਰਥੀ ਠਹਿਰੇ ਹੋਏ ਹਨ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਅੰਬੈਸੀ ਨੇ ਸਾਨੂੰ ਇਥੋਂ ਜਾਣ ਲਈ ਕਹਿ ਦਿੱਤਾ ਹੈ ਪਰ ਕੋਈ ਇੰਤਜ਼ਾਮ ਨਹੀਂ ਕੀਤਾ। ਇਸ ਲੀ ਅਸੀਂ ਇਹ ਸਕੂਲ ਨਹੀਂ ਛੱਡ ਰਹੇ। ਸਾਨੂੰ ਬਾਰਡਰ ਏਰੀਆ ‘ਤੇ ਜਾਣਾ ਹੈ। ਉਥੋਂ ਹੀ ਭਾਰਤ ਲਈ ਫਲਾਈਟ ਮਿਲ ਸਕਦੀ ਹੈ ਪਰ ਉਥੋਂ ਤੱਕ ਕਿਵੇਂ ਜਾਈਏ, ਇਹ ਸਮਝ ਨਹੀਂ ਆ ਰਿਹਾ।
ਇਹ ਵੀ ਪੜ੍ਹੋ : ਗੁਜਰਾਤ ਦੇ ਮਨੀਸ਼ ਨੇ ਕੀਵ ‘ਚ ਵਿਦਿਆਰਥੀਆਂ ਲਈ ਰੈਸਟੋਰੈਂਟ ਨੂੰ ਬਣਾਇਆ ਸ਼ੈਲਟਰ, ਕਰ ਰਹੇ ਖਾਣੇ ਦਾ ਪ੍ਰਬੰਧ
ਸ਼ਨੀਵਾਰ ਨੂੰ ਅੰਬੈਸੀ ਵੱਲੋਂ ਦੱਸਿਆ ਗਿਾ ਕਿ ਉਨ੍ਹਾਂ ਨੇ ਟ੍ਰੇਨ ਦੀਆਂ 3 ਬੋਗੀਆਂ ਬੁੱਕ ਕਰ ਦਿੱਤੀਆਂ ਹਨ, ਜਿਸ ਨਾਲ ਅਸੀਂ ਲੋਕ ਕੀਵ ਤੋਂ ਨਿਕਲ ਸਕਦੇ ਹਾਂ ਅਤੇ ਇਹ ਵੀ ਕਿਹਾ ਸੀ ਕਿ ਸਟੇਸ਼ਨ ‘ਤੇ ਤੁਹਾਨੂੰ ਮਦਦ ਲਈ ਅੰਬੈਸੀ ਦੇ ਅਧਿਕਾਰੀ ਮਿਲਣਗੇ। ਉਨ੍ਹਾਂ ਦੀ ਗੱਲ ਸੁਣ ਕੇ ਸਾਡਾ 80 ਵਿਦਿਆਰਥੀਆਂ ਦਾ ਗਰੁੱਪ ਸਟੇਸ਼ਨ ਪੁੱਜਾ ਪਰ ਉਥੋਂ ਨਾ ਟ੍ਰੇਨ ਮਿਲੀ ਤੇ ਨਾ ਹੀ ਅੰਬੈਸੀ ਦਾ ਕੋਈ ਅਧਿਕਾਰੀ। ਅਸੀਂ ਫੋਨ ਲਗਾਏ ਤਾਂ ਬੰਦ ਆ ਰਹੇ ਸਨ। ਇਸ ਤੋਂ ਬਾਅਦ ਅਸੀਂ ਵਾਪਸ ਸਕੂਲ ਦੇ ਬੇਸਮੈਂਟ ਵਿਚ ਆ ਗਏ।