ਯੂਕਰੇਨ ਦੀ ਰਾਜਧਾਨੀ ਤੇ ਖਾਰਕੀਵ ਸ਼ਹਿਰ ਵਿਚ ਰੂਸੀ ਫੌਜ ਦੇ ਹਮਲੇ ਜਾਰੀ ਹਨ। ਦੂਜੇ ਪਾਸੇ ਭਾਰਤੀਆਂ ਨੂੰ ਯੂਕਰੇਨ ਤੋਂ ਕੱਢਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ।ਯੂਕਰੇਨ ਵਿਚ ਫਸੇ 240 ਵਿਦਿਆਰਥੀਆਂ ਤੇ ਹੋਰ ਭਾਰਤੀ ਨਾਗਰਿਕਾਂ ਨੂੰ ਲੈ ਕੇ ਏਅਰ ਇੰਡੀਆ ਦੀ 6ਵੀਂ ਫਲਾਈਟ ਦਿੱਲੀ ਪਹੁੰਚ ਗਈ ਹੈ। ਇਹ ਫਲਾਈਟ ਬੁਡਾਪੇਸਟ ਤੋਂ ਆਈ ਹੈ।
ਇਸ ਤੋਂ ਪਹਿਲਾਂ 249 ਵਿਦਿਆਰਥੀਆਂ ਤੇ ਭਾਰਤੀ ਨਾਗਰਿਕਾਂ ਨੂੰ ਲੈ ਕੇ ਏਅਰ ਇੰਡੀਆ ਦੀ 5ਵੀਂ ਫਲਾਈਟ ਸਵੇਰੇ ਦਿੱਲੀ ਪੁੱਜੀ ਸੀ। ਰੋਮਾਨੀਆ ਦੇ ਬੁਖਾਰੇਸਟ ਤੋਂ ਆਈ ਏਅਰਇੰਡੀਆ ਦੀ ਫਲਾਈਟ ਨੰਬਰ AI 1942 ਨੇ ਸੋਮਵਾਰ ਸਵੇਰੇ ਲਗਭਗ 6.30 ਵਜੇ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ‘ਤੇ ਲੈਂਡ ਕੀਤਾ।
ਸਰਕਾਰ ਵੱਲੋਂ ਯੂਕਰੇਨ ‘ਚ ਫਸੇ ਭਾਰਤੀਆਂ ਨੂੰ ਏਅਰ ਲਿਫਟ ਲਈ ਆਪ੍ਰੇਸ਼ਨ ਗੰਗਾ ਚਲਾਇਆ ਜਾ ਰਿਹਾ ਹੈ। ਇਸ ਤਹਿਤ 4 ਫਲਾਈਟਾਂ ਤੋਂ 1,147 ਲੋਕਾਂ ਨੂੰ ਪਹਿਲਾਂ ਹੀ ਭਾਰਤੀ ਲਿਆਂਦਾ ਜਾ ਚੁੱਕਾ ਹੈ। ਐਤਵਾਰ ਨੂੰ ਪਹੁੰਚੀਆਂ 3 ਫਲਾਈਟਾਂ ਵਿਚ 928 ਵਿਦਿਆਰਥੀ ਵਤਨ ਪਰਤ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਯੂਕਰੇਨ ਵਿਚ ਫਸੇ ਵਿਦਿਆਰਥੀਆਂ ਨੂੰ ਕੱਢਣ ਲਈ ਮੋਦੀ ਸਰਕਾਰ ਨੇ ਨਵੀਂ ਯੋਜਨਾ ਬਣਾਈ ਹੈ। ਇਸ ਵਿਚ ਚਾਰ ਮੰਤਰੀਆਂ ਨੂੰ ਯੂਕਰੇਨ ਦੇ ਗੁਆਂਢੀ ਦੇਸ਼ਾਂ ਵਿਚ ਭੇਜਿਆ ਜਾਵੇਗਾ।