ਐਪਲ ਨੇ ਰੂਸ ਵਿਚ ਆਪਣੇ ਸਾਰੇ ਉਤਪਾਦਾਂ ਦੀ ਵਿਕਰੀ ‘ਤੇ ਪਾਬੰਦੀ ਲਗਾ ਦਿੱਤੀ ਹੈ। ਯੂਕਰੇਨ ‘ਤੇ ਹਮਲੇ ਕਾਰਨ ਅਜਿਹਾ ਫੈਸਲਾ ਲੈਣ ਵਾਲੀ ਐਪਲ ਸਭ ਤੋਂ ਵੱਡੀ ਕੰਪਨੀਆਂ ‘ਚੋਂ ਇਕ ਹੈ। ਐਪਲ ਤੋਂ ਇਲਾਵਾ ਊਰਜਾ ਕੰਪਨੀ ExxonMobil ਨੇ ਵੀ ਆਪਣੇ ਸੰਚਾਲਨ ਨੂੰ ਰੋਕਣ ਅਤੇ ਰੂਸ ਵਿੱਚ ਨਿਵੇਸ਼ ਰੋਕਣ ਦਾ ਐਲਾਨ ਕੀਤਾ ਹੈ। ਆਈਫੋਨ ਨਿਰਮਾਤਾ ਨੇ ਕਿਹਾ ਹੈ ਕਿ ਉਹ ਰੂਸੀ ਹਮਲੇ ਤੋਂ “ਬਹੁਤ ਚਿੰਤਤ” ਹੈ ਅਤੇ “ਹਿੰਸਾ ਦੇ ਪੀੜਤਾਂ” ਦੇ ਨਾਲ ਖੜ੍ਹਾ ਹੈ।
ਇਸ ਦੇ ਨਾਲ ਹੀ ਰੂਸ ‘ਚ ਐਪਲ ਪੇਅ ਅਤੇ ਐਪਲ ਮੈਪ ਵਰਗੀਆਂ ਸੇਵਾਵਾਂ ਨੂੰ ਵੀ ਸੀਮਤ ਕਰ ਦਿੱਤਾ ਗਿਆ ਹੈ। ਗੂਗਲ ਨੇ ਰੂਸ ਦੇ ਸਰਕਾਰੀ ਸਹਾਇਤਾ ਪ੍ਰਾਪਤ ਮੀਡੀਆ RT ਨੂੰ ਵੀ ਆਪਣੀਆਂ ਵਿਸ਼ੇਸ਼ਤਾਵਾਂ ਤੋਂ ਹਟਾ ਦਿੱਤਾ ਹੈ। ਰੂਸ ਦੇ VTB ਬੈਂਕ ਵਰਗੀਆਂ ਐਪਾਂ ਹੁਣ ਐਪਲ ਦੇ iOS ਆਪਰੇਟਿੰਗ ਸਿਸਟਮ ‘ਚ ਰੂਸੀ ਭਾਸ਼ਾ ‘ਚ ਨਹੀਂ ਚੱਲ ਸਕਣਗੀਆਂ।
ਵੀਡੀਓ ਲਈ ਕਲਿੱਕ ਕਰੋ -: