ਭਾਰਤੀ ਮੂਲ ਦੀ ਤਮਿਲ ਅਦਾਕਾਰਾ ਅਕਿਲਾ ਨਾਰਾਇਣਨ ਯੂਨਾਈਟਿਡ ਸਟੇਟਸ ਆਰਮਡ ਫੋਰਸਿਜ਼ ਵਿੱਚ ਸ਼ਾਮਲ ਹੋ ਗਈ ਹੈ। ਅਕਿਲਾ ਨਾਰਾਇਣਨ ਨੇ ਖੁਦ ਨੂੰ US ਆਰਮੀ ਵਿੱਚ ਵਕੀਲ ਵਜੋਂ ਨਾਮਜ਼ਦ ਕਰਕੇ ਇਤਿਹਾਸ ਰਚ ਦਿੱਤਾ ਹੈ। ਪਿਛਲੇ ਸਾਲ ਡਾਇਰੈਕਟਰ ਅਰੁਲ ਦੀ ਹਾਰਰ ਥ੍ਰਿਲਰ ਫਿਲਮ ‘ਆਦਮਪੁਰੀ’ ਤੋਂ ਤਮਿਲ ਇੰਡਸਟਰੀ ਵਿੱਚ ਡੇਬਿਊ ਕਰਨ ਵਾਲੀ ਅਕਿਲਾ ਨਾਰਾਇਣਨ ਨੇ ਹੁਣ ਅਮਰੀਕੀ ਫੌਜ ਵਿੱਚ ਆਪਣਾ ਨਾਂ ਦਰਜ ਕਰਵਾ ਲਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਅਕਿਲਾ ਨੂੰ ਕਈ ਮਹੀਨਿਆਂ ਤੱਕ ਚੱਲੇ ਹਥਿਆਰਬੰਦ ਦਸਤਿਆਂ ਵਿੱਚ ਐਂਟਰੀ ਲਈ ਅਮਰੀਕੀ ਫੌਜ ਦੀ ਸਖਤ ਲੜਾਕੂ ਟ੍ਰੇਨਿੰਗ ਤੋਂ ਵੀ ਲੰਘਣਾ ਪਿਆ ਸੀ। ਸਫ਼ਲਤਾਪੂਰਵਕ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਹੀ ਅਦਾਕਾਰਾ ਇੱਕ ਵਕੀਲ ਵਜੋਂ ਅਮਰੀਕੀ ਫੌਜ ਵਿੱਚ ਸ਼ਾਮਲ ਹੋਈ ਹੈ.
ਅਕਿਲਾ ਇੱਕ ਆਨਲਾਈਨ ਮਿਊਜ਼ਿਕ ਸਕੂਲ ਵੀ ਚਲਾ ਰਹੀ ਹੈ। ਇਸ ਤੋਂ ਇਲਾਵਾ ਅਕਿਲਾ ਯੰਗਰ ਕਮਿਊਨਿਟੀ ਨੂੰ ਪ੍ਰੇਰਿਤ ਕਰਨ ਲਈ ਕਮਿਊਨਿਟੀ ਵਿੱਚ ਯਾਤਰਾ ਵੀ ਕਰ ਰਹੀ ਹੈ।
ਅਕਿਲਾ ਅਮਰੀਕੀ ਫੌਜ ਕਰਮਚਾਰੀਆਂ ਦੇ ਕਾਨੂੰਨੀ ਸਲਾਹਕਾਰ ਵਜੋਂ ਕੰਮ ਕਰੇਗੀ। ਉਹ ਉਸ ਦੇਸ਼ ਦੀ ਸੇਵਾ ਕਰਨ ਲਈ ਫੌਜ ਵਿੱਚ ਸ਼ਾਮਲ ਹੋ ਗਈ ਹੈ, ਜਿਸ ਵਿੱਚ ਉਹ ਰਹਿੰਦੀ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਅਦਾਕਾਰਾ ਨੇ ਸਾਲ 2021 ‘ਚ ਰਿਲੀਜ਼ ਹੋਈ ‘ਕਦਮਪਰੀ’ ਨਾਲ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਪ੍ਰਿਥਵੀ ਨੇ ਇਸ ਫਿਲਮ ਵਿੱਚ ਸੰਗੀਤ ਦਿੱਤਾ ਹੈ ਅਤੇ ਵੀ.ਟੀ.ਕੇ. ਉਥਯਨ ਨੇ ਸਿਨੇਮੈਟੋਗ੍ਰਾਫੀ ਕੀਤੀ। ਫਿਲਮ ਸਮਾਜਿਕ ਸੰਕਲਪ ‘ਤੇ ਆਧਾਰਿਤ ਸੀ।