ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਪਿਛਲੇ ਕੁਝ ਸਮੇਂ ਤੋਂ ਵਿਵਾਦਾਂ ਵਿੱਚ ਘਿਰੇ ਹੋਏ ਹਨ। ਪਹਿਲਾਂ ਵਿਰਾਟ ਕੋਹਲੀ ਦੇ ਨਾਲ ਕਪਤਾਨੀ ਵਿਵਾਦ ਤੇ ਉਸ ਪਿੱਛੋਂ ਰਿੱਧੀਮਾਨ ਸਾਹਾ ਨੂੰ ਲੈ ਕੇ ਹੋਏ ਬਵਾਲ ਕਰਕੇ ਗਾਂਗੁਲੀ ਸੁਰਖੀਆਂ ਵਿੱਚ ਬਣੇ ਹੋਏ ਹਨ। ਹੁਣ ਬੀਸੀਸੀਆਈ ਦੇ ਹੀ ਕੁਝ ਸਿਲੈਕਟਰਸ ਨੇ ਗਾਂਗੁਲੀ ‘ਤੇ ਨਿਯਮ ਤੋੜਨ ਦੇ ਦੋਸ਼ ਲਾਏ ਹਨ ਤੇ ਨਾਲ ਹੀ ਕਈ ਵੱਡੇ ਖੁਲਾਸੇ ਕੀਤੇ ਹਨ।
ਰਿਪੋਰਟ ਮੁਤਾਬਕ ਸੌਰਵ ਗਾਂਗੁਲੀ ਟੀਮ ਸਿਲੈਕਸ਼ਨ ਵਿੱਚ ਲਗਾਤਾਰ ਆਪਣੀ ਚਲਾਉਂਦੇ ਹਨ ਤੇ ਬੀਸੀਸੀਆਈ ਦੇ ਸੰਵਿਧਾਨ ਮੁਤਾਬਕ ਸਿਲੈਕਸ਼ਨ ਦੀ ਮੀਟਿੰਗ ਵਿੱਚ ਇੱਕ ਪ੍ਰਧਾਨ ਦਾ ਕੋਈ ਅਧਿਕਾਰ ਨਹੀਂ ਹੁੰਦਾ ਹੈ। ਦੂਜੇ ਪਾਸੇ ਬੀ.ਸੀ.ਸੀ.ਆਈ ਸਕੱਤਰ ਜੈ ਸ਼ਾਹ ਵੀ ਕਮੇਟੀ ਦੇ ਕਨਵੀਨਰ ਹੋਣ ਦੇ ਨਾਤੇ ਮੀਟਿੰਗਾਂ ਵਿੱਚ ਹਿੱਸਾ ਲੈਂਦੇ ਹਨ। ਸਿਲੈਕਸ਼ਨ ਵਿੱਚ ਗਾਂਗੁਲੀ ਦਾ ਮੌਜੂਦ ਹੋਣਾ ਬਹੁਤ ਹੀ ਗਲਤ ਗੱਲ ਹੈ ਤੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਅੱਗੇ ਰੋਕਿਆ ਵੀ ਜਾ ਸਕਦਾ ਹੈ।
ਇੱਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਸਿਲੈਕਟਰਸ ਨੇ ਖੁਲਾਸਾ ਕੀਤਾ ਕਿ ਗਾਂਗੁਲੀ ਸਾਰੀਆਂ ਸਿਲੈਕਸ਼ਨ ਮੀਟਿੰਗਾਂ ਵਿੱਚ ਹਿੱਸਾ ਲੈਂਦੇ ਸਨ। ਦੂਜੇ ਪਾਸੇ ਬੀ.ਸੀ.ਸੀ.ਆਈ. ਦੇ ਹੀ ਇੱਕ ਅਧਿਕਾਰੀ ਨੇ ਤਾਂ ਇਥੇ ਤੱਕ ਦਾਅਵਾ ਕੀਤਾ ਹੈ ਕਿ ਗਾਂਗੁਲੀ 2019 ਵਿੱਚ ਬੀ.ਸੀ.ਸੀ.ਆਈ. ਪ੍ਰਧਾਨ ਬਣਨ ਤੋਂ ਬਾਅਦ ਹਰ ਸਿਲੈਕਸ਼ਨ ਮੀਟਿੰਗ ਵਿੱਚ ਹਿੱਸਾ ਲੈ ਰਹੇ ਹਨ। ਕੁਝ ਸਿਲੈਕਟਰਸ ਨੇ ਦੱਸਿਆ ਕਿ ਜਿਹੜੀਆਂ ਸਿਲੈਕਸ਼ਨ ਮੀਟਿੰਗਾਂ ਆਨਲਾਈਨ ਹੁੰਦੀਆਂ ਹਨ ਉਨ੍ਹਾਂ ਵਿੱਚ ਵੀ ਗਾਂਗੁਲੀ ਸ਼ਾਮਲ ਰਹਿੰਦੇ ਹਨ। ਪਰ ਉਨ੍ਹਾਂ ਦੇ ਖਿਲਾਫ ਇਸ ਲਈ ਕੋਈ ਆਵਾਜ਼ ਨਹੀਂ ਉਠਾਉਂਦਾ ਕਿਉਂਕਿ ਉਹ ਬੋਰਡ ਦੇ ਚੀਫ ਹਨ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਸਿਲੈਕਟਰਸ ਨੇ ਇਥੋਂ ਤੱਕ ਖੁਲਾਸਾ ਕੀਤਾ ਕਿ ਗਾਂਗੁਲੀ ਦਾ ਵਿਰਾਟ ਕੋਹਲੀ ਨੂੰ ਕਪਤਾਨੀ ਤੋੰ ਹਟਾਉਣ ਵਿੱਚ ਵੀ ਹੱਥ ਸੀ। ਇਸ ਤੋਂ ਇਲਾਵਾ ਉਹ ਰੋਹਿਤ ਨੂੰ ਤਿੰਨੋਂ ਫਾਰਮੇਟ ਵਿੱਚ ਕਪਤਾਨ ਬਣਾਉਣ ਦੀ ਵੀ ਜ਼ਿੱਦ ਕਰ ਰਹੇ ਸਨ। ਸਿਲੈਕਟਰਸ ਨੇ ਕਿਹਾ ਕਿ ਗਾਂਗੁਲੀ ਦੇ ਆਉਣ ਤੋਂ ਬਾਅਦ ਸਿਲੈਕਟਰਸ ਦੀ ਤਾਕਤ ਇਕਦਮ ਘੱਟ ਹੋ ਗਈ।
ਰਿਧੀਮਾਨ ਸਾਹਾ ਦੇ ਮੁੱਦੇ ਵਿੱਚ ਵੀ ਗਾਂਗੁਲੀ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਸੀ। ਸਾਹਾ ਨੇ ਕਿਹਾ ਸੀ ਕਿ ਉਨ੍ਹਾਂ ਨੇ ਨਿਊਜ਼ੀਲੈਂਡ ਖਿਲਾਫ ਟੈਸਟ ਸੀਰੀਜ਼ ਵਿੱਚ ਗਰਜਨ ਦੀ ਸੱਟ ਦੇ ਬਾਵਜੂਦ ਹਾਫ ਸੇਂਚੁਰੀ ਠੋਕ ਦਿੱਤੀ ਸੀ, ਜਿਸ ਤੋਂ ਬਾਅਦ ਗਾਂਗੁਲੀ ਨੇ ਉਨ੍ਹਾਂ ਨੂੰ ਮੈਸੇਜ ਭੇਜ ਕੇ ਵਧਾਈ ਦਿੱਤੀ ਤੇ ਕਿਹਾ ਸੀ ਕਿ ਜਦੋਂ ਤੱਕ ਮੈਂ ਹਾਂ ਤੁਸੀਂ ਟੀਮ ਵਿੱਚ ਬਣੇ ਰਹੋਗੇ।