ਯੂਕਰੇਨ ਜੰਗ ਵਿਚ ਟਰੰਪ ਦੇ ਕਰੀਬੀ ਸਾਂਸਦ ਲਿੰਡਸੇ ਗ੍ਰਾਹਮ ਨੇ ਰੂਸ ਦੇ ਰਾਸ਼ਟਰਪਤੀ ਪੁਤਿਨ ਨੂੰ ਲੈ ਕੇ ਲਾਈਵ ਟੀਵੀ ‘ਤੇ ਵਿਵਾਦਿਤ ਬਿਆਨ ਦਿੱਤਾ ਹੈ। ਮਾਹਿਰ ਯੂਕਰੇਨ ਜੰਗ ਵਿਚ ਗ੍ਰਾਹਮ ਦੇ ਇਸ ਬਿਆਨ ਨੂੰ ਅੱਗ ਵਿਚ ਤੇਲ ਪਾਉਣ ਵਾਲਾ ਮੰਨ ਰਹੇ ਹਨ। ਅਮਰੀਕੀ ਸੀਨੇਟਰ ਲਿੰਡਸੇ ਗ੍ਰਾਹਮ ਨੇ ਇੱਕ ਪ੍ਰੋਗਰਾਮ ਦੌਰਾਨ ਰੂਸੀ ਰਾਸ਼ਟਰਪਤੀ ਨੂੰ ਖਤਮ ਕਰ ਦੇਣ ਦਾ ਬਿਆਨ ਦਿੱਤਾ ਹੈ।
ਲਿੰਡਸੇ ਗ੍ਰਾਹਮ ਦੇ ਬਿਆਨ ਨੂੰ ਲੈ ਕੇ ਰੂਸ ਨੇ ਅਮਰੀਕਾ ਤੋਂ ਸਫਾਈ ਮੰਗੀ ਹੈ। ਗ੍ਰਾਹਮ ਨੇ ਕਿਹਾ ਕਿ ਰੂਸ ਵਿਚ ਕਿਸੇ ਨੂੰ ਕਦਮ ਵਧਾਉਣਾ ਹੋਵੇਗਾ ਅਤੇ ਇਸ ਆਦਮੀ ਨੂੰ ਬਾਹਰ ਕੱਢਣਾ ਹੋਵੇਗਾ। ਸੀਨੇਟਰ ਨੇ ਦੁਹਰਾਉਂਦੇ ਹੋਏ ਕਿਹਾ ਕਿ ਸਿਰਫ ਰੂਸੀ ਲੋਕ ਹੀ ਇਸ ਮੁੱਦੇ ਨੂੰ ਠੀਕ ਕਰ ਸਕਦੇ ਹਨ। ਦੂਜੇ ਪਾਸੇ ਅਮਰੀਕੀ ਸੀਨੇਟਰ ਦਾ ਦਿੱਤਾ ਗਿਆ ਵਿਵਾਦਿਤ ਬਿਆਨ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਬਿਆਨ ਤੋਂ ਬਾਅਦ ਸੀਨੇਟਰ ਲਿੰਡਸੇ ਗ੍ਰਾਹਮ ਨੇ ਆਪਣੇ ਟਵੀਟਰ ਅਕਾਊਂਟ ‘ਤੇ ਵੀ ਉਸ ਵੀਡੀਓ ਕਲਿਪ ਨੂੰ ਪੋਸਟ ਕੀਤਾ ਅਤੇ ਆਪਣੀ ਗੱਲ ਨੂੰ ਇੱਕ ਵਾਰ ਫਿਰ ਤੋਂ ਦੁਹਰਾਇਆ। ਉਨ੍ਹਾਂ ਨੇ ਵੀਡੀਓ ਵਿਚ ਕਿਹਾ ਕਿ ਪੁਤਿਨ ਨੂੰ ਠੀਕ ਕਰਨ ਵਾਲੇ ਇੱਕੋ ਇਕ ਲੋਕ ਰੂਸੀ ਲੋਕ ਹਨ। ਕਹਿਣਾ ਆਸਾਨ ਹੈ, ਕਰਨਾ ਮੁਸ਼ਕਲ ਹੈ। ਜਦੋਂ ਤੱਕ ਕਿ ਤੁਸੀਂ ਆਪਣਾ ਬਾਕੀ ਜੀਵਨ ਹਨ੍ਹੇਰੇ ਵਿਚ ਨਹੀਂ ਰਹਿਣਾ ਚਾਹੁੰਦੇ ਹੋ ਤਾਂ ਫਿਰ ਤੁਹਾਨੂੰ ਬਾਹਰ ਨਿਕਲਣਾ ਹੋਵੇਗਾ ਤੇ ਇਹ ਕਦਮ ਚੁੱਕਣਾ ਹੋਵੇਗਾ।ਉਨ੍ਹਾਂ ਕਿਹਾ ਕਿ ਕੀ ਰੂਸ ਵਿਚ ਕੋਈ ਬਹਾਦੁਰ ਹੈ, ਕੀ ਰੂਸ ‘ਚ ਕੋਈ ਅਜਿਹਾ ਕਰਨਲ ਹੈ, ਜੋ ਅਜਿਹਾ ਕਰ ਸਕਦਾ ਹੈ। ਇਸ ਸੰਕਟ ਨੂੰ ਖਤਮ ਕਰਨ ਦਾ ਇਕੋ ਇਕ ਤਰੀਕਾ ਇਹੀ ਹੈ ਕਿ ਤੁਸੀਂ ਪੁਤਿਨ ਨੂੰ ਬਾਹਰ ਕਰੋ ਅਤੇ ਤੁਸੀਂ ਅਜਿਹਾ ਕਰਕੇ ਦੇਸ਼ ਤੇ ਦੁਨੀਆ ਦੀ ਮਹਾਨ ਸੇਵਾ ਕਰੋਗੇ।
ਇਹ ਵੀ ਪੜ੍ਹੋ : ਕੋਹਲੀ ਨੂੰ ਗਾਂਗੁਲੀ ਨੇ ਕਪਤਾਨੀ ਤੋਂ ਹਟਾਇਆ! ਸਿਲੈਕਟਰਸ ਨੇ BCCI ਪ੍ਰਧਾਨ ‘ਤੇ ਲਾਏ ਕਈ ਵੱਡੇ ਦੋਸ਼
ਗੌਰਤਲਬ ਹੈ ਕਿ ਯੂਕਰੇਨ ਯੁੱਧ ਦਾ ਅੱਜ 9ਵਾਂ ਦਿਨ ਹੈ ਤੇ ਰੂਸੀ ਫੌਜ ਦਾ ਦਾਅਵਾ ਹੈ ਕਿ ਰੂਸ ਦੀ ਫੌਜ ਰਾਜਧਾਨੀ ਕੀਵ ਵਿਚ ਦਾਖਲ ਹੋ ਚੁੱਕੀ ਹੈ। ਰਾਜਧਾਨੀ ਕੀਵ ‘ਚ ਅੱਜ ਰੂਸ ਵੱਲੋਂ ਕਾਫੀ ਹਮਲੇ ਹੋ ਸਕਦੇ ਹਨ ਤੇ ਕੀਵ ‘ਤੇ ਜੇਕਰ ਰੂਸ ਦਾ ਕਬਜ਼ਾ ਹੋ ਜਾਂਦਾ ਹੈ ਤਾਂ ਉਸ ਦੇ ਨਾਲ ਹੀ ਯੂਕਰੇਨ ਯੁੱਧ ਖਤਮ ਹੋ ਜਾਵੇਗਾ। ਯੁੱਧ ਤੋਂ ਬਾਅਦ ਪੁਤਿਨ ਵਿਕਟਰ ਨੂੰ ਯੂਕਰੇਨ ਦਾ ਅਗਲਾ ਰਾਸ਼ਟਰਪਤੀ ਬਣਾ ਸਕਦੇ ਹਨ।