ਰੂਸ ਦਾ ਯੂਕਰੇਨ ‘ਤੇ ਹਮਲਾ ਲਗਾਤਾਰ ਜਾਰੀ ਹੈ। ਇਸ ਦੌਰਾਨ ਇੱਕ ਕਸ਼ਮੀਰੀ ਵਿਅਕਤੀ ਨਾਲ ਵਿਆਹ ਕਰਨ ਵਾਲੀ ਯੂਕਰੇਨ ਦੀ ਓਲੀਜ਼ਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੇ ਦੇਸ਼ ਵਿਚ ਚੱਲ ਰਹੇ ਰੂਸੀ ਹਮਲੇ ਦਰਮਿਆਨ ਯੂਕਰੇਨ ਦੀ ਹਰ ਸੰਭਵ ਮਦਦ ਕਰੇ।
ਓਲੀਜ਼ਾ ਹੁਣ ਪੁਲਵਾਮਾਨ ਜ਼ਿਲ੍ਹੇ ਦੇ ਤ੍ਰਾਲ ਇਲਾਕੇ ਵਿਚ ਰਹਿੰਦੀ ਹੈ। ਉਸ ਨੇ ਕਿਹਾ ਕਿ ਮੈਨੂੰ ਬਹੁਤ ਦੁੱਖ ਹੋ ਰਿਹਾ ਹੈ। ਮੇਰਾ ਦਿਲ ਰੋਂਦਾ ਹੈ ਕਿਉਂਕਿ ਮੇਰਾ ਪਰਿਵਾਰ ਉਥੇ ਹੈ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤ ਸਰਕਾਰ ਨੂੰ ਕਹਿਣਾ ਚਾਹੁੰਦੀ ਹਾਂ ਕਿ ਕਿਸੇ ਵੀ ਤਰ੍ਹਾਂ ਤੋਂ ਯੂਕੇਰੀਅਨ ਦੀ ਮਦਦ ਕਰਨ ਦੀ ਕੋਸ਼ਿਸ਼ ਕਰਨਗੇ। ਰਸਤਾ ਸੰਭਵ ਹੈ। ਉਹ ਸ਼ਾਂਤੀਪੂਰਨ ਲੋਕ ਹਨ।
ਉਨ੍ਹਾਂ ਕਿਹਾ ਕਿ ਅੱਜ ਸਾਡਾ ਦੇਸ਼ ਲੋਕਤੰਤਰ ਤੇ ਸ਼ਾਂਤੀ ਲਈ ਲੜ ਰਿਹਾ ਹੈ। ਉਨ੍ਹਾਂ ਦੇ ਦਿਲ ਵਿਚ ਆਜ਼ਾਦੀ ਹੈ ਅਤੇ ਉਹ ਰੂਸ ਨੂੰ ਸਾਡੇ ਘਰਾਂ ਵਿਚ ਨਹੀਂ ਆਉਣ ਦੇਣਗੇ। ਮਾਸਕੋ ਵੱਲੋਂ ਯੂਕਰੇਨ ਦੇ ਵੱਖ-ਵੱਖ ਖੇਤਰਾਂ ਨੂੰ ਆਜ਼ਾਦ ਸੰਸਥਾਵਾਂ ਵਜੋਂ ਮਾਨਤਾ ਦੇਣ ਦੇ ਤਿੰਨ ਦਿਨ ਬਾਅਦ ਰੂਸੀ ਸੈਨਾ ਨੇ 24 ਫਰਵਰੀ ਨੂੰ ਯੂਕਰੇਨ ਵਿਚ ਹਮਲਾ ਸ਼ੁਰੂ ਕਰ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਇਹ ਵੀ ਪੜ੍ਹੋ : PM ਮੋਦੀ ਦਾ ਦਿਸਿਆ ਵੱਖਰਾ ਅੰਦਾਜ਼, ਵਾਰਾਣਸੀ ‘ਚ ਰੋਡ ਸ਼ੋਅ ਦੌਰਾਨ ਚਾਹ ਦੇ ਸਟਾਲ ‘ਤੇ ਰੁਕੇ ਮੋਦੀ
ਇਸ ਦਰਮਿਆਨ ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਕਿ ਯੂਕਰੇਨ ਤੋਂ ਹੁਣ ਤਆਕ 10,000 ਤੋਂ ਵੱਧ ਭਾਰਤੀਆਂ ਨੂੰ ਕੱਢ ਲਿਆ ਗਿਆ ਹੈ। ਸਰਕਾਰ ਨੇ ਭਾਰਤੀ ਨਾਗਰਿਕਾਂ ਦੀ ਨਿਕਸਾਨੀ ਪ੍ਰਕਿਰਿਆ ਵਿਚ ਤਾਲਮੇਲ ਤੇ ਨਿਗਰਾਨੀ ਲਈ ਯੂਕਰੇਨ ਦੀ ਸਰਹੱਦ ਨਾਲ ਲੱਗਦੇ ਚਾਰ ਗੁਆਂਢੀ ਦੇਸ਼ਾਂ ਵਿਚ ਵਿਸ਼ੇਸ਼ ਦੂਤ ਵੀ ਤਾਇਨਾਤ ਕੀਤੇ ਹਨ।