IBA ਏਲੀਟ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਅਤੇ 2022 ਏਸ਼ੀਅਨ ਖੇਡਾਂ ਲਈ ਟਰਾਇਲ ਸੋਮਵਾਰ 7 ਮਾਰਚ ਨੂੰ ਸ਼ੁਰੂ ਹੋਣ ਵਾਲੇ ਹਨ। ਛੇ ਵਾਰ ਦੀ ਵਰਲਡ ਚੈਂਪੀਅਨ ਰਹਿ ਚੁੱਕੀ ਇੰਡੀਅਨ ਬਾਕਸਿੰਗ ਸਟਾਰ ਮੈਰੀ ਕਾਮ ਨੌਜਵਾਨ ਪੀੜ੍ਹੀ ਲਈ ਰਾਹ ਬਣਾਉਣ ਵਾਸਤੇ ਵਿਸ਼ਵ ਚੈਂਪੀਅਨਸ਼ਿਪ ਤੇ ਏਸ਼ੀਆਈ ਖੇਡਾਂ ਵਿੱਚ ਹਿੱਸਾ ਨਹੀਂ ਲਏਗੀ। ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ (ਬੀਐਫਆਈ) ਨੇ ਇਹ ਜਾਣਕਾਰੀ ਦਿੱਤੀ।
ਮੈਰੀਕਾਮ ਇਸ ਦੀ ਬਜਾਏ ਰਾਸ਼ਟਰਮੰਡਲ ਖੇਡਾਂ ਲਈ ਆਪਣੀਆਂ ਤਿਆਰੀਆਂ ‘ਤੇ ਧਿਆਨ ਦੇਵੇਗੀ। ਮੈਰੀਕਾਮ ਨੇ ਭਾਰਤੀ ਬਾਕਸਿੰਗ ਫੈਡਰੇਸ਼ਨ ਨਾਲ ਗੱਲਬਾਤ ਦੌਰਾਨ ਕਿਹਾ, “ਮੈਂ ਨੌਜਵਾਨ ਪੀੜ੍ਹੀ ਨੂੰ ਅੰਤਰਰਾਸ਼ਟਰੀ ਮੰਚ ‘ਤੇ ਆਪਣਾ ਨਾਮ ਬਣਾਉਣ ਅਤੇ ਵੱਡੇ ਟੂਰਨਾਮੈਂਟਾਂ ਦਾ ਐਕਸਪੋਜਰ ਅਤੇ ਤਜਰਬਾ ਪ੍ਰਾਪਤ ਕਰਨ ਦਾ ਮੌਕਾ ਦੇਣ ਲਈ ਪਿੱਛੇ ਹਟਣਾ ਚਾਹਾਂਗੀ। ਮੈਂ ਸਿਰਫ ਰਾਸ਼ਟਰ ਮੰਡਲ ਖੇਡਾਂ ਦੀ ਤਿਆਰੀ ‘ਤੇ ਧਿਆਨ ਦੇਣਾ ਚਾਹਾਂਗੀ।”
ਇਸ ਦੌਰਾਨ ਮੈਰੀਕਾਮ ਦੇ ਇਸ ਸਾਲ ਦੀ ਵਰਲਡ ਬਾਕਿਸੰਗ ਚੈਂਪੀਅਨਸ਼ਿਪ ਅਤੇ ਏਸ਼ੀਅਨ ਖੇਡਾਂ ਤੋਂ ਬਾਹਰ ਹੋਣ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਭਾਰਤੀ ਬਾਕਸਿੰਗ ਫੈਡਰੇਸ਼ਨ ਦੇ ਪ੍ਰਧਾਨ ਅਜ ਸਿੰਘ ਨੇ ਕਿਹਾ ਕਿ ਮੈਰੀਕਾਮ ਪਿਛਲੇ ਦੋ ਦਹਾਕਿਆਂ ਤੋਂ ਭਾਰਤੀ ਮੁੱਕੇਬਾਜ਼ੀ ਦੀ ਮਸ਼ਾਲ ਬਣੀ ਹੋਈ ਹੈ ਅਤੇ ਦੁਨੀਆ ਭਰ ਵਿੱਚ ਅਣਗਿਣਤ ਮੁੱਕੇਬਾਜ਼ਾਂ ਅਤੇ ਖਿਡਾਰੀਆਂ ਨੂੰ ਪ੍ਰੇਰਿਤ ਕੀਤਾ ਹੈ। ਅਸੀਂ ਉਸਦੇ ਫੈਸਲੇ ਦਾ ਪੂਰੀ ਤਰ੍ਹਾਂ ਸਨਮਾਨ ਕਰਦੇ ਹਾਂ ਅਤੇ ਇਹ ਉਸਦੇ ਚੈਂਪੀਅਨ ਕਿਰਦਾਰ ਦਾ ਦੂਜੇ ਮੁੱਕੇਬਾਜ਼ਾਂ ਲਈ ਰਾਹ ਬਣਾਉਣ ਦਾ ਸਬੂਤ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਉਨ੍ਹਾਂ ਅੱਗੇ ਕਿਹਾ ਕਿ ਫੈਡਰੇਸ਼ਨ ਨੂੰ ਖੁਸ਼ੀ ਹੈ ਕਿ ਇਸ ਕੋਲ ਇੱਕ ਚੰਗੀ ਬੈਂਚ ਤਾਕਤ ਹੈ ਅਤੇ ਉਹ ਦੇਸ਼ ਦਾ ਮਾਣ ਵਧਾਉਣ ਲਈ ਨੌਜਵਾਨ ਪੀੜ੍ਹੀ ਦੀ ਉਮੀਦ ਕਰ ਰਹੇ ਹਨ। ਉਨ੍ਹਾਂ ਮੈਰੀਕਾਮ ਨੂੰ ਰਾਸ਼ਟਰ ਮੰਡਲ ਖੇਡਾਂ ਦੀਆਂ ਤਿਆਰੀਆਂ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।
ਦੱਸ ਦੇਈਏ ਕਿ IBA ਵੁਮੈਨ ਵਰਲਡ ਬਾਕਸਿੰਗ ਚੈਂਪੀਅਨਸ਼ਿਪ 6 ਤੋਂ 21 ਮਈ ਤੱਕ ਇਸਤਾਂਬੁਲ, ਤੁਰਕੀ ਵਿੱਚ ਹੋਵੇਗੀ। 2022 ਰਾਸ਼ਟਰਮੰਡਲ ਖੇਡਾਂ ਅਤੇ 2022 ਏਸ਼ੀਆਈ ਖੇਡਾਂ ਲੜੀਵਾਰ 28 ਜੁਲਾਈ ਅਤੇ 10 ਸਤੰਬਰ ਨੂੰ ਸ਼ੁਰੂ ਹੋਣਗੀਆਂ। ਇਨ੍ਹਾਂ ਖੇਡਾਂ ਲਈ ਚੋਣ ਟਰਾਇਲ ਜਲਦੀ ਹੀ ਸ਼ੁਰੂ ਹੋ ਰਹੇ ਹਨ।