ਯੂਕਰੇਨ-ਰੂਸ ਜੰਗ ਵਿੱਚ ਫਸੇ ਆਪਣੇ ਨਾਗਰਿਕਾਂ ਨੂੰ ਯੂਕਰੇਨ ਤੋਂ ਵਤਨ ਵਾਪਸੀ ਕਰਵਾਉਣ ਵਿੱਚ ਹੋਰ ਦੇਸ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤ ਨੇ ਆਪ੍ਰੇਸ਼ਨ ਗੰਗਾ ਦੀ ਬਦੌਲਤ ਇਹ ਕਰ ਦਿਖਾਇਆ। ਇਹ ਦਾਅਵਾ ਪੀ.ਐੱਮ. ਨਰਿੰਦਰ ਮੋਦੀ ਨੇ ਐਤਵਾਰ ਨੂੰ ਮਹਾਰਾਸ਼ਟਰ ਦੇ ਪੁਣੇ ਵਿੱਚ ਇੱਕ ਪ੍ਰੋਗਰਾਮ ਦੌਰਾਨ ਕੀਤਾ।
ਇਸ ਤੋਂ ਪਹਿਲਾਂ ਪੀ.ਐੱਮ. ਮੋਦੀ ਨੇ ਆਪਣੇ ਪੁਣੇ ਮੈਟਰੋ ਦਾ ਉਦਘਾਟਨ ਕੀਤਾ। ਪੁਣੇ ਮੈਟਰੋ ਵਿੱਚ ਦਿਵਿਆਂਗ ਵਿਦਿਆਰਥੀਆਂ ਨਾਲ ਸਫਰ ਕੀਤਾ। ਇਸ ਦੌਰਾਨ ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਕੋਰੋਨਾ ਕਾਲ ਵਿੱਚ ਵੀ ਦੇਸ਼ ਨੇ ਕਿਸ ਤਰ੍ਹਾਂ ਤਰੱਕੀ ਕੀਤੀ ਹੈ।
ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਦੀ ਵਤਨ ਵਾਪਸੀ ਨੂੰ ਲੈ ਕੈ ਵਿਰੋਧੀਆਂ ਵੱਲੋਂ ਕੀਤੀਆਂ ਗਈਆਂ ਅਲੋਚਨਾਵਾਂ ਦਾ ਜਵਾਬ ਦਿੰਦਿਆਂ ਪੀ.ਐੱਮ. ਮੋਦੀ ਨੇ ਪੁਣੇ ਦੇ ਸਿੰਬਾਇਸਿਸ ਕਾਲਜ ਦੀ ਮੀਟਿੰਗ ਵਿੱਚ ਕਿਹਾ ਕਿ ਯੂਕਰੇਨ ਦੀ ਜੰਗ ਵਿਚਾਲੇ ਭਾਰਤ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਸੰਕਟ ਤੋਂ ਬਾਹਰ ਕੱਢ ਰਿਹਾ ਹੈ। ਹੋਰ ਦੇਸ਼ਾਂ ਨੂੰ ਅਜਿਹਾ ਕਰਨ ਵਿੱਚ ਮੁਸ਼ਕਲਾਂ ਪੇਸ਼ ਆ ਰਹੀਆਂ ਹਨ ਪਰ ਆਪ੍ਰੇਸ਼ਨ ਗੰਗਾਂ ਰਾਹੀਂ ਭਾਰਤ ਇਹ ਆਸਾਨੀ ਨਾਲ ਕਰ ਕੇ ਦਿਖਾ ਰਿਹਾ ਹੈ। ਇਹ ਭਾਰਤ ਦੇ ਵਧਦੇ ਪ੍ਰਭਾਵ ਨੂੰ ਦਰਸਾਉਂਦਾ ਹੈ। ਦੇਸ ਵਿੱਚ ਹੋਏ ਹਰ ਬਦਲਾਅ ਦਾ ਸਿਹਰਾ ਤੁਹਾਨੂੰ ਸਾਰਿਆਂ ਨੂੰ ਜਾਂਦਾ ਹੈ, ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਜਾਂਦਾ ਹੈ।
ਪੀ.ਐੱਮ. ਮੋਦੀ ਨੇ ਕਿਹਾ ਕਿ ਸਾਰੇ ਫਸੇ ਹੋਏ ਭਾਰਤੀਆਂ ਨੂੰ ਯੂਕਰੇਨ ਤੋਂ ਕੱਢਣ ਲਈ ਭਾਰਤ ਸਰਕਾਰ ਲਗਾਤਾਰ ਕੋਸ਼ਿਸ਼ਾਂ ਵਿੱਚ ਲੱਗੀ ਹੋਈ ਹੈ। ਨਵੀਂ ਪੀੜ੍ਹੀ ਕਿਸਮਤਵਾਲੀ ਹੈ ਕਿ ਇਹ ਦੇਸ਼ ਵਿੱਚ ਪਹਿਲੇ ਦੇ ਡਿਫੈਂਸਿਵ ਅਪ੍ਰੋਚ ਰੱਖਣ ਵਾਲੇ ਸਮੇਂ ਵਿੱਚ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਪੀ.ਐੱਮ. ਮੋਦੀ ਨੇ ਅੱਗੇ ਕਿਹਾ ਕਿ ਭਾਰਤ ਹੁਣ ਹਰ ਖੇਤਰ ਵਿੱਚ ਅੱਗੇ ਜਾ ਰਿਹਾ ਹੈ। ਭਾਰਤ ਅੱਜ ਦੁਨੀਆ ਵਿੱਚ ਦੂਜੇ ਨੰਬਰ ‘ਤੇ ਸਭ ਤੋਂ ਵੱਧ ਮੋਬਾਈਲ ਉਤਪਾਦਨ ਕਰਨ ਵਾਲਾ ਦੇਸ਼ ਹੈ। ਪਹਿਲਾਂ ਡਿਫੈਂਸ ਨਾਲ ਜੁੜੀਆਂ ਚੀਜ਼ਾਂ ਦਰਾਮਦ ਕਰਨੀਆਂ ਪੈਂਦੀਆਂ ਸਨ ਹੁਣ ਅਸੀਂ ਡਿਫੈਂਸ ਨਾਲ ਜੁੜਿਆ ਸਾਮਾਨ ਵੀ ਬਰਾਮਦ ਕਰ ਰਹੇ ਹਾਂ।