ਜੰਮੂ-ਕਸ਼ਮੀਰ ਦੇ ਕਟਰਾ ਵਿੱਚ ਸਥਿਤ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨਾਂ ਲਈ ਹਰ ਸਾਲ ਲੱਖਾਂ ਭਗਤ ਜਾਂਦੇ ਹਨ। ਇਨ੍ਹਾਂ ਵਿੱਚ ਦੇਸ਼ ਤੋਂ ਇਲਾਵਾ ਵਿਦੇਸ਼ ਤੋਂ ਆਉਣ ਵਾਲੇ ਭਗਤਾਂ ਦੀ ਵੀ ਵੱਡੀ ਗਿਣਤੀ ਹੁੰਦੀ ਹੈ। ਇਨ੍ਹਾਂ ਵਿੱਚੋਂ ਵਧੇਰੇ ਭਗਤ ਕਟਰਾ ਤੋਂ ਹੈਲੀਕਾਪਟਰ ਰਾਹੀਂ ਦਰਸ਼ਨਾਂ ਲਈ ਜਾਂਦੇ ਹਨ।
ਇਸ ਦੇ ਲਈ ਉਹ ਕਈ ਏਜੰਸੀਆਂ ਜਾਂ ਵੈੱਬਸਾਈਟ ਤੋਂ ਹੈਲੀਕਾਪਟਰ ਦੀ ਟਿਕਟ ਦੀ ਬੁਕਿੰਗ ਕਰਦੇ ਹਨ। ਪਰ ਉਹ ਇਸ ਗੱਲ ਤੋਂ ਅਣਜਾਨ ਹੁੰਦੇ ਹਨ ਕਿ ਇਸ ਤਰ੍ਹਾਂ ਦੀਆਂ ਕਈ ਫਰਜ਼ੀ ਵੈੱਬਸਾਈਟਾਂ ਤੇ ਏਜੰਸੀਆਂ ਲੋਕਾਂ ਨਾਲ ਠੱਗੀ ਕਰ ਰਹੀਆਂ ਹਨ।
ਇਸ ਨੂੰ ਵੇਖਦੇ ਹੋਏ ਮਾਤਾ ਵੈਸ਼ਣੋ ਦੇਵੀ ਸ਼੍ਰਾਈਨ ਬੋਰਡ ਨੇ ਮਾਤਾ ਦੇ ਦਰਸ਼ਨਾਂ ਲਈ ਆਉਣ ਵਾਲੇ ਭਗਤਾਂ ਲਈ ਖਾਸ ਅਲਰਟ ਜਾਰੀ ਕੀਤਾ ਹੈ। ਇਸ ਵਿੱਚ ਉਨ੍ਹਾਂ ਕਿਹਾ ਹੈ ਕਿ ਭਗਤਾਂ ਨੂੰ ਹੈਲੀਕਾਪਟਰ ਦੀ ਟਿਕਟ ਕਰਵਾਉਂਦੇ ਸਮੇਂ ਫਰਜ਼ੀ ਟਰੈਵਲ ਏਜੰਸੀ, ਵੈੱਬਸਾਈਟ ਜਾਂ ਹੋਰ ਲੋਕਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਇਹ ਸਾਰੇ ਆਪਣੇ-ਆਪਣੇ ਵੱਲੋਂ ਹੈਲੀਕਾਪਟਰ ਤੇ ਪ੍ਰਸ਼ਾਦ ਸਬੰਧੀ ਟਿਕਟ ਜਾਂ ਟੋਕਨ ਲਈ ਆਨਲਾਈਨ ਬੁਕਿੰਗ ਕਰਦੇ ਹਨ ਪਰ ਅਹਿਮ ਗੱਲ ਇਹ ਹੈ ਕਿ ਸ਼੍ਰਾਈਨ ਬੋਰਡ ਵੱਲੋਂ ਅਜਿਹੀ ਕੋਈ ਵੀ ਏਜੰਸੀ ਜਾਂ ਅਧਿਕਾਰਕਤ ਵੈੱਬਸਾਈਟ ਨਹੀਂ ਹੈ।
ਸ਼੍ਰਾਈਨ ਬੋਰਡ ਨੇ ਕਿਹਾ ਹੈ ਕਿ ਜੇ ਭਗਤ ਹੈਲੀਕਾਟਰ ਦੀ ਟਿਕਟ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਮਦਦ ਚਾਹੁੰਦੇ ਹਨ ਤਾਂ ਉਹ ਸਿਰਫ਼ ਸ਼੍ਰਾਈਨ ਬੋਰਡ ਦੀ ਵੈੱਬਸਾਈਟ www.maavaishnodevi.org ਜਾਂ ਸ਼੍ਰਾਈਨ ਬੋਰਡ ਦੇ ਮੋਬਾਈਲ ਐਪ Mata Vaishno Devi App ‘ਤੇ ਹੀ ਇਹ ਸੇਵਾਵਾਂ ਲੈਣ। ਇਸ ਤੋਂ ਇਲਾਵਾ ਕਿਸੇ ਹੋਰ ਜਗ੍ਹਾ ਤੋਂ ਕੋਈ ਵੀ ਟਿਕਟ ਨਾ ਕਰਵਾਉਣ। ਇਸ ਨਾਲ ਲੋਕ ਧੋਖਾਧੜੀ ਤੋਂ ਬਚ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਸ਼੍ਰੀ ਮਾਤਾ ਵੈਸ਼ਣੋ ਦੇਵੀ ਸ਼੍ਰਾਈਨ ਬੋਰਡ ਨੇ ਇਸ ਸਬੰਧੀ ਆਪਣਾ ਹੈਲਪਲਾਈਨ ਨੰਬਰ 01991234804 ਵੀ ਜਾਰੀ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਲੋਕ ਕਿਸੇ ਵੀ ਤਰ੍ਹਾਂ ਦੀ ਮਦਦ ਜਾਂ ਪੁੱਛ-ਗਿੱਛ ਲਈ ਇਸ ਅਧਿਕਾਰਤ ਨੰਬਰ ‘ਤੇ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਉਹ ਕਿਸੇ ਹੋਰ ਦੇ ਝਾਂਸੇ ਵਿੱਚ ਨਾ ਆਉਣ।
ਸ਼੍ਰੀ ਮਾਤਾ ਵੈਸ਼ਨੂੰ ਦੇਵੀ ਸ਼੍ਰਾਈਨ ਬੋਰਡ ਦੇ ਸੀ.ਈ.ਓ. ਰਮੇਸ਼ ਕੁਮਾਰ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਹੈਲੀਕਾਪਟਰ ਟਿਕਟ ਲਈ ਲੋਕਾਂ ਵੱਲੋਂ ਕਰਵਾਈ ਗਈ ਬੁਕਿੰਗ ਨੂੰ ਲੈ ਕੇ ਫਰਜ਼ੀ ਵੈੱਬਸਾਈਟਾਂ ਦੀ ਸ਼ਿਕਾਇਤ ਮਿਲੀ ਹੈ। ਅਜਿਹੇ ਵਿੱਚ ਲੋਕ ਸ਼੍ਰਾਈਨ ਬੋਰਡ ਵੱਲੋਂ ਜਾਰੀ ਇਸ ਨਿਰਦੇਸ਼ ਦੀ ਪਾਲਣਾ ਕਰਕੇ ਧੋਖਾਧੜੀ ਤੋਂ ਬਚ ਸਕਦੇ ਹਨ।