ਫੌਜ ਮੁਖੀ ਨੇ ਕਿਹਾ ਕਿ ਰੂਸ-ਯੁਕਰੇਨ ਯੁੱਧ ਤੋਂ ਭਾਰਤ ਨੂੰ ਸਬਕ ਮਿਲਿਆ ਹੈ ਕਿ ਸਾਨੂੰ ਸਵਦੇਸ਼ੀ ਹਥਿਆਰਾਂ ਨਾਲ ਭਵਿੱਖ ਦੇ ਯੁੱਧ ਲੜਨ ਲਈ ਤਿਆਰ ਰਹਿਣਾ ਹੋਵੇਗਾ। ਰੱਖਿਆ ਵਿਚ ਆਤਮ ਨਿਰਭਰ ਭਾਰਤ ਦੀ ਦਿਸ਼ਾ ਵਿਚ ਹੋਰ ਵੱਧ ਕਦਮ ਚੁੱਕਣੇ ਹੋਣਗੇ। ਭਵਿੱਖ ਦੇ ਯੁੱਧਾਂ ਨੂੰ ਆਪਣੇ ਹਥਿਆਰ ਪ੍ਰਣਾਲੀਆਂ ਨਾਲ ਲੜਿਆ ਜਾਣਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਇੱਕ ਸੈਮੀਨਾਰ ਵਿਚ ਚੀਨ ਤੇ ਪਾਕਿਸਤਾਨ ਤੋਂ ਮਿਲ ਰਹੀਆਂ ਚੁਣੌਤੀਆਂ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਸੈਨਾ ਮੁਖੀ ਨਰਵਣੇ ਨੇ ਕਿਹਾ ਸੀ ਕਿ ਭਾਰਤ ਮੁਸ਼ਕਲ ਰੱਖਿਆ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਭਵਿੱਖ ਦੇ ਸੰਘਰਸ਼ਾਂ ਦੀਆਂ ਕੁਝ ਝਲਕੀਆਂ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਤੇ ਚੀਨ ਆਉਣ ਵਾਲੇ ਦਿਨਾਂ ਵਿਚ ਆਪਣੇ ਸਿਆਸੀ ਟੀਚਿਆਂ ਨੂੰ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰੱਖਣਗੇ।
ਯੂਕਰੇਨ ‘ਤੇ ਰੂਸੀ ਹਮਲਾ ਮੰਗਲਵਾਰ ਨੂੰ ਆਪਣੇ 13ਵੇਂ ਦਿਨ ਵਿਚ ਦਾਖਲ ਹੋ ਗਿਆ ਜਿਸ ਵਿਚ ਤਿੰਨ ਦੌਰ ਦੀ ਵਾਰਤਾ ਵਿਚ ਕੋਈ ਸਫਲਤਾ ਨਹੀਂ ਮਿਲੀ ਹੈ। ਰੂਸ ਕੀਵ ਵਿਚ ਤੇ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਵਿਚ ਕਈ ਮੁੱਖ ਥਾਵਾਂ ਤੇ ਰਿਹਾਇਸ਼ੀ ਖੇਤਰਾਂ ‘ਤੇ ਗੋਲੀਬਾਰੀ ਕਰ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਯੂਕਰੇਨ ਦੇ ਰੱਖਿਆ ਮੰਤਰੀ ਓਲੈਕਸੀ ਰੇਜਨੀਕੋਵ ਨੇ ਇੱਕ ਵੀਡੀਓ ਸੰਬੋਧਨ ਵਿਚ ਕਿਹਾ ਕਿ ਰੂਸੀ ਫੌਜ ਕਾਰਵਾਈਆਂ ਕਾਰਨ ਘੱਟ ਤੋਂ ਘੱਟ 400 ਨਾਗਰਿਕਾਂ ਦੀ ਮੌਤ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਰੂਸੀ ਹਮਲਿਆਂ ਨਾਲ ਯੂਕਰੇਨ ਦੇ 200 ਤੋਂ ਵੱਧ ਸਕੂਲਾਂ, 34 ਹਸਪਤਾਲਾਂ ਤੇ 1500 ਰਿਹਾਇਸ਼ੀ ਇਮਾਰਤਾਂ ਨੂੰ ਨਸ਼ਟ ਕਰ ਦਿੱਤਾ ਹੈ।