ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਸਕੀ ਨੇ ਕਿਹਾ ਕਿ ਯੂਕਰੇਨ ਹੁਣ ਨਾਟੋ ਦਾ ਮੈਂਬਰ ਨਹੀਂ ਰਹੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਦੋ ਵੱਖ-ਵੱਖ ਰੂਸ ਪੱਖੀ ਖੇਤਰਾਂ ਦੀ ਸਥਿਤੀ ‘ਤੇ ‘ਸਮਝੌਤਾ’ ਕਰਨ ਲਈ ਤਿਆਰ ਹਨ, ਜਿਨ੍ਹਾਂ ਨੂੰ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਹਮਲਾ ਸ਼ੁਰੂ ਹੋਣ ਤੋਂ ਠੀਕ ਪਹਿਲਾਂ, 24 ਫਰਵਰੀ ਨੂੰ ਸੁਤੰਤਰ ਘੋਸ਼ਿਤ ਕੀਤਾ ਸੀ, ਅਤੇ ਮਾਨਤਾ ਦਿੱਤੀ ਗਈ ਸੀ। ਇਹ ਉਹ ਮੁੱਦੇ ਹਨ ਜਿਨ੍ਹਾਂ ਨੂੰ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦੀ ਜੜ੍ਹ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਰੂਸ ਨੂੰ ਸ਼ਾਂਤ ਕਰਨ ਦੇ ਉਦੇਸ਼ ਨਾਲ ਇਹ ਫੈਸਲੇ ਲਏ ਹਨ।
ਜ਼ੇਲੇਂਸਕੀ ਨੇ ਕਿਹਾ ਕਿ ਨਾਟੋ ਯੂਕਰੇਨ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹੈ। ਰਾਸ਼ਟਰਪਤੀ ਨੇ ਕਿਹਾ, “ਗਠਜੋੜ (ਨਾਟੋ) ਵਿਵਾਦਪੂਰਨ ਚੀਜ਼ਾਂ ਅਤੇ ਰੂਸ ਨਾਲ ਟਕਰਾਅ ਤੋਂ ਡਰਦਾ ਹੈ।” ਨਾਟੋ ਦੀ ਮੈਂਬਰਸ਼ਿਪ ਦਾ ਹਵਾਲਾ ਦਿੰਦੇ ਹੋਏ ਜ਼ੇਲੇਂਸਕੀ ਨੇ ਕਿਹਾ ਕਿ ਉਹ ਅਜਿਹੇ ਦੇਸ਼ ਦਾ ਰਾਸ਼ਟਰਪਤੀ ਨਹੀਂ ਬਣਨਾ ਚਾਹੁੰਦੇ ਜੋ ਗੋਡਿਆਂ ਭਾਰ ਬੈਠ ਕੇ ਕਿਸੇ ਚੀਜ਼ ਦੀ ਭੀਖ ਮੰਗੇ।” ਜ਼ਿਕਰਯੋਗ ਹੈ ਕਿ ਰੂਸ ਨੇ ਕਿਹਾ ਹੈ ਕਿ ਉਹ ਨਹੀਂ ਚਾਹੁੰਦਾ ਕਿ ਗੁਆਂਢੀ ਦੇਸ਼ ਯੂਕਰੇਨ ਨਾਟੋ ‘ਚ ਸ਼ਾਮਲ ਹੋਵੇ। ਰੂਸ ਨਾਟੋ ਦੇ ਵਿਸਤਾਰ ਨੂੰ ਇੱਕ ਖਤਰੇ ਵਜੋਂ ਦੇਖਦਾ ਹੈ ਕਿਉਂਕਿ ਉਹ ਨਹੀਂ ਚਾਹੁੰਦਾ ਕਿ ਇਨ੍ਹਾਂ ਨਵੇਂ ਪੱਛਮੀ ਸਹਿਯੋਗੀਆਂ ਦੀਆਂ ਤਾਕਤਾਂ ਇਸ ਦੇ ਦਰਵਾਜ਼ੇ ‘ਤੇ ਹੋਣ।
ਵੀਡੀਓ ਲਈ ਕਲਿੱਕ ਕਰੋ -: