ਰੂਸ ਤੇ ਯੂਕਰੇਨ ਵਿਚਾਲੇ ਜੰਗ ਨੂੰ ਅੱਜ 14ਵਾਂ ਦਿਨ ਹੈ। ਦੋ ਹਫਤਿਆਂ ਦੀ ਤਬਾਹੀ ਤੋਂ ਬਾਅਦ ਰੂਸ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਰੂਸ ਨੇ ਕਿਹਾ ਕਿ ਸਾਡਾ ਮਕਸਦ ਯੂਕਰੇਨ ਸਰਕਾਰ ਨੂੰ ਹਟਾਉਣਾ ਨਹੀਂ ਹੈ।
ਰੂਸ ਨੇ ਇਹ ਵੀ ਕਿਹਾ ਹੈ ਕਿ ਯੂਕਰੇਨ ਨਾਲ ਗੱਲਬਾਤ ਵਿੱਚ ਕੁਝ ਪ੍ਰਗਤੀ ਹੋਈ ਹੈ। ਦੱਸ ਦੇਈਏ ਕਿ ਦੋਵੇਂ ਦੇਸ਼ਾਂ ਵਿਚਾਲੇ ਤਿੰਨ ਗੇੜ ਦੀ ਗੱਲਬਾਤ ਹੋ ਚੁੱਕੀ ਹੈ।
ਰੂਸ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਮਾਰਿਆ ਜ਼ਖਾਰੋਵਾ ਨੇ ਕਿਹਾ ਹੈ ਕਿ ਕੁਝ ਪ੍ਰਗਤੀ ਹੋਈ ਹੈ। ਇੱਕ ਨਿਊਜ਼ ਏਜੰਸੀ ਮੁਤਾਬਕ ਅਧਿਕਾਰੀ ਤਿੰਨ ਦੌਰ ਦੀ ਗੱਲਬਾਤ ਦਾ ਜ਼ਿਕਰ ਕਰ ਰਹੀ ਸੀ। ਜ਼ਖਾਰੋਵਾ ਨੇ ਕਿਹਾ ਕਿ ਰੂਸੀ ਫੌਜ ਨੂੰ ਮੌਜੂਾ ਸਰਕਾਰ ਨੂੰ ਉਖਾੜ ਸੁੱਟਣ ਦਾ ਕੰਮ ਨਹੀਂ ਸੌਂਪਿਆ ਗਿਆ ਹੈ।
ਏਜੰਸੀ ਮੁਤਾਬਕ ਵੀਰਵਾਰ ਨੂੰ ਯੂਕਰੇਨੀ ਵਿਦੇਸ਼ ਮੰਤਰੀਆਂ ਵਿਚਾਲੇ ਬੈਠਕ ਤੋਂ ਬਾਅ ਰੂਸ ਤੇ ਯੂਕਰੇਨ ਵਿਚਾਲੇ ਚੌਥੇ ਦੇਰ ਦੀ ਗੱਲਬਾਤ ਹੋਣ ਦੀ ਸੰਭਾਵਨਾ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜ਼ੇਲੇਂਸਕੀ ਨੇ ਵੀ ਕਿਹਾ ਸੀ ਕਿ ਯੂਕਰੇਨ ਹੁਣ ਨਾਟੋ ਦਾ ਮੈਂਬਰ ਨਹੀਂ ਬਣੇਗਾ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਜ਼ੇਲੇਂਸਕੀ ਨੇ ਕਿਹਾ ਕਿ ਨਾਟੋ ਯੂਕਰੇਨ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹੈ। ਰਾਸ਼ਟਰਪਤੀ ਨੇ ਕਿਹਾ, “ਗਠਜੋੜ (ਨਾਟੋ) ਵਿਵਾਦਪੂਰਨ ਚੀਜ਼ਾਂ ਅਤੇ ਰੂਸ ਨਾਲ ਟਕਰਾਅ ਤੋਂ ਡਰਦਾ ਹੈ।” ਨਾਟੋ ਦੀ ਮੈਂਬਰਸ਼ਿਪ ਦਾ ਹਵਾਲਾ ਦਿੰਦੇ ਹੋਏ ਜ਼ੇਲੇਂਸਕੀ ਨੇ ਕਿਹਾ ਕਿ ਉਹ ਅਜਿਹੇ ਦੇਸ਼ ਦਾ ਰਾਸ਼ਟਰਪਤੀ ਨਹੀਂ ਬਣਨਾ ਚਾਹੁੰਦੇ ਜੋ ਗੋਡਿਆਂ ਭਾਰ ਬੈਠ ਕੇ ਕਿਸੇ ਚੀਜ਼ ਦੀ ਭੀਖ ਮੰਗੇ।” ਜ਼ਿਕਰਯੋਗ ਹੈ ਕਿ ਰੂਸ ਨੇ ਕਿਹਾ ਹੈ ਕਿ ਉਹ ਨਹੀਂ ਚਾਹੁੰਦਾ ਕਿ ਗੁਆਂਢੀ ਦੇਸ਼ ਯੂਕਰੇਨ ਨਾਟੋ ‘ਚ ਸ਼ਾਮਲ ਹੋਵੇ। ਰੂਸ ਨਾਟੋ ਦੇ ਵਿਸਤਾਰ ਨੂੰ ਇੱਕ ਖਤਰੇ ਵਜੋਂ ਦੇਖਦਾ ਹੈ ਕਿਉਂਕਿ ਉਹ ਨਹੀਂ ਚਾਹੁੰਦਾ ਕਿ ਇਨ੍ਹਾਂ ਨਵੇਂ ਪੱਛਮੀ ਸਹਿਯੋਗੀਆਂ ਦੀਆਂ ਤਾਕਤਾਂ ਇਸ ਦੇ ਦਰਵਾਜ਼ੇ ‘ਤੇ ਹੋਣ।