ਰੂਸ ਤੇ ਯੂਕਰੇਨ ਵਿਚ ਚੱਲ ਰਹੇ ਯੁੱਧ ਨੂੰ 18 ਦਿਨ ਬੀਤ ਚੁੱਕੇ ਹਨ। ਹਾਲਾਤ ਸੁਧਰਨ ਦੀ ਬਜਾਏ ਹੋਰ ਗੰਭੀਰ ਹੁੰਦੇ ਜਾ ਰਹੇ ਹਨ। ਦੋਵੇਂ ਹੀ ਦੇਸ਼ ਝੁਕਣ ਨੂੰ ਤਿਆਰ ਨਹੀਂ। ਇਸ ਦਰਮਿਆਨ ਵਿਦੇਸ਼ ਮੰਤਰਾਲੇ ਨੇ ਵੱਡੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਯੂਕਰੇਨ ਦੇ ਪੱਛਮੀ ਹਿੱਸੇ ਵਿਚ ਤੇਜ਼ੀ ਨਾਲ ਵਿਗੜਦੀ ਸੁਰੱਖਿਆ ਦੀ ਸਥਿਤੀ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਫੈਸਲਾ ਲਿਆ ਹੈ ਕਿ ਯੂਕਰੇਨ ਵਿਚ ਸਥਿਤ ਭਾਰਤੀ ਦੂਤਘਰ ਨੂੰ ਪੋਲੈਂਡ ਵਿਚ ਅਸਥਾਈ ਤੌਰ ‘ਤੇ ਸ਼ਿਫਟ ਕੀਤਾ ਜਾਵੇਗਾ।
ਯੂਕਰੇਨ ਸੰਕਟ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਦੀ ਇੱਕ ਉੱਚ ਪੱਧਰੀ ਬੈਠਕ ਕੀਤੀ ਗਈ। ਬੈਠਕ ਵਿਚ ਵਿਦੇਸ਼ ਮੰਤਰੀ, ਵਿੱਤ ਮੰਤਰੀ, ਰਾਸ਼ਟਰੀ ਸੁਰੱਖਿਆ ਸਲਾਹਕਾਰ ਸਣੇ ਕਈ ਹੋਰ ਵੱਡੇ ਮੰਤਰੀਆਂ ਤੇ ਅਧਿਕਾਰੀਆਂ ਨੇ ਹਿੱਸਾ ਲਿਆ। PM ਮੋਦੀ ਨੇ ਬੈਠਕ ਵਿਚ ਭਾਰਤ ਦੀ ਸੁਰੱਖਿਆ ਤਿਆਰੀਆਂ ਦੀ ਸਮੀਖਿਆ ਨਾਲ ਹੀ ਯੂਕਰੇਨ-ਰੂਸ ਵਿਚ ਚੱਲ ਰਹੇ ਯੁੱਧ ਦੇ ਬਦਲੇ ਵੈਸ਼ਵਿਕ ਸਥਿਤੀ ਦੀ ਵੀ ਸਮੀਖਿਆ ਕੀਤੀ।
ਰੂਸ ਯੂਕਰੇਨ ਵਿਚ ਲਗਾਤਾਰ ਹਮਲੇ ਕਰ ਰਿਹਾ ਹੈ। ਹੁਣ ਰੂਸ ਪੱਛਮੀ ਖੇਤਰਾਂ ਵਿਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਸਾਰੇ ਪ੍ਰਤੀਬੰਧਾਂ ਦੇ ਬਾਵਜੂਦ ਰੂਸ ਆਪਣੀਆਂ ਸ਼ਰਤਾਂ ‘ਤੇ ਅੜਿਆ ਹੋਇਆ ਹੈ ਤਾਂ ਦੂਜੇ ਪਾਰੇਸ ਯੂਕਰੇਨ ਵੀ ਰੂਸ ਸਾਹਮਣੇ ਝੁਕਣ ਦੀ ਬਜਾਏ ਉਸ ਦੇ ਹਮਲੇ ਦਾ ਜਵਾਬ ਦੇ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਇਹ ਵੀ ਪੜ੍ਹੋ : ਰੂਸ ‘ਤੇ ਵਰ੍ਹੇ ਰਾਸ਼ਟਰਪਤੀ ਜ਼ੇਲੇਂਸਕੀ, ਕਿਹਾ- “ਜਿਨ੍ਹਾਂ ਦੇਸ਼ਾਂ ‘ਚ ਰੂਸ ਨੇ ਕਦਮ ਰੱਖੇ, ਉੱਥੇ ਸੁਪਨੇ ਉੱਭਰ ਨਹੀਂ ਸਕੇ”
ਐਤਵਾਰ ਨੂੰ ਯੂਕਰੇਨ ਦੇ ਵਿਦੇਸ਼ ਮੰਤਰੀ ਦਿਮਿਤਰੋ ਕੁਲੇਬਾ ਨੇ ਰੂਸ ‘ਤੇ ਦੋਸ਼ ਲਗਾਇਆ ਕਿ ਅੱਜ ਰੂਸ ਦੇ ਯੁੱਧ ਅਪਰਾਧੀਆਂ ਨੇ ਸਾਡੇ ਇੱਕ ਹੋਰ ਮੇਅਰ ਨੂੰ ਅਗਵਾ ਕਰ ਲਿਆ। ਉਨ੍ਹਾਂ ਕਿਹਾ ਕਿ ਰੂਸੀ ਲੜਾਕੂਆਂ ਨੂੰ ਜਦੋਂ ਲੋਕਾਂ ਨੇ ਆਪਣਾ ਸਮਰਥਨ ਨਹੀਂ ਦਿੱਤਾ ਤਾਂ ਉਨ੍ਹਾਂ ਨੇ ਮੇਅਰ ਨੂੰ ਅਗਵਾ ਕਰ ਲਿਆ।