ਪੰਜਾਬ ਦੇ ਨਵੇਂ ਚੁਣੇ ਗਏ CM ਭਗਵੰਤ ਮਾਨ 16 ਮਾਰਚ ਨੂੰ ਖਟਕੜ ਕਲਾਂ ਵਿਚ ਸਹੁੰ ਚੁੱਕਣਗੇ। ਉਨ੍ਹਾਂ ਦੇ ਨਵੇਂ ਮੰਤਰੀ ਮੰਡਲ ਵਿਚ ਕਿਹੜੇ ਚਿਹਰੇ ਸ਼ਾਮਲ ਹੋਣਗੇ, ਮੌਜੂਦਾ ਸਮੇਂ ਵਿਚ ਇਹ ਵੱਡਾ ਸਵਾਲ ਹੈ। ਇਸ ਸਵਾਲ ‘ਤੇ ਚੁਣੇ ਗਏ 92 ਵਿਧਾਇਕਾਂ ਨਾਲ ਪੂਰੇ ਪੰਜਾਬ ਦੀ ਨਜ਼ਰ ਹੈ। ਫਿਲਹਾਲ ਭਗਵੰਤ ਮਾਨ ਅਜੇ ਕੈਬਨਿਟ ਦੀ ਨਾਂ ਚਰਚਾ ‘ਚ ਨਹੀਂ ਲਿਆਉਣਾ ਚਾਹੁੰਦੇ। ਇਹੀ ਕਾਰਨ ਹੈ ਕਿ ਅੰਮ੍ਰਿਤਸਰ ਵਿਚ ਪੂਰੇ ਦੌਰੇ ਦੌਰਾਨ ਉਨ੍ਹਾਂ ਨੇ ਨਵੇਂ ਚੁਣੇ ਵਿਧਾਇਕਾਂ ਤੋਂ ਦੂਰੀ ਬਣਾਈ ਰੱਖੀ। ਭਗਵੰਤ ਮਾਨ ਇਸ ‘ਤੇ ਵਿਸਤ੍ਰਿਤ ਚਰਚਾ ਲਈ ਐਤਵਾਰ ਰਾਤ ਦਿੱਲੀ ਰਵਾਨਾ ਹੋ ਰਹੇ ਹਨ।
16 ਮਾਰਚ ਨੂੰ ਸਿਰਫ ਤਿੰਨ ਦਿਨ ਤੋਂ ਵੀ ਘੱਟ ਦਾ ਸਮਾਂ ਬਚਿਆ ਹੈ। ਕੈਬਨਿਟ ਦੇ ਨਾਵਾਂ ‘ਤੇ ਫੈਸਲੇ ਲੈਣਾ ਜ਼ਰੂਰੀ ਹੈ। ਕੇਜਰੀਵਾਲ ਦੇ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਲਗਭਗ 2 ਘੰਟੇ ਤੋਂ ਵੱਧ ਸਮੇਂ ਤੱਕ ਸਰਕੂਲਰ ਰੋਡ ਸਥਿਤ ਤਾਜ ਸਵਰਣਾ ਹੋਟਲ ‘ਚ ਰੁਕੇ ਸਨ। ਚਰਚਾ ਹੈ ਕਿ ਇਥੇ ਉਨ੍ਹਾਂ ਦੀ ਭਗਵੰਤ ਮਾਨ ਨਾਲ ਕੈਬਨਿਟ ਨੂੰ ਲੈ ਕੇ ਗੱਲਬਾਤ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਇਹ ਵੀ ਪੜ੍ਹੋ : ਜਹਾਜ਼ ‘ਚ ਯਾਤਰੀ ਦੀ ਵਿਗੜੀ ਤਬੀਅਤ, ਐਮਰਜੈਂਸੀ ਲੈਂਡਿੰਗ ਦੇ ਬਾਵਜੂਦ ਵੀ ਨਹੀਂ ਬਚ ਸਕੀ ਜਾਨ
ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੇ ਅੰਮ੍ਰਿਤਸਰ ਦੌਰੇ ਦੌਰਾਨ ਸ਼ਹਿਰ ਦੇ ਸਾਰੇ ਚੁਣੇ ਗਏ ਵਿਧਾਇਕਾਂ ਤੋਂ ਇਲਾਵਾ ਹੋਰ ਸ਼ਹਿਰਾਂ ਤੋਂ ਵੀ ਵਿਧਾਇਕ ਅੰਮ੍ਰਿਤਸਰ ਪੁੱਜੇ। ਇਸ ਦੌਰਾਨ ਪਟਿਆਲਾ ਤੋਂ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਹਰਾਉਣ ਵਾਲੇ ਕੋਹਲੀ ਤੇ ਨਾਭਾ ਦੇ ਵਿਧਾਇਕ ਦੇਵ ਮਾਨ ਵੀ ਅੰਮ੍ਰਿਤਸਰ ਵਿਚ ਸਨ। ਭਗਵੰਤ ਮਾਨ ਖਟਕੜ ਕਲਾਂ ‘ਚ ਸਹੁੰ ਲੈਣ ਵਾਲੇ ਹਨ। ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਉਸੇ ਦਿਨ ਹੀ ਉਹ ਆਪਣੀ ਕੈਬਨਿਟ ਦੇ ਨਾਂ ਵੀ ਉਜਾਗਰ ਕਰੇ। ਇਸ ਲਈ ਉਹ ਵਿਧਾਇਕਾਂ ਤੋਂ ਵੀ ਦੂਰ ਹਨ ਤਾਂਕਿ ਕਿਸੇ ਨੂੰ ਪਤਾ ਨਾ ਲੱਗਸਕੇ ਕਿ ਕੌਣ ਉਸ ਦੀ ਕੈਬਨਿਟ ਦਾ ਹਿੱਸਾ ਤੇ ਕੌਣ ਨਹੀਂ। ਹੁਣ ਭਗਵੰਤ ਮਾਨ ਦਿੱਲੀ ਤੋਂ ਕੈਬਨਿਟ ਦੇ ਨਾਂ ਤੈਅ ਕਰਕੇ ਹੀ ਵਾਪਸ ਪਰਤਣਗੇ।