ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ 19 ਮਾਰਚ ਨੂੰ ਸਹੁੰ ਚੁੱਕੇਗੀ। ਮੁੱਖ ਮੰਤਰੀ ਵਜੋਂ ਭਗਵੰਤ ਮਾਨ ਕੱਲ੍ਹ ਖਟਕੜ ਕਲਾਂ ਵਿਚ ਸਹੁੰ ਲੈ ਰਹੇ ਹਨ। 19 ਮਾਰਚ ਨੂੰ 6 ਮੰਤਰੀਆਂ ਨੂੰ ਸਹੁੰ ਚੁਕਾਏ ਜਾਣ ਦੀ ਖਬਰ ਹੈ। ਇਨ੍ਹਾਂ ਵਿਚ ਹਰਪਾਲ ਚੀਮਾ, ਅਮਨ ਅਰੋੜਾ, ਪ੍ਰੋ. ਬਲਜਿੰਦਰ ਕੌਰ, ਨੀਨਾ ਮਿੱਤਲ ਤੇ ਬੁੱਧਰਾਮ ਦਾ ਨਾਂ ਸ਼ਾਮਲ ਹੈ।
ਹਾਲਾਂਕਿ ਮੰਤਰੀਆਂ ਦਾ ਸਹੁੰ ਚੁੱਕ ਸਮਾਗਮ ਰਾਜ ਭਵਨ ਵਿਚ ਹੀ ਹੋਵੇਗਾ। 17 ਮਾਰਚ ਨੂੰ ਸਾਰੇ 117 ਵਿਧਾਇਕਾਂ ਨੂੰ ਸਹੁੰ ਦਿਵਾਈ ਜਾਵੇਗੀ। ਇਸ ਦਰਮਿਆਨ ਪੰਜਾਬ ਸਰਕਾਰ ਨੇ 57 ਸਾਬਕਾ ਮੰਤਰੀਆਂ ਤੇ ਵਿਧਾਇਕਾਂ ਨੂੰ 26 ਮਾਰਚ ਤੱਕ ਉਨ੍ਹਾਂ ਨੂੰ ਮਿਲੇ ਫਲੈਟ ਤੇ ਬੰਗਲੇ ਖਾਲੀ ਕਰਨ ਦਾ ਫਰਮਾਨ ਜਾਰੀ ਕੀਤਾ ਹੈ। ਜੇਕਰ ਸਮੇਂ ‘ਤੇ ਖਾਲੀ ਨਾ ਕੀਤਾ ਗਿਆ ਤਾਂ ਫਿਰ ਕਈ ਗੁਣਾ ਕਿਰਾਇਆ ਦੇਣਾ ਹੋਵੇਗਾ।
ਮੰਤਰੀਆਂ ਦੇ ਨਾਂ ਦੀ ਅੰਤਿਮ ਸੂਚੀ 18 ਮਾਰਚ ਨੂੰ ਰਾਜ ਭਵਨ ਵਿਚ ਭੇਜੀ ਜਾਵੇਗੀ। ਇੱਕ ਵਾਰ ਸਰਕਾਰ ਦਾ ਕੰਮਕਾਜ ਸ਼ੁਰੂ ਕਰਕੇ ਫਿਰ ਮੰਤਰੀ ਮੰਡਲ ਦਾ ਵਿਸਤਾਰ ਕੀਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਮੰਤਰੀਆਂ ਨੂੰ ਬੰਗਲੇ ਅਲਾਟ ਕੀਤੇ ਜਾਂਦੇ ਹਨ। ਚੰਨੀ ਸਰਕਾਰ ‘ਚ 17 ਮੰਤਰੀ ਸਨ ਜਿਨ੍ਹਾਂ ਨੂੰ ਬੰਗਲੇ ਅਲਾਟ ਕੀਤੇ ਗਏ ਸਨ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਇਹ ਵੀ ਪੜ੍ਹੋ : ਪੁਤਿਨ ਨੂੰ ਪਾਗਲ ਦੱਸਣ ਵਾਲੀ ਰੂਸੀ ਮਾਡਲ ਦਾ ਕਤਲ, ਫੇਸਬੁੱਕ ‘ਤੇ ਲਿਖਿਆ ਸੀ ‘ਸਾਡਾ ਰਾਸ਼ਟਰਪਤੀ ਡਰਪੋਕ’
ਹੁਣ ਜਦੋਂ ਕਿ ਕਾਂਗਰਸ ਸੱਤਾ ਤੋਂ ਬਾਹਰ ਹੋ ਗਈ ਹੈ ਤਾਂ ਮੰਤਰੀਆਂ ਨੂੰ ਨਿਯਮ ਮੁਤਾਬਕ ਨਤੀਜੇ ਆਉਣ ਦੇ 15 ਦਿਨ ਬਾਅਦ ਦਾ ਸਮਾਂ ਦਿੱਤਾ ਗਿਆ ਹੈ। ਇਨ੍ਹਾਂ ਵਿਚ CM ਰਹੇ ਚੰਨੀ ਚੋਣ ਨਤੀਜੇ ਆਉਂਦੇ ਹੀ ਮੁੱਖ ਮੰਤਰੀ ਰਿਹਾਇਸ਼ ਖਾਲੀ ਕਰ ਚੁੱਕੇ ਹਨ। ਦੂਜੇ ਪਾਸੇ ਫਲੈਟ ਵਾਲੇ ਵਿਧਾਇਕਾਂ ਵਿਚ ਨਵਜੋਤ ਸਿੰਘ ਸਿੱਧੂ ਦਾ ਨਾਂ ਵੀ ਸ਼ਾਮਲ ਹੈ। ਸਾਬਕਾ ਵਿਧਾਇਕਾਂ ਤੇ ਮੰਤਰੀਆਂ ਤੋਂ ਬੰਗਲੇ ਤੇ ਫਲੈਟ ਖਾਲੀ ਕਰਵਾ ਕੇ ਨਵੇਂ ਮੰਤਰੀਆਂ ਤੇ ਵਿਧਾਇਕਾਂ ਨੂੰ ਦਿੱਤੇ ਜਾਣਗੇ।