ਭਗਵੰਤ ਮਾਨ ਅੱਜ ਪੰਜਾਬ ਦੇ ਮੁੱਖ ਮੰਤਰੀ ਬਣ ਗਏ ਹਨ। ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਖਟਕੜ ਕਲਾਂ ਵਿੱਚ ਭਗਵੰਤ ਮਾਨ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾਈ। ਭਗਵੰਤ ਮਾਨ ਨੇ ਸ਼ਾਲ ਭੇਟ ਕਰਕੇ ਗਵਰਨਰ ਦਾ ਸਨਮਾਨ ਕੀਤਾ।
ਜਿਵੇਂ ਹੀ ਗਵਰਨਰ ਸਾਹਿਬ ਨੇ ਸਹੁੰ ਚੁੱਕ ਸਮਾਰੋਹ ਦੀ ਸਮਾਪਤੀ ਦਾ ਐਲਾਨ ਕੀਤਾ, ਭਗਵੰਤ ਮਾਨ ਨੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਨਾਲ ਪੰਜਾਬੀਆਂ ਨੂੰ ਸੰਬੋਧਨ ਕਰਦੇ ਹੋਏ ਸਭ ਦਾ ਧੰਨਵਾਦ ਕੀਤਾ।
CM ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਪਹਿਲਾਂ ਸਹੁੰ ਚੁੱਕ ਸਮਾਗਮ ਪਹਿਲਾਂ ਮਹਿਲਾਂ ਵਿੱਚ ਹੁੰਦੇ ਸਨ, ਹੁਣ ਸਹੁੰ ਚੁੱਕ ਸਮਾਗਮ ਸ਼ਹੀਦਾਂ ਦੇ ਪਿੰਡ ਆਇਆ ਹੈ। ਖਟਕੜ ਕਲਾਂ ਵਿੱਚ ਆ ਕੇ ਸਹੁੰ ਚੁੱਕਣ ਦੀ ਇੱਕ ਖਾਸ ਵਜ੍ਹਾ ਹੈ ਕਿ ਅਸੀਂ ਉਨ੍ਹਾਂ ਨੂੰ ਯਾਦ ਕਰੀਏ ਜਿਨ੍ਹਾਂ ਨੇ ਸਾਨੂੰ ਇਹ ਮੁਲਕ ਆਜ਼ਾਦ ਕਰਵਾ ਕੇ ਦਿੱਤਾ। ਸਿਰਫ 23 ਮਾਰਚ ਤੇ 28 ਮਾਰਚ ਨੂੰ ਥੋੜ੍ਹੀ ਹੀ ਯਾਦ ਕਰਨਾ ਹੈ। ਉਹ ਸਾਡੇ ਦਿਲ ਵਿੱਚ ਵਸੇ ਹਨ। ਉਨ੍ਹਾਂ ਕਿਹਾ ਕਿ ਭਗਤ ਸਿੰਘ ਨੇ ਜੋ ਆਜ਼ਾਦੀ ਦੇ ਸੁਪਨੇ ਲਏ ਸਨ, ਉਹ ਆਮ ਆਦਮੀ ਪਾਰਟੀ ਪੂਰਾ ਕਰੇਗੀ।
ਇਸ ਦੌਰਾਨ CM ਮਾਨ ਨੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਪਾਰਟੀ ਦੀ ਸਰਕਾਰ ਬਣਨ ‘ਤੇ ਕਿਸੇ ਤਰ੍ਹਾਂ ਦਾ ਹੰਕਾਰ ਨਾ ਵਿਖਾਉਣ ਕਿ ਅਸੀਂ ਜਿੱਤੇ ਹਾਂ। ਕਿਉਂਕਿ ਇਹ ਸਾਰੇ ਲੋਕਾਂ ਦੀ ਸਰਕਾਰ ਹੈ ਜਿਨ੍ਹਾਂ ਨੇ ਵੋਟਾਂ ਨਹੀਂ ਪਾਈਆਂ ਉਨ੍ਹਾਂ ਦੀ ਵੀ ਸਰਕਾਰ ਹੈ।
ਵੀਡੀਓ ਲਈ ਕਲਿੱਕ ਕਰੋ -: