ਮੋਹਾਲੀ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਦੀ ਮੀਟਿੰਗ ਸ਼ੁਰੂ ਹੋ ਗਈ ਹੈ। ਕੇਜਰੀਵਾਲ ਨੇ ਨਵੇਂ ਚੁਣੇ ਵਿਧਾਇਕਾਂ ਨੂੰ ਕਿਹਾ ਕਿ ਮੰਤਰੀਆਂ ਨੂੰ CM ਭਗਵੰਤ ਮਾਨ ਟਾਰਗੈੱਟ ਦੇਣਗੇ। ਸਾਨੂੰ ਦਿਨ-ਰਾਤ ਕੰਮ ਕਰਨਾ ਹੋਵੇਗਾ। ਜੇਕਰ ਟੀਚਾ ਪੂਰਾ ਨਾ ਹੋਇਆ ਤਾਂ ਮੰਤਰੀਆਂ ਨੂੰ ਬਦਲ ਦੇਣਗੇ। ਕੇਜਰੀਵਾਲ ਨੇ ਕਿਹਾ ਕਿ ਵਿਧਾਇਕਾਂ ਨੂੰ ਚੰਡੀਗੜ੍ਹ ਵਿਚ ਨਹੀਂ ਬੈਠਣਾ ਹੈ। ‘ਆਪ’ ਦਾ ਹਰ ਵਿਧਾਇਕ, ਮੰਤਰੀ ਗਲੀ-ਮੁਹੱਲਿਆਂ ਵਿਚ ਜਾਣਗੇ। ਕੇਜਰੀਵਾਲ ਨੇ ਕਿਹਾ ਕਿ ਸਾਡੇ ਕੁਝ ਵਿਧਾਇਕ ਮੰਤਰੀ ਬਣ ਸਕਣ ਨਾਲ ਦੁਖੀ ਹਨ। ਸਾਡੀਆਂ 92 ਸੀਟਾਂ ਆਈਆਂ ਹਨ ਤੇ ਮੰਤਰੀ 17 ਹੀ ਬਣਨਗੇ। ਸਾਨੂੰ ਟੀਮ ਬਣ ਕੇ ਕੰਮ ਕਰਨਾ ਹੈ। ਆਪਣਾ ਸੁਆਰਥ ਤੇ ਇੱਛਾ ਛੱਡ ਦੇਵਾਂਗੇ ਤਾਂ ਪੰਜਾਬ ਦਾ ਭਲਾ ਹੋਵੇਗਾ। ਜੇਕਰ ਲਾਲਚ ਆ ਗਿਆ ਤਾਂ ਪੰਜਾਬ ਹਾਰ ਜਾਵੇਗਾ।
99 ਫੀਸਦੀ ਪਹਿਲੀ ਵਾਰ ਚੋਣ ਲੜੇ, ਕਦੇ ਸੋਚਿਆ ਸੀ ਕਿ ਵਿਧਾਇਕ ਬਣਾਂਗੇ। ਕਈ ਲੋਕ ਸਾਧਾਰਨ ਅਤੀਤ ਵਾਲੇ ਹਨ। ਹੰਕਾਰ ਨਾ ਕਰਨਾ ਨਹੀਂ ਤਾਂ ਲੋਕ ਤੁਹਾਨੂੰ ਵੀ ਹਰਾ ਦੇਵੇਗੀ। ਵਿਧਾਇਕ ਰਹਿੰਦੇ ਹੀ ਅਜਿਹਾ ਕੰਮ ਕਰੋ ਕਿ ਆਪ ਹਰ ਪਾਸੇ ਮਸ਼ਹੂਰ ਹੋ ਜਾਵੇ। ਕੁਝ ਲੋਕ ਕਹਿੰਦੇ ਹਨ ਕਿ ਮੇਰਾ ਮੰਤਰੀ ਬਣਨ ਦਾ ਹੱਕ ਸੀ। ਕੇਜਰੀਵਾਲ ਨੇ ਕਿਹਾ ਕਿ ਕਿਸੇ ਦਾ ਕਿਸੇ ਦੇ ਅਹੁਦੇ ‘ਤੇ ਹੱਕ ਨਹੀਂ ਹੈ। ਜਿਸ ਦਿਨ ਜਨਤਾ ਚਾਹੇ, ਸਾਰਿਆਂ ਨੂੰ ਹਟਾ ਦਿੰਦੀ ਹੈ। ਕਾਂਗਰਸ ਨੂੰ ਵੀ ਪੈਦਾਇਸ਼ੀ ਸੀਐੱਮ ਤੇ ਮੰਤਰੀ ਬਣਨ ਬਾਰੇ ਸੋਚਦੇ ਸੀ। ਅਜਿਹਾ ਨਾ ਹੋਵੇ ਕਿ ਅਗਲੀ ਵਾਰ ਜਨਤਾ ਸਾਨੂੰ ਸਾਫ ਕਰ ਦੇਵੇ।
ਡੀਸੀ ਤੇ ਐੱਸਐੱਸਪੀ ਦੀ ਪੋਸਟਿੰਗ ਲਈ ਮੰਤਰੀ ਜਾਂ ਮੁੱਖ ਮੰਤਰੀ ਕੋਲ ਨਾ ਜਾਣਾ। ਮਾਨ ਤੇ ਮੰਤਰੀ ਮੰਡਲ ਖੁਦ ਚੰਗੇ ਅਫਸਰਾਂ ਦੀ ਪੋਸਟਿੰਗ ਕਰਨਗੇ। ਜੇਕਰ ਕੰਮ ਨਾ ਕੀਤਾ ਤਾਂ ਸ਼ਿਕਾਇਤ ਲੈ ਕੇ ਜਾਓ। ਚੈਕਿੰਗ ਲਈ ਜਾਓ ਪਰ ਬਦਤਮੀਜ਼ੀ ਨਾ ਕਰੋ। ਇਸ ਤੋਂਪਹਿਲਾਂ ਉਨ੍ਹਾਂ ਕਿਹਾ ਕਿ ਅੱਜ ਮੈਂ ਭਾਵੁਕ ਤੇ ਖੁਸ਼ ਹਾਂ। ਪੰਜਾਬ ਦੇ ਲੋਕਾਂ ਨੇ ਇੰਨੇ ਵੋਟ ਦਿੱਤੇ ਕਿ ਸਾਰੇ ਪੁਰਾਣੇ ਨੇਤਾ ਹਾਰ ਗਏ। ਪਿਛਲੇ ਕੁਝ ਦਿਨਾਂ ਤੋਂ ਸੀਐੱਮ ਭਗਵੰਤ ਮਾਨ ਨੇ ਜ਼ਬਰਦਸਤ ਕੰਮ ਕੀਤਾ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਇਹ ਵੀ ਪੜ੍ਹੋ : ਮੋਹਾਲੀ ‘ਚ CM ਮਾਨ ਬੋਲੇ, ‘ਤਹਿਸੀਦਾਰ, ਪਟਵਾਰੀ, SHO ਨੂੰ ਡਰਾਓ ਨਹੀਂ, ਸੁਧਾਰਨਾ ਹੈ ਤਾਂ ਸਮਝਾਓ’
16 ਮਾਰਚ ਨੂੰ ਸਹੁੰ ਚੁੱਕਣ ਤੋਂ ਬਾਅਦ ਉਨ੍ਹਾਂ ਨੇ ਕਮਾਲ ਕਰ ਦਿੱਤਾ। ਪੂਰੇ ਦੇਸ਼ ਵਿਚ ਇਸ ਦੀ ਚਰਚਾ ਹੋ ਰਹੀ ਹੈ। ਸੀਐੱਮ ਮਾਨ ਨੇ ਨੇਤਾਵਾਂ ਦੀ ਸਕਿਓਰਿਟੀ ਘਟਾਈ। ਖਰਾਬ ਫਸਲਾਂ ਦਾ ਮੁਆਵਜ਼ਾ ਦਿੱਤਾ। ਐਂਟੀ ਕੁਰੱਪਸ਼ਨ ਹੈਲਪਲਾਈਨ ਨੰਬਰ ਦਾ ਐਲਾਨ ਕੀਤਾ ਤੇ ਇਸ ਤੋਂ ਬਾਅਦ 25 ਹਜ਼ਾਰ ਸਰਕਾਰੀ ਨੌਕਰੀਆਂ ਦਾ ਐਲਾਨ ਵੀ ਕਰ ਦਿੱਤਾ।