ਮੋਹਾਲੀ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਦੀ ਮੀਟਿੰਗ ਗਈ । ਇਸ ਮੌਕੇ CM ਮਾਨ ਤੇ ਕੇਜਰੀਵਾਲ ਨੇ ਵਿਧਾਇਕਾਂ ਨੂੰ ਸੰਬੋਧਨ ਕੀਤਾ। ਮੀਟਿੰਗ ਦੌਰਾਨ CM ਮਾਨ ਨੇ ਵਿਧਾਇਕਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਨਿਮਰਤਾ ਨਾਲ ਲੋਕਾਂ ਦੀ ਸੇਵਾ ਕਰਨੀ ਹੈ ਅਤੇ ਕਿਸੇ ਵੀ ਗਲਤ ਕੰਮ ਤੋਂ ਬਚਣਾ ਹੈ। ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਇਮਾਨਦਾਰ ਰਾਜਨੀਤੀ ਨੂੰ ਅੱਗੇ ਵਧਾਉਣਾ ਹੈ। ਪੰਜਾਬ ਨੂੰ ਮੁੜ ਤੋਂ ਖ਼ੁਸ਼ਹਾਲੀ ਦੇ ਰਾਹ ‘ਤੇ ਲੈ ਕੇ ਜਾਣਾ ਹੈ।
CM ਮਾਨ ਨੇ ਕਿਹਾ ਕਿ 25 ਹਜ਼ਾਰ ਸਰਕਾਰੀ ਨੌਕਰੀਆਂ ਕੱਢੀਆਂ ਹਨ। ਉਸ ਲਈ ਸਿਫਾਰਸ਼ ਲੈ ਕੇ ਕਈ ਲੋਕ ਆਉਣਗੇ। ਉਸ ਦੀ ਸਿਫਾਰਸ਼ ਨਾ ਕਰਨਾ ਕਿਉਂਕਿ ਉਸ ਨਾਲ ਕਿਸੇ ਦੂਜੇ ਦਾ ਹੱਕ ਮਾਰਿਆ ਜਾਵੇਗਾ। ਕੇਜਰੀਵਾਲ 2 ਰੁਪਏ ਦੀ ਪਰਚੀ ਲੈ ਕੇ ਖੁਦ ਮੌਕੇ ‘ਤੇ ਪਹੁੰਚ ਗਏ ਸਨ। ਇਹ ਉਹੀ ਪਾਰਟੀ ਹੈ ਤੇ ਅਰਵਿੰਦ ਕੇਜਰੀਵਾਲ ਸਾਡੇ ਨੈਸ਼ਨਲ ਕਨਵੀਨਰ ਹਨ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਪੈਸੇ ਕਮਾ ਕੇ ਜ਼ਿੰਦਗੀ ਤੋਂ ਕਈ ਚਲੇ ਜਾਂਦੇ ਹਨ ਪਰ ਕਿਸੇ ਦਾ ਜੀਵਨ ਸੁਧਾਰ ਦਿੱਤਾ। ਇਕ ਸਾਈਨ ਨਾਲ ਕਿਸੇ ਦੇ ਘਰ ਦੇ ਚੁੱਲ੍ਹੇ ਦੀ ਅੱਗ ਜਲਦੀ ਹੈ। ਕਿਸੇ ਬਜ਼ੁਰਗ ਦੇ ਇਲਾਜ ਦਾ ਪ੍ਰਬੰਧ ਹੁੰਦਾ ਹੈ। ਕਿਸੇ ਬੱਚੇ ਨੂੰ ਕਿਤਾਬ, ਬਸਤਾ ਜਾਂ ਪੜ੍ਹਾਈ ਮਿਲ ਜਾਂਦੀ ਹੈ ਤਾਂ ਇਸ ਤੋਂ ਵੱਡਾ ਪੁੰਨ ਕੋਈ ਨਹੀਂ ਹੁੰਦਾ। ਮਾਨ ਨੇ ਕਿਹਾ ਕਿ ਬਦਲਾਖੋਰੀ ਨਹੀਂ ਹੋਣੀ ਚਾਹੀਦੀ। ਕੁਝ ਸ਼ਿਕਾਇਤਾਂ ਆਈਆਂ ਹਨ ਕਿ ਇਤਰਾਜ਼ਯੋਗ ਸ਼ਬਦਾਵਲੀ ਇਸਤੇਮਾਲ ਕੀਤੀ ਜਾ ਰਹੀ ਹੈ। ਇਹ ਸਾਡਾ ਕੰਮ ਨਹੀਂ ਹੈ।
ਹਰ ਵਿਧਾਇਕ ਦਾ ਸਰਵੇ ਹੁੰਦਾ ਹੈ। ਫਿਰ ਉਸ ਨੂੰ ਚੈੱਕ ਕੀਤਾ ਜਾਂਦਾ ਹੈ। ਇਸੇ ਕਾਰਨ ਦਿੱਲੀ ਵਿਚ 21-22 ਵਿਧਾਇਕਾਂ ਨੂੰ ਦੁਬਾਰਾ ਟਿਕਟ ਨਹੀਂ ਮਿਲੀ। ਉਨ੍ਹਾਂ ਨੂੰ ਬਦਲ ਦਿੱਤਾ ਗਿਆ। ਸੀਟ ਪੱਕੀ ਕਰਨੀ ਹੈ ਤਾਂ ਪਬਲਿਕ ਨਾਲ ਪੱਕੀ ਦੋਸਤੀ ਕਰਨੀ ਹੋਵੇਗੀ। ਜੇਕਰ ਕੰਮ ਕੱਚਾ ਕੀਤਾ ਤਾਂ ਉਸ ਦੀ ਰਿਪੋਰਟ ਸਾਡੇ ਕੋਲ ਆ ਜਾਵੇ। ਇਹ ਡਰ ਨਹੀਂ ਸਗੋਂ ਸਲਾਹ ਹੈ। ਮੰਤਰੀਆਂ ਨੂੰ ਮਿਲੋ। ਬੁਰੇ ਤੇ ਨਾਜਾਇਜ਼ ਕੰਮ ਨਾ ਹੋਵੇ। ਸਹੀ ਕੰਮ ਦਾ ਪਿੱਛਾ ਨਾ ਛੱਡਣਾ। ਖੇਤਰ ਜਾਂ ਜਾਤੀ ਦੇ ਹਿਸਾਬ ਨਾਲ ਕੰਮ ਨਹੀਂ ਹੋਵੇਗਾ। ਹਰ ਵਿਧਾਨ ਸਭਾ ਤੇ ਉਸ ਦੇ ਵੱਡੇ ਕਸਬਿਆਂ ਵਿਚ ਦਫਤਰ ਖੋਲ੍ਹੋ। ਮਾਨ ਨੇ ਸਾਰਿਆਂ ਨੂੰ ਟਾਈਮ ‘ਤੇ ਆਉਣ ਨੂੰ ਕਿਹਾ। ਜੇਕਰ ਪਬਲਿਕ ਨੂੰ ਇਤਜ਼ਾਰ ਕਰਨਾ ਪੈ ਗਿਆ ਤਾਂ ਫਿਰ ਕੰਮ ਨਹੀਂ ਚੱਲੇਗਾ।