ਯੂਕਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਨੇ ਜਾਪਾਨ ਦੀ ਸੰਸਦ ਨੂੰ ਦਿੱਤੇ ਭਾਸ਼ਣ ਵਿਚ ਕਿਹਾ ਕਿ ਖਬਰਾਂ ਹਨ ਕਿ ਰੂਸ ਸਰੀਨ ਵਰਗੇ ਖਤਰਨਾਕ ਰਸਾਇਣਿਕ ਹਥਿਆਰਾਂ ਦਾ ਇਸਤੇਮਾਲ ਕਰਕੇ ਯੂਕਰੇਨ ‘ਤੇ ਹਮਲੇ ਦੀ ਤਿਆਰੀ ਕਰ ਰਿਹਾ ਹੈ। ਜੇਕਰ ਪ੍ਰਮਾਣੂ ਹਥਿਆਰਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਦੁਨੀਆ ਕਿਹੋ ਜਿਹੀ ਪ੍ਰਤੀਕਿਰਿਆ ਦੇਵਗੀ, ਇਸ ‘ਤੇ ਵੀ ਦੁਨੀਆ ਭਰ ਵਿਚ ਚਰਚਾ ਕੀਤੀ ਜਾਣੀ ਚਾਹੀਦੀ ਹੈ।
ਸਰੀਨ ਇਕ ਬੇਹੱਦ ਜ਼ਹਿਰੀਲਾ ਸਿੰਥੈਟਿਕ ਐਰਗਨੋਫਾਸਫੋਰਸ ਮਿਸ਼ਰਿਤ ਹੈ। ਇਹ ਇੱਕ ਰੰਗਹੀਣ ਅਤੇ ਗੰਧਹੀਣ ਤਰਲ ਹੈ। ਆਪਣੀ ਸ਼ਕਤੀ ਕਾਰਨ ਇਸ ਦੀ ਵਰਤੋਂ ਰਸਾਇਣਕ ਹਥਿਆਰ ਵਜੋਂ ਕੀਤੀ ਜਾਂਦੀ ਹੈ। ਜੇਲੇਂਸਕੀ ਨੇ ਕਿਹਾ ਕਿ ਜਾਪਾਨੀ ਲੋਕ ਸਰੀਨ ਤੋਂ ਜਾਣੂ ਹਨ ਕਿਉਂਕਿ 1995 ਵਿਚ ਟੋਕੀਓ ਮੈਟ੍ਰੋ ਸਿਸਟਮ ‘ਤੇ ਇਕ ਹਮਲੇ ਵਿਚ ਇੱਕ ਪੰਥ ਦੇ ਮੈਂਬਰਾਂ ਦੇ ਇਸ ਦਾ ਇਸਤੇਮਾਲ ਕੀਤਾ ਸੀ, ਜਿਸ ਵਿਚ 13 ਲੋਕ ਮਾਰੇ ਗਏ ਸਨ ਤੇ ਹਜ਼ਾਰਾਂ ਜ਼ਖਮੀ ਹੋ ਗਏ ਸਨ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਯੂਕਰੇਨ ਦੇ ਰਾਸ਼ਟਰਪਤੀ ਨੇ ਚੇਰਨੋਬਿਲ ਪ੍ਰਮਾਣੂ ਊਰਜਾ ਕੋਲ ਖਤਰਨਾਕ ਸਥਿਤੀ ਵੱਲ ਇਸ਼ਾਰਾ ਵੀ ਕੀਤਾ ਜਿਥੇ ਰੂਸੀ ਗੋਲਾਬਾਰੀ ਵਿਚ ਅੱਗ ਲਗਾ ਦਿੱਤੀ ਗਈ ਸੀ। ਹੁਣ ਇਹ ਨਿਊਕਲੀਅਰ ਪਾਵਰ ਪਲਾਂਟ ਰੂਸੀ ਸੈਨਿਕਾਂ ਦੇ ਕਬਜ਼ੇ ਵਿਚ ਹੈ।