ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜੁੜੀਆਂ ਪ੍ਰੇਰਨਾਦਾਇਕ ਕਹਾਣੀਆਂ ਨੂੰ ਇਕੱਠਾ ਕਰਨ ਲਈ ਇੱਕ ਪੋਰਟਲ ‘ModiStory.in’ ਲਾਂਚ ਕੀਤਾ ਗਿਆ ਹੈ। ਇਹ ਕਹਾਣੀਆਂ ਉਨ੍ਹਾਂ ਲੋਕਾਂ ਦੇ ਤਜ਼ਰਬਿਆਂ ਦੇ ਆਧਾਰ ‘ਤੇ ਤਿਆਰ ਕੀਤੀਆਂ ਗਈਆਂ ਹਨ ਜੋ ਪੀਐਮ ਮੋਦੀ ਦੇ ਦਹਾਕਿਆਂ ਦੇ ਲੰਬੇ ਜੀਵਨ ਸਫ਼ਰ ‘ਚ ਉਨ੍ਹਾਂ ਦੇ ਸੰਪਰਕ ‘ਚ ਆਏ ਸਨ।
ਪੋਰਟਲ ਦੇ ਅਨੁਸਾਰ, ਮੋਦੀ ਸਟੋਰੀ ਪੋਰਟਲ ਦੀ ਘੋਸ਼ਣਾ ਇੱਕ ਸਵੈ-ਇੱਛਤ ਪਹਿਲ ਹੈ, ਜਿਸ ਦੇ ਤਹਿਤ ਨਰਿੰਦਰ ਮੋਦੀ ਦੇ ਜੀਵਨ ਨਾਲ ਜੁੜੀਆਂ ਦਿਲਚਸਪ ਕਹਾਣੀਆਂ ਨੂੰ ਇਕੱਠਾ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਇਸ ਪੋਰਟਲ ਦਾ ਉਦਘਾਟਨ ਮਹਾਤਮਾ ਗਾਂਧੀ ਦੀ ਪੋਤੀ ਸੁਮਿਤਰਾ ਗਾਂਧੀ ਕੁਲਕਰਨੀ ਨੇ ਕੀਤਾ। ਇਸ ਵੈੱਬਸਾਈਟ ‘ਤੇ ਪੰਜਾਬ ਤੋਂ ਭਾਰਤੀ ਜਨਤਾ ਪਾਰਟੀ ਦੇ ਨੇਤਾ ਮਨੋਰੰਜਨ ਕਾਲੀਆ ਨੇ ਮੋਦੀ ਨਾਲ ਜੁੜੇ ਆਪਣੇ ਤਜ਼ਰਬੇ ਸਾਂਝੇ ਕੀਤੇ। ਪੀਐਮ ਮੋਦੀ ਨੇ ਆਪਣੀ ਸਿਆਸੀ ਯਾਤਰਾ ਦੇ ਸ਼ੁਰੂਆਤੀ ਦਿਨਾਂ ਵਿੱਚ ਪਾਰਟੀ ਦੇ ਕਾਰਜਕਾਰੀ ਵਜੋਂ ਇਸ ਰਾਜ ਵਿੱਚ ਕੰਮ ਕੀਤਾ। ਇਸ ਤੋਂ ਇਲਾਵਾ ਗੁਜਰਾਤ ਦੇ ਵਡਨਗਰ ਵਿੱਚ ਪ੍ਰਧਾਨ ਮੰਤਰੀ ਸਕੂਲ ਦੇ ਪ੍ਰਿੰਸੀਪਲ ਰਾਸ਼ ਬਿਹਾਰੀ ਮਨਿਆਰ ਅਤੇ ਸ਼ਾਰਦਾ ਪ੍ਰਜਾਪਤੀ ਨੇ ਵੀ ਮੋਦੀ ਨਾਲ ਸਬੰਧਤ ਆਪਣੇ ਤਜ਼ਰਬੇ ਸਾਂਝੇ ਕੀਤੇ। ਮੋਦੀ 1990 ਦੇ ਦਹਾਕੇ ਵਿੱਚ ਆਪਣੇ ਦੌਰਿਆਂ ਦੌਰਾਨ ਅਕਸਰ ਪ੍ਰਜਾਪਤੀ ਦੇ ਘਰ ਠਹਿਰਦੇ ਸਨ।
ਵੀਡੀਓ ਲਈ ਕਲਿੱਕ ਕਰੋ -: