ਭਾਰਤੀ ਰੇਲਵੇ ਵਿੱਚ ਨੌਕਰੀ ਲੱਭ ਰਹੇ ਨੌਜਵਾਨਾਂ ਲਈ ਖੁਸ਼ਖਬਰੀ ਹੈ। ਭਾਰਤੀ ਰੇਲਵੇ ਨੇ ਉੱਤਰ ਪੂਰਬੀ ਰੇਲਵੇ ਅਧੀਨ ਸਪੋਰਟਸ ਕੋਟਾ ਵਿੱਚ ਗਰੁੱਪ ‘ਸੀ’ ਦੇ ਵੱਖ-ਵੱਖ ਭਰਤੀਆਂ ਕੱਢੀਆਂ ਹਨ। ਚਾਹਵਾਨ ਤੇ ਯੋਗ ਉਮੀਦਵਾਰਾਂ ਭਾਰਤੀ ਰੇਲਵੇ ਦੀ ਅਧਿਕਾਰਕ ਵੈਬਸਾਈਟ ner.indianrailways.gov.in ‘ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਇਨ੍ਹਾਂ ਅਹੁਦਿਆਂ ਲਈ ਅੱਜ ਯਾਨੀ 26 ਮਾਰਚ ਨੂੰ ਅਰਜ਼ੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਤੇ ਅਰਜ਼ੀ ਦੇਣ ਦੀ ਆਖਰੀ ਤਰੀਕ 25 ਅਪ੍ਰੈਲ ਹੈ। ਇਸ ਤੋਂ ਇਲਾਵਾ ਉਮੀਦਵਾਰ ਸਿੱਧੇ ਇਸ ਲਿੰਕ https://ner.indianrailways.gov.in/ ‘ਤੇ ਕਲਿੱਕ ਕਰਕੇ ਵੀ ਇਨ੍ਹਾਂ ਅਹੁਦਿਆਂ ਲਈ ਅਰਜ਼ੀਆਂ ਦੇ ਸਕਦੇ ਹਨ। ਨਾਲ ਹੀ ਇਸ ਲਿੰਕ https://ner.indianrailways.gov.in/uploads/files/1648033125339-RRC%20ENG%20SQ%20NOTI.pdf ਰਾਹੀਂ ਵੀ ਅਧਿਕਾਰਕ ਨੋਟੀਫਿਕੇਸ਼ਨ ਨੂੰ ਵੇਖ ਸਕਦੇ ਹਨ। ਇਸ ਭਰਤੀ ਪ੍ਰਕਿਰਿਆ ਤਹਿਤ ਕੁਲ 21 ਅਹੁਦਿਆਂ ਨੂੰ ਭਰਿਆ ਜਾਵੇਗਾ।
ਉਮੀਦਵਾਰਾਂ ਦੀ ਯੋਗਤਾ
- GP-1900/2000 ਰੁਪਏ ਵਾਲੇ ਅਹੁਦੇ- ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ 10+2 ਜਾਂ ਇਸ ਦੇ ਬਰਾਬਰ ਯੋਗਤਾ
- GP- 2400 ਰੁਪਏ (ਤਕਨੀਕੀ) ਵਾਲੇ ਅਹੁਦੇ- ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ ਗਣਿਤ ਜਾਂ ਬਾਇਓਲਾਜੀ ਵਿਸ਼ੇ ਦੇ ਨਾਲ 12ਵੀਂ ਪਾਸ
- GP- 2800 ਰੁਪਏ ਵਾਲੇ ਅਹੁਦੇ- ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਟ ਦੀ ਡਿਗਰੀ ਜਾਂ ਇਸ ਦੇ ਬਰਾਬਰ ਯੋਗਤਾ
ਉਮੀਦਵਾਰਾਂ ਦੀ ਉਮਰ 18 ਤੋਂ 25 ਸਾਲ ਦੇ ਵਿੱਚ ਹੋਣੀ ਚਾਹੀਦੀ ਹੈ। ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ, ਸਾਬਕਾ ਫ਼ੌਜੀਆਂ, ਬੇਂਚਮਾਰਕ ਵਿਕਲਾਂਗ ਵਿਅਕਤੀਆਂ (ਪੀ.ਡਬਲਿਊ.ਬੀ.ਡੀ.), ਔਰਤਾਂ, ਘੱਟਗਿਣਤੀਆਂ ਤੇ ਆਰਥਿਕ ਤੌਰ ‘ਤੇ ਪਛੜੇ ਵਰਗਾਂ ਦੇ ਉਮੀਦਵਾਰਾਂ ਨੂੰ ਛੱਡ ਕੇ ਸਾਰੇ ਉਮੀਦਵਾਰਾਂ ਲਈ ਅਰਜ਼ੀ ਫੀਸ 500 ਰੁਪਏ ਹੋਵੇਗੀ। ਉਮਦੀਵਾਰਾਂ ਦਾ ਚੋਣ ਟ੍ਰਾਇਲ ਵਿੱਚ ਪਰਫਾਰਮੈਂਸ ਤੇ ਸਪੋਰਟਸ ਤੇ ਸਿੱਖਿਅਕ ਯੋਗਤਾ ਦੇ ਮੁਲਾਂਕਣ ਦੇ ਆਧਾਰ ‘ਤੇ ਕੀਤਾ ਜਾਵੇਗਾ।