ਮੱਧ ਪ੍ਰਦੇਸ਼ ਦੇ ਮੰਦਸੌਰ ਵਿੱਚ ਭਾਈਚਾਰਕ ਸਾਂਝ ਦੀ ਮਿਸਾਲ ਵੇਖਣ ਨੂੰ ਮਿਲੀ। ਪਸ਼ੂਪਤੀ ਮੰਦਰ ਦੇ ਕੰਪਲੈਕਸ ਵਿੱਚ 3700 ਕਿਲੋ ਦਾ ਮਹਾਘੰਟਾ ਲਾਉਣ ਵਿੱਚ ਜਿਥੇ ਕਈ ਇੰਜੀਨੀਅਰ ਡਰ ਰਹੇ ਸਨ ਕਿ ਕਿਤੇ ਕੋਈ ਹਾਦਸਾ ਨਾ ਹੋ ਜਾਏ ਤਾਂ ਇੱਕ ਮੁਸਲਿਮ ਮਿਸਤਰੀ ਨੇ ਇਹ ਘੰਟਾ ਮੰਦਰ ਵਿੱਚ ਸਥਾਪਤ ਕਰ ਦਿੱਤਾ।
ਇਹ 3700 ਕਿਲੋ ਦਾ ਮਹਾਘੰਟਾ ਕਾਫੀ ਸਮਾਂ ਪਹਿਲਾਂ ਮੰਦਰ ਕੰਪਲੈਕਸ ਵਿੱਚ ਲਗਾਉਣ ਲਈ ਲਿਆਂਦਾ ਗਿਆ ਸੀ। ਇਸ ਨੂੰ ਲੰਮੇ ਸਮੇਂ ਤੱਕ ਮੰਦਰ ਕੰਪਲੈਕਸ ਵਿੱਚ ਹੀ ਰਖਿਆ ਗਿਆ ਸੀ। ਹਾਦਸੇ ਦੇ ਖਦਸ਼ੇ ਦੇ ਚੱਲਦਿਆਂ ਇਸ ਨੂੰ ਲਟਕਾਇਆ ਨਹੀਂ ਗਿਆ ਸੀ। ਉਥੇ ਹੀ ਮੁਸਲਿਮ ਮਿਸਤਰੀ ਨਾਹਰੂ ਖਾਨ ਨੇ ਬਿਨਾਂ ਕੋਈ ਪੈਸਾ ਲਏ ਪਸ਼ੁਪਤੀਨਾਥ ਮੰਦਰ ਵਿੱਚ ਇਹ ਮਹਾਘੰਟਾ ਸਥਾਪਤ ਕਰ ਦਿੱਤਾ। ਐਤਵਾਰ ਸ਼ਾਮ ਨੂੰ ਮਹਾਘੰਟੇ ਦਾ ਟ੍ਰਾਇਲ ਵੀ ਕੀਤਾ ਗਿਆ।
ਮੰਦਸੌਰ ਦੇ ਵਿਧਾਇਕ ਯਸ਼ਪਾਲ ਸਿੰਘ ਸਿਸੋਦੀਆ ਨੇ ਵੀ ਨਾਹਰੂ ਖਾਨ ਦੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਨਾਹਰੂ ਭਾਈ ਦੀ ਸ਼ਰਧਾ ਹੈ ਕਿ ਉਹ ਸਮਾਜਿਕ ਤੇ ਧਰਮ-ਕਰਮ ਦੇ ਕੰਮ ਵਿੱਚ ਲੱਗੇ ਰਹਿੰਦੇ ਹਨ। ਨਾਹਰੂ ਖਾਨ ਨੇ ਮੰਦਰ ਕੰਪਲੈਕਸ ਵਿੱਚ ਪੇਡੇਸਟਲ ਬਣਾ ਕੇ ਮਹਾਘੰਟੇ ਨੂੰ ਲਗਾ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਮੰਦਸੌਰ ਦੇ ਡੀ.ਐੱਮ. ਗੌਤਮ ਸਿੰਘ ਨੇ ਕਿਹਾ ਕਿ ਮਹਾਘੰਟਾ ਸਥਾਪਤ ਕਰਨਾ ਵੱਡੀ ਚੁਣੌਤੀ ਸੀ। ਨਾਹਰੂ ਖਾਨ ਨੇ 15 ਦਿਨਾਂ ਦਾ ਸਮਾਂ ਲਿਆ ਤੇ ਮਹਾਘੰਟਾ ਸੁਰੱਖਿਅਤ ਤਰੀਕੇ ਨਾਲ ਸਥਾਪਤ ਕਰ ਦਿੱਤਾ।
ਦੱਸ ਦੇਈਏ ਇਹ ਮਹਾਘੰਟਾ ਲਗਭਗ 6 ਫੁੱਟ ਲੰਮਾ ਹੈ, ਇਸ ਦਾ ਘੇਰਾ 66.50 ਇੰਚ ਹੈ। ਮਹਾਘੰਟਾ ਵਜਾਉਣ ਲਈ 200 ਕਿਲੋ ਤੋਂ ਵੀ ਵੱਧ ਦਾ ਦੋਲਨ ਵੀ ਤਿਆਰ ਕੀਤਾ ਗਿਆ ਹੈ। ਇਸ ਨੂੰ ਬੱਚੇ ਵੀ ਆਸਾਨੀ ਨਾਲ ਵਜਾ ਸਕਦੇ ਹਨ ਕਿਉਂਕਿ ਇਸ ਵਿੱਚ ਬੈਰਿੰਗ ਲਾਇਆ ਗਿਆ ਹੈ।