ਕੋਲੇ ਦੀ ਕਮੀ ਤੇ ਬਿਜਲੀ ਸੰਕਟ ਤੋਂ ਉਭਰਨ ਲਈ ਹੁਣ ਪੰਜਾਬ ਖੁਦ ਕੋਸ਼ਿਸ਼ ਕਰੇਗੀ। ਕੋਲੇ ਦੀ ਕਮੀ ਨੂੰ ਵੇਖਦੇ ਹੋਏ ਸੂਬਾ ਕੋਲਾ ਆਧਾਰਤ ਪਲਾਂਟਾਂ ਵਿੱਚ ਬਾਇਓਮਾਸ ਪੇਲੇਟ ਦੀ ਵਰਤੋਂ ਕਰਨ ਦੀ ਤਿਆਰੀ ਕਰ ਰਿਹਾ ਹੈ। ਨਾਲ ਹੀ ਕੋਲੇ ਦੀ ਕੁਲ ਮੰਗ ਦਾ 10 ਫੀਸਦੀ ਵਿਦੇਸ਼ ਤੋਂ ਮੰਗਵਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪੰਜਾਬ ਅੱਜਕਲ੍ਹ ਬਿਜਲੀ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਲਗਾਤਾਰ ਸੰਘਰਸ਼ ਕਰ ਰਿਹਾ ਹੈ। ਬਿਜਲੀ ਦੀ ਵਧਦੀ ਮੰਗ ਤੇ ਕੋਲਾ ਸੰਕਟ ਵਿਚਾਲੇ ਰਾਜ ਸਰਕਾਰ ਵੱਲੋਂ ਕੇਂਦਰ ਤੋਂ ਵਾਧੂ ਕੋਲਾ ਅਲਾਟ ਕਰਨ ਦੀ ਮੰਗ ਕੀਤੀ ਗਈ ਸੀ। ਕੇਂਦਰ ਨੇ ਰਾਜ ਨੂੰ ਝਟਕਾ ਦਿੰਦੇ ਹੋਏ ਮੰਗ ਨੂੰ ਖਾਰਿਜ ਕਰ ਦਿੱਤਾ ਹੈ।
ਕੇਂਦਰ ਨੇ ਰਾਜ ਨੂੰ ਖੁਦ ਬਿਜਲੀ ਸੰਕਟ ਤੋਂ ਉਭਰਨ ਲਈ ਕੰਮ ਕਰਨ ਲਈ ਕਿਹਾ ਹੈ। ਇਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਕੋਲਾ ਆਧਾਰਤ ਪਲਾਂਟਾਂ ਵਿੱਚੋਂ 5 ਤੋਂ 7 ਫੀਸਦੀ ਬਾਇਓਮਾਸ ਪੇਲੇਟ ਦੀ ਵਰਤੋਂ ਕਰਨ ਦੀ ਤਿਆਰੀ ਵਿੱਚ ਲੱਗ ਗਈ ਹੈ। ਇਸ ਦੇ ਨਾਲ ਹੀ ਦੇਸ਼ ਦੇ ਹੋਰ ਸਾਰੇ ਰਾਜਾਂ ਵਾਂਗ ਕੈਪਟਿਵ ਕੋਲਾ ਖਾਨ ਨੂੰ ਚਾਲੀ ਕਰਨ ਦੀ ਵੀ ਸਰਕਾਰ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ। ਪੀ.ਐੱਸ.ਪੀ.ਸੀ.ਐੱਲ. ਦੀਆਂਕੋਸ਼ਿਸ਼ਾਂ ਨਾਲ ਪਚਵਾਰਾ ਵਿੱਚ ਰਾਜ ਦੀ ਕੈਪਟਿਵ ਕੋਲਾ ਖਾਨ ਜੂਨ ਵਿੱਚ ਚਾਲੂ ਕਰ ਦਿੱਤੀ ਗਈ ਹੈ।
ਇੱਕ ਹੋਰ ਬਦਲ ‘ਤੇ ਅਕਸ਼ੈ ਊਰਜਾ ਆਧਾਰਤ ਬਿਜਲੀ ਨੂੰ ਕੋਲਾ ਆਧਾਰਤ ਉਤਪਾਦਨ ਦੇ ਨਾਲ ਜੋੜਨ ਦਾ ਵੀ ਕੰਮ ਕਰਨ ਦੀ ਸਰਕਾਰ ਯੋਜਨਾ ਬਣਾ ਰਹੀ ਹੈ। ਪੰਜਾਬ ਨੂੰ ਕੋਲੇ ਦੀ ਆਪਣੀ ਸਾਲਾਨਾ ਮੰਗ ਦਾ ਵੱਧ ਤੋਂ ਵੱਧ 10 ਫੀਸਦੀ ਦਰਾਮਦ ਕਰਕੇ ਅਤੇ ਇਸ ਨੂੰ ਘਰੇਲੂ ਕੋਲੇ ਨਾਲ ਮਿਲਾਉਣ ‘ਤੇ ਵਿਚਾਰ ਕਰ ਰਿਹਾ ਹੈ।
ਕੀ ਹੁੰਦਾ ਹੈ ਬਾਇਓਮਾਸ ਪੇਲੇਟ
ਬਾਇਓਮਾਸ ਪੇਲੇਟ ਬਾਇਓਮਾਸ ਈੰਧਨ ਦੀ ਇੱਕ ਕਿਸਮ ਹੈ, ਜੋ ਆਮ ਤੌਰ ‘ਤੇ ਲੱਕੜ ਦੀ ਰਹਿੰਦ-ਖੂਹੰਦ, ਜੰਗਲਾਂ ਤੋਂ ਮਿਲਣ ਵਾਲੀ ਰਹਿੰਦ-ਖੂਹੰਦ ਆਦਿ ਨਾਲ ਬਣਾਇਆ ਜਾਂਦਾ ਹੈ। ਦੂਜੇ ਪਾਸੇ ਕੋ-ਫਾਇਰਿੰਗ ਦਾ ਮਤਲਬ ਬਿਜਲੀ ਦੇ ਉਤਪਾਦਨ ਲਈ ਕੋਲੇ ਤੇ ਬਾਇਓਮਾਸ ਈਂਧਨ ਦੇ ਮਿਸਰਣ ਦਾ ਬਲਣ ਤੋਂ ਹੈ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਪੰਜਾਬ ਨੇ ਗੁਜਰਾਤ ਪਾਵਰ ਲਿਮਟਿਡ ਮੁੰਦਰਾ ਪਲਾਂਟ ਨਾਲ ਬਿਜਲੀ ਖਰੀਦ ਸਮਝੌਤਾ ਕੀਤਾ ਸੀ। 2021 ਸਤੰਬਰ ਵਿੱਚ ਨਿੱਜੀ ਪਲਾਂਟ ਨੇ ਪੰਜਾਬ ਨੂੰ 475 ਮੈਗਾਵਾਟ ਦੀ ਸਪਲਾਈ ਬੰਦ ਕਰ ਦਿੱਤੀ ਸੀ। ਇਸ ਦੇ ਪਿੱਛੇ ਵਧਦੀਆਂ ਕੋਲੇ ਦੀਆਂ ਕੀਮਤਾਂ ਨੂੰ ਦੱਸਿਆ ਗਿਆ ਸੀ। ਹੁਣ ਇਸ ਸੰਕਟ ਵੇਲੇ ਪੰਜਾਬ ਨੂੰ ਮੁੜ ਗੁਜਰਾਤ ਦੇ ਇਸ ਨਿੱਜੀ ਪਲਾਂਟ ਨਾਲ ਗੱਲ ਕਰਨੀ ਪਏਗੀ।