ਜੰਗ ਦੇ 39ਵੇਂ ਦਿਨ ਯੂਕਰੇਨ ਦੀ ਰਾਜਧਾਨੀ ਕੀਵ ਦੇ ਆਲੇ-ਦੁਆਲਿਓਂ ਇਲਾਕਿਆਂ ਨੂੰ ਰੂਸੀ ਫੌਜ ਖਾਲੀ ਕਰ ਰਹੀ ਹੈ। ਦੂਜੇ ਪਾਸੇ ਇਨ੍ਹਾਂ ਥਾਵਾਂ ‘ਤੇ ਡਰਾ ਦੇਣ ਵਾਲਾ ਮੰਜ਼ਰ ਵੇਖਣ ਨੂੰ ਮਿਲ ਰਿਹਾ ਹੈ। ਰਾਜਧਾਨੀ ਕੀਵ ਕੋਲ ਇੱਕ ਕਸਬੇ ਦੀ ਸੜਕ ‘ਤੇ 20 ਲਾਸ਼ਾਂ ਪਈਆਂ ਮਿਲੀਆਂ। ਯੂਕਰੇਨ ਦਾ ਦਾਅਵਾ ਹੈ ਕਿ ਇਨ੍ਹਾਂ ਲੋਕਾਂ ਦੇ ਹੱਥ ਪਿੱਛਿਓਂ ਬੰਨ੍ਹ ਕੇ ਸਿਰ ਵਿੱਚ ਗੋਲੀ ਮਾਰੀ ਗਈ।
ਯੂਕਰੇਨ ਦੇ ਵਿਦੇਸ਼ ਮੰਤਰੀ ਦਿਮਿਤਰੀ ਕੁਲੇਬਾ ਨੇ ਰੂਸ ਨੂੰ ਅੱਤਵਾਦੀ ਸੰਗਠਨ ISIS ਤੋਂ ਵੀ ਬਦਤਰ ਦੱਸਿਆ ਹੈ। ਇੱਕ ਰੇਡੀਓ ਨਾਲ ਗੱਲ ਕਰਦੇ ਹੋਏ ਦਿਮਿਤਰੀ ਨੇ ਕਿਹਾ- ਬੁਚਾ ਸ਼ਹਿਰ ਤੋਂ ਪਿੱਛੇ ਹਟਣ ਵੇਲੇ ਰੂਸੀ ਫੌਜੀ ਗੁੱਸੇ ਵਿੱਚ ਬੇਵਜ੍ਹਾ ਆਮ ਲੋਕਾਂ ਦੀ ਹੱਤਿਆ ਕਰ ਰਹੇ ਸਨ। ਇਹ ਲੋਕ ਉਨ੍ਹਾਂ ਦਾ ਕੋਈ ਵਿਰੋਧ ਵੀ ਨਹੀਂ ਕਰ ਰਹੇ ਸਨ। ਰੂਸ ISIS ਤੋਂ ਵੀ ਬਦਤਰ ਹੈ।
ਦੱਸ ਦੇਈਏ ਕਿ ਮਾਰਿਉਪੋਲ ਵਿੱਚ ਵੱਡੀ ਗਿਣਤੀ ਵਿੱਚ ਲੋਕ ਫਸੇ ਹੋਏ ਹਨ। ਇਨ੍ਹਾਂ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਜਾਰੀ ਹੈ। ਰੇੱਡ ਕ੍ਰਾਸ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਅਜੇ ਤੱਕ ਪ੍ਰਭਾਵਿਤ ਬੰਦਰਗਾਹ ਸ਼ਹਿਰ ਤੱਕ ਨਹੀਂ ਪਹੁੰਚਿਆ ਹੈ, ਜਿਥੇ ਇੱਕ ਲੱਖ ਲੋਕ ਫਸੇ ਹੋਏ ਹਨ।
ਵੀਡੀਓ ਲਈ ਕਲਿੱਕ ਕਰੋ :
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਯੂਕਰੇਨ ਦੇ ਉਪ ਰੱਖਿਆ ਮੰਤਰੀ ਮਲਿਆਰ ਦਾ ਕਹਿਣਾ ਹੈ ਕਿ ਕੀਵ ਦੇ ਸਾਰੇ ਇਲਾਕਿਆਂ ‘ਤੇ ਅਸੀਂ ਆਪਣਾ ਕੰਟਰੋਲ ਕਰ ਲਿਆ ਹੈ। ਯੂਕਰੇਨੀ ਰਾਸ਼ਟਰਪਤੀ ਦੇ ਇੱਕ ਸਲਾਹਕਾਰ ਨੇ ਲੋਕਾਂ ਨੂੰ ਮਾਰਿਉਪੋਲ ਸਣੇ ਦੇਸ਼ ਦੇ ਦੱਖਣੀ ਤੇ ਪੂਰਬੀ ਹਿੱਸਿਆਂ ਵਿੱਚ ਲੜਾਈ ਲਈ ਤਿਆਰ ਰਹਿਣ ਦੀ ਅਪੀਲ ਕੀਤੀ।