ਰੂਸ ਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਜੰਗ ਕਰਕੇ ਤਬਾਹੀ ਦਾ ਮੰਜ਼ਰ ਯੂਕਰੇਨ ਵਿੱਚ ਹਰ ਪਾਸੇ ਵੇਖਿਆ ਜਾ ਸਕਦਾ ਹੈ, ਜੋ ਰੂਹ ਕੰਬਾਊ ਹੈ। ਥਾਂ-ਥਾਂ ਲਾਸ਼ਾਂ ਪਈਆਂ ਹਨ। ਇਸ ਜੰਗ ਵਿੱਚ ਯੂਕਰੇਨ ਦੇ ਨਾਗਰਿਕਾਂ ਦਾ ਸਭ ਕੁਝ ਬਰਬਾਦ ਹੋ ਗਿਆ ਹੈ
ਯੂਕਰੇਨ ਦੀ ਸਾਂਸਦ ਲੇਸੀਆ ਵਾਸਿਲੇਂਕ ਨੇ ਇੱਕ ਟਵੀਟ ਕਰਕੇ ਦਾਅਵਾ ਕੀਤਾ ਹੈ ਕਿ ਰੂਸੀ ਫੌਜੀਆਂ ਨੇ 10 ਸਾਲ ਦੀ ਉਮਰਦੀਆਂ ਕੁੜੀਆਂ ਨਾਲ ਵੀ ਜ਼ਰਬ-ਜਨਾਹ ਕੀਤਾ ਤੇ ਉਨ੍ਹਾਂ ਦੇ ਸਰੀਰ ‘ਤੇ ਕਿਸੇ ਰਾਡ ਨਾਲ ਸਵਾਸਤਿਕ ਵਰਗੇ ਨਿਸ਼ਾਨ ਬਣਾਏ। ਉਨ੍ਹਾਂ ਨੇ ਇਨ੍ਹਾਂ ਅਪਰਾਧਾਂ ਦੀ ਪੁਸ਼ਟੀ ਲਈ ਕਈ ਤਸਵੀਰਾਂ ਵੀ ਵਿਖਾਈਆਂ। ਉਨ੍ਹਾਂ ਕਿਹਾ ਕਿ ਰੂਸੀ ਫੌਜੀਆਂ ਨੇ ਮਾਸੂਮ ਬੱਚੀਆਂ ਤੇ ਘੱਟ ਉਮਰ ਦੀਆਂ ਕੁੜੀਆਂ ਨਾਲ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।
ਸਾਂਸਦ ਨੇ ਦਾਅਵਾ ਕੀਤਾ ਹੈ ਕਿ ਫੌਜੀ 60 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨਾਲ ਬਲਾਤਕਾਰ ਕਰ ਰਹੇ ਹਨ। ਦੂਜੇ ਪਾਸੇ ਹਿੰਸਾ ਤੋਂ ਬਚਣ ਲਈ ਕਈ ਔਰਤਾਂ ਨੇ ਯੌਨ ਸ਼ੋਸ਼ਣ ਤੋਂ ਬਾਅਦ ਖੁਦਕੁਸ਼ੀ ਕਰ ਲਈ। ਕੁਝ ਇੰਨੀਆਂ ਕੁ ਕਮਜ਼ੋਰ ਸਨ ਕਿ ਬਲਾਤਕਾਰ ਤੋਂ ਬਾਅਦ ਬਚ ਨਹੀਂ ਸਕੀਆਂ। ਦੱਸ ਦੇਈਏ ਕਿ ਇਸ ਟਵੀਟ ਤੋਂ ਬਾਅਦ ਯੂਕਰੇਨ ਦੇ ਨਾਗਰਿਕਾਂ ਦੀ ਜਾਣਬੁੱਝ ਕੇ ਹੱਤਿਆ ਕਰਨ ਦੇ ਸਬੂਤ ਸਾਹਮਣੇ ਆਉਣ ਤੋਂ ਬਾਅਦ ਰੂਸ ਦੀ ਹਰ ਪਾਸੇ ਅਲੋਚਨਾ ਹੋ ਰਹੀ ਹੈ।
ਸਾਂਸਦ ਨੇ ਅੱਗੇ ਕਿਹਾ ਕਿ ਜਿਨ੍ਹਾਂ ਔਰਤਾਂ ਨਾਲ ਰੇਪ ਕੀਤਾ ਗਿਆ, ਉਨ੍ਹਾਂ ਵਿੱਚੋਂ ਕੁਝ ਨੂੰ ਵੀ ਫਾਂਸੀ ਦਿੱਤੀ ਗੱਈ। ਉਨ੍ਹਾਂ ਕਿਹਾ ਕਿ ਅਸੀਂ ਇਸ ਅਨਿਆਂ ਖਿਲਾਫ ਸਬੂਤ ਜੁਟਾ ਰਹੇ ਹਾਂ ਤੇ ਜੰਗ ਦੌਰਾਨ ਹੋਏ ਇਸ ਅਪਰਾਧ ਦੇ ਮਾਮਲੇ ਨੂੰ ECHR (European Convention on Human Rights) ਵਿੱਚ ਲਿਜਾਵਾਂਗੇ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਸਾਂਸਦ ਕਿਹਾ ਕਿ ਸਰਕਾਰ ਤੋਂ ਯੂਕਰੇਨ ਦੇ ਅੰਦਰ ਮਨੁੱਖੀ ਮਦਦ ਪ੍ਰਦਾਨ ਕਰਨ ਲਈ ਵੀ ਮੰਗ ਕੀਤੀ ਗਈ, ਤਾਂਕਿ ਪੀੜਤਾਂ ਨੂੰ ਉਚਿਤ ਸਹਾਇਤਾ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਔਰਤਾਂ ਦੀ ਮਦਦ ਨਾਲ ਅਸੀਂ ਜੰਗ ਦੌਰਾਨ ਹੋਏ ਅਪਰਾਧ ਦਾ ਸਬੂਤ ਇਕੱਠਾ ਕਰ ਸਕਾਂਗੇ ਤੇ ਪੁਤਿਨ ਖਿਲਾਫ ਕੌਮਾਂਤਰੀ ਅਪਰਾਧਕ ਅਦਾਲਤ ਵਿੱਚ ਜੰਗ ਅਪਰਾਧਾਂ ਲਈ ਉਨ੍ਹਾਂ ‘ਤੇ ਮੁਕੱਦਮਾ ਚਲਾਇਆ ਜਾ ਸਕੇਗਾ।