ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੇਰ ਰਾਤ ਅੰਮ੍ਰਿਤਸਰ ਵਿਚ ਰਿਸ਼ਵਤਖੋਰੀ ਤੇ ਟਰਾਂਸਪੋਰਟ ਮਾਫੀਆ ਦਾ ਖੁਲਾਸਾ ਕੀਤਾ। ਸ਼ਹਿਰ ਦੇ ਕਈ ਟਰਾਂਸਪੋਰਟਰਾਂ ਨੇ ਮੰਤਰੀ ਨੂੰ ਕਿਹਾ ਕਿ ਉਹ ਪਿਛਲੇ ਪੰਜ ਸਾਲਾਂ ਤੋਂ ਵਿਭਾਗ ਵਿਚ ਡੈਪੂਟੇਸ਼ਨ ‘ਤੇ ਤਾਇਨਾਤ ਏਐੱਸਆਈ ਰਮਨਦੀਪ ਸਿੰਘ ਨੂੰ ਰਿਸ਼ਵਤ ਦੇ ਕੇ ਬੱਸਾਂ ਚਲਾਉਂਦੇ ਰਹੇ ਹਨ। ਉਨ੍ਹਾਂ ਨੇ ਟੈਕਸ ਭਰਿਆ ਹੀ ਨਹੀਂ। ਇਸ ‘ਤੇ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਨੇ ਵਿਭਾਗ ਨੂੰ ਖੋਖਲਾ ਕਰ ਦਿੱਤਾ ਹੈ ਤੇ ਪਹਿਲਾਂ ਦੀਆਂ ਸਰਕਾਰਾਂ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਹਨ।
ਉਨ੍ਹਾਂ ਨੇ ਵਿਭਾਗ ਵਿਚ ਤਾਇਨਾਤ ਪੰਜਾਬ ਪੁਲਿਸ ਦੇ ਏਐੱਸਆਈ ਰਮਨਦੀਪ ਮਾਮਲੇ ਦੀ ਜਾਂਚ ਵਿਜੀਲੈਂਸ ਤੋਂ ਕਰਵਾਉਣ ਤੇ ਪੁਲਿਸ ਮੁਲਾਜ਼ਮ ਦੀ ਜਾਇਦਾਦ ਦੀ ਵੀ ਜਾਂਚਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਅੱਜ ਲਗਭਗ 20 ਅਜਿਹੀਆਂ ਬੱਸਾਂ ਨੂੰ ਬੰਦ ਕੀਤਾ, ਜਿਨ੍ਹਾਂ ਨੇ ਟੈਕਸ ਜਮ੍ਹਾ ਨਹੀਂ ਕਰਵਾਇਆ ਸੀ। ਉਨ੍ਹਾਂ ਨੇ ਸਾਰੇ ਪ੍ਰਾਈਵੇਟ ਬੱਸ ਮਾਲਕਾਂ ਨੂੰ ਹਦਾਇਤ ਦਿੱਤੀ ਹੈ ਕਿ ਜਿਨ੍ਹਾਂ ਨੇ ਹੁਣ ਤੱਕ ਟੈਕਸ ਜਮ੍ਹਾ ਨਹੀਂ ਕਰਵਾਇਆ ਜਲਦ ਤੋਂ ਜਲਦ ਟੈਕਸ ਭਰ ਦੇਣ ਨਹੀਂ ਤਾਂ ਅਜਿਹੀਆਂ ਸਾਰੀਆਂ ਬੱਸਾਂ ਨੂੰ ਰੱਦ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਟਰਾਂਸਪੋਰਟ ਮਾਫੀਆ ਨੂੰ ਸਪੱਸ਼ਟ ਚੇਤਾਵਨੀ ਦਿੱਤੀ ਕਿ ਹੁਣ ਪਹਿਲੀਆਂ ਵਾਂਗ ਸਰਕਾਰਾਂ ਨਹੀਂ ਕਿ ਕੋਈ ਰਿਸ਼ਵਤ ਦੇ ਕੇ ਨਿਕਲ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਉਨ੍ਹਾਂ ਕਿਹਾ ਕਿ ਸਾਡੇ ਵਿਭਾਗ ਵਿਚ ਕੁਝ ਕਾਲੀਆਂ ਭੇਡਾਂ ਹਨ। ਇਨ੍ਹਾਂ ਨੇ ਮਾਫੀਆ ਨਾਲ ਮਿਲ ਕੇ ਪੰਜਾਬ ਦੀ ਟਰਾਂਸਪੋਰਟ ਨੂੰ ਸੱਟ ਮਾਰੀ ਹੈ। ਬਿਨਾਂ ਟੈਕਸ ਸੜਕਾਂ ‘ਤੇ ਦੌੜਨ ਵਾਲੀਆਂ ਬੱਸਾਂ ਭਾਵੇਂ ਕਿਸੇ ਵੀ ਮੰਤਰੀ ਦੀਆਂ ਹੋਣ, ਸਾਰੀਆਂ ਬੰਦ ਹੋਣਗੀਆਂ। ਕਾਂਗਰਸ ਨੇ ਆਪਣੇ ਮਨ ਮੁਤਾਬਕ ਕਾਨੂੰਨ ਬਣਾ ਰਖੇ ਸਨ ਪਰ ਹੁਣ ਇਹ ਚੱਲਣ ਵਾਲੇ ਹਨੀਂ ਹਨ। ਏਐੱਸ. ਆਈ ਰਮਨ ਕੁਮਾਰ ਦੀ ਜਾਂਚ ਕੀਤੀ ਜਾਵੇਗੀ ਤੇ ਉਸ ਖਿਲਾਫ ਵਿਜੀਲੈਂਸ ਨੂੰ ਜਾਂਚ ਸੌਂਪੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੇ ਇਸ ਮੁਲਾਜ਼ਮ ਦੀ ਜਾਇਦਾਦ ਦੀ ਵੀ ਜਾਂਚ ਕੀਤੀ ਜਾਵੇਗੀ ਤੇ ਆਮਦਨ ਤੋਂ ਵੱਧ ਜਾਇਦਾਦ ਮਿਲਣ ‘ਤੇ ਕੁਰਕ ਕੀਤੀ ਜਾਵੇਗੀ।