ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਰੋਡ ਸ਼ੋਅ ਕਰ ਰਹੇ ਹਨ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ‘ਜਦੋਂ ਤੋਂ ਪੰਜਾਬ ਦੇ ਨਤੀਜੇ ਆਏ ਹਨ। ਕਾਂਗਰਸ ਤੇ ਭਾਜਪਾ ਵਾਲੇ ਬਿਆਨ ਦੇ ਰਹੇ ਹਨ ਕਿ ਹਿਮਾਚਲ ਵਿਚ ਤੀਜੀ ਪਾਰਟੀ ਨਹੀਂ ਆ ਸਕਦੀ, ਇਸ ਦਾ ਮਤਲਬ ਆ ਸਕਦੀ ਹੈ। ਆਦਮੀ ਉਹ ਹੀ ਬੋਲਦਾ ਹੈ, ਜਿਸ ਦਾ ਡਰ ਹੁੰਦਾ ਹੈ।’ ਉਨ੍ਹਾਂ ਕਿਹਾ ਕਿ ਅੰਗਰੇਜ਼ਾਂ ਨੇ ਸਾਨੂੰ 200 ਸਾਲ ਗੁਲਾਮੀ ਦਿੱਤੀ, ਕਾਂਗਰਸ ਤੇ BJP ਨੇ 5-5 ਸਾਲ ਕਿਸ਼ਤਾਂ ‘ਚ ਗੁਲਾਮੀ ਦਿੱਤੀ। ਲੋਕ ਇਸ ਗ਼ੁਲਾਮੀ ਤੋਂ ਨਿਜ਼ਾਤ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਦਿੱਤਾ ਤੇ ਅਜੇ ਸਰਕਾਰ ਬਣੇ ਨੂੰ ਸਿਰਫ 20 ਦਿਨ ਹੀ ਹੋਏ ਹਨ ਤੇ ਪੰਜਾਬ ਵਿਚ 20 ਦਿਨਾਂ ਵਿਚ ਹੀ ਭ੍ਰਿਸ਼ਟਾਚਾਰ ਖਤਮ ਹੋ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਤੁਹਾਡੀਆਂ ਰਿਸ਼ਤੇਦਾਰੀਆਂ ਹੋਣਗੀਆਂ, ਫੋਨ ਕਰਕੇ ਪੁੱਛ ਲੈਣਾ ਕਿਵੇਂ 20 ਦਿਨਾਂ ਵਿਚ ਭ੍ਰਿਸ਼ਟਾਚਾਰ ਨੂੰ ਖਤਮ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਲਈ ਨੀਅਤ ਸਾਫ ਹੋਣੀ ਚਾਹੀਦੀ ਹੈ। ‘ਆਪ’ ਅਜਿਹੀ ਪਾਰਟੀ ਹੈ ਜਿਸ ਨੇ ਆਮ ਲੋਕਾਂ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਾਈਆਂ ਹੈ।
CM ਮਾਨ ਨੇ ਕਿਹਾ ਕਿ ਜਿਸ ਲੜਕੇ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾਇਆ ਹੈ, ਉਹ ਮੋਬਾਈਲ ਰਿਪੇਅਰ ਦੀ ਇੱਕ ਦੁਕਾਨ ਕਰਦਾ ਹੈ। ਜਿਸ ਲੜਕੀ ਨੇ ਸਿੱਧੂ ਤੇ ਮਜੀਠੀਆ ਨੂੰ ਹਰਾਇਆ ਹੈ, ਉਹ ਸਮਾਜਿਕ ਵਰਕਰ ਹੈ। ਹੁਣ ਆਮ ਲੋਕਾਂ ਨੂੰ ਮੌਕਾ ਮਿਲਣ ਲਗਾ ਹੈ। ਪਹਿਲਾਂ ਦੀਆਂ ਪਾਰਟੀਆਂ ਨੇ ਤਾਂ ਇਸ ਨੂੰ ਆਪਣੀ ਜਾਗੀਰ ਹੀ ਬਣਾ ਲਿਆ ਸੀ ਤੇ ਲੋਕਾਂ ਨੂੰ ਵੀ ਡਰ ਹੋ ਗਿਆ ਸੀ ਕਿ ਸਿਆਸਤ ਗੁੰਡਾਗਰਦੀ ਦੀ ਖੇਡ ਹੈ। ਆਮ ਆਦਮੀ ਪਾਰਟੀ ਨੇ ਇਹ ਵਿਸ਼ਵਾਸ ਦਿਵਾਇਆ ਹੈ ਕਿ ਕੋਈ ਵੀ ਆਦਮੀ ਵਿਧਾਇਕ ਬਣ ਸਕਦਾ ਹੈ। ਭਗਵੰਤ ਮਾਨ ਵਰਗਾ ਟੀਚਰ ਦਾ ਬੇਟਾ ਮੁੱਖ ਮੰਤਰੀ ਬਣ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਇਹ ਵੀ ਪੜ੍ਹੋ : ‘ਭ੍ਰਿਸ਼ਟਾਚਾਰ ਨੇ ਵਿਭਾਗ ਨੂੰ ਖੋਖਲਾ ਕਰ ਦਿੱਤੈ, ਇਸ ਲਈ ਪਹਿਲਾਂ ਦੀਆਂ ਸਰਕਾਰਾਂ ਨੇ ਜ਼ਿੰਮੇਵਾਰ’ : ਟਰਾਂਸਪੋਰਟ ਮੰਤਰੀ
ਵਿਰੋਧੀਆਂ ‘ਤੇ ਨਿਸ਼ਾਨਾ ਸਾਧਦਿਆਂ CM ਮਾਨ ਨੇ ਕਿਹਾ ਕਿ ਇਨ੍ਹਾਂ ਦੇ 55-60 ਸਾਲ ਦੇ ਨੇਤਾ ਅਜੇ ਵੀ ਯੂਥ ਦੇ ਨੇਤਾ ਹਨ ਤੇ ਅਸੀਂ ਤਾਂ ਆਮ ਆਦਮੀ ਹਾਂ। ਇਸ ਤਰ੍ਹਾਂ ਹੀ ਰਹਾਂਗੇ। ਇਹ ਪਿਆਰ ਦੇਖ ਕੇ ਸਾਨੂੰ ਤਾਂ ਚੰਗੀ ਨੀਂਦ ਆ ਜਾਵੇਗੀ ਪਰ ਦੂਜੀਆਂ ਪਾਰਟੀਆਂ ਨੂੰ ਨਹੀਂ। ਮੈਨੂੰ ਇੰਝ ਲੱਗ ਹੀ ਨਹੀਂ ਰਿਹਾ ਕਿ ਮੈਂ ਹਿਮਾਚਲ ਪ੍ਰਦੇਸ਼ ਦੀ ਮੰਡੀ ਵਿਚ ਪ੍ਰਚਾਰ ਕਰ ਰਿਹਾ ਹਾਂ ਮੈਨੂੰ ਇੰਝ ਲੱਗ ਰਿਹਾ ਹੈ ਜਿਵੇਂ ਮੈਂ ਸੰਗਰੂਰ ਵਿਚ ਹੀ ਹਾਂ।